Home / ਜੀ.ਟੀ.ਏ. ਨਿਊਜ਼ / ਕਿਊਬਿਕ ‘ਚ 9 ਜਨਵਰੀ ਤੋਂ ਲੱਗੇਗਾ ਰਾਤ ਦਾ ਕਰਫਿਊ

ਕਿਊਬਿਕ ‘ਚ 9 ਜਨਵਰੀ ਤੋਂ ਲੱਗੇਗਾ ਰਾਤ ਦਾ ਕਰਫਿਊ

ਕਿਊਬਿਕ : ਕਰੋਨਾ ਮਹਾਂਮਾਰੀ ਦੇ ਪ੍ਰਭਾਵ ਨੂੰ ਰੋਕਣ ਲਈ ਕਿਊਬਿਕ ਵਿਚ 9 ਜਨਵਰੀ ਤੋਂ ਚਾਰ ਹਫ਼ਤਿਆਂ ਲਈ ਰਾਤ ਦਾ ਕਰਫਿਊ ਲਗਾਇਆ ਜਾ ਰਿਹਾ ਹੈ। ਰਾਤ ਨੂੰ ਲਗਾਇਆ ਜਾਣ ਵਾਲਾ ਇਹ ਕਰਫਿਊ 8 ਵਜੇ ਤੋਂ ਸ਼ੁਰੂ ਹੋ ਕੇ ਸਵੇਰੇ ਦੇ 5 ਵਜੇ ਤੱਕ ਲਾਗੂ ਰਹੇਗਾ।
ਇਨ੍ਹਾਂ ਨਵੀਆਂ ਪਾਬੰਦੀਆਂ ਤਹਿਤ ਰਾਤ 8 ਵਜੇ ਤੋਂ ਬਾਅਦ ਬਿਨਾਂ ਕਿਸੇ ਠੋਸ ਕਾਰਨ ਦੇ ਸੜਕ ਉੱਤੇ ਪਾਏ ਜਾਣ ਵਾਲੇ ਵਿਅਕਤੀ ਨੂੰ 1000 ਡਾਲਰ ਤੋਂ 6000 ਡਾਲਰ ਤੱਕ ਦਾ ਜੁਰਮਾਨਾ ਹੋਵੇਗਾ।
ਪ੍ਰੋਵਿੰਸ ਭਰ ਵਿੱਚ ਸਾਰੇ ਗੈਰ ਜ਼ਰੂਰੀ ਕਾਰੋਬਾਰ ਚਾਰ ਹਫਤਿਆਂ ਦੇ ਇਸ ਕਰਫਿਊ ਦੇ ਖਤਮ ਹੋਣ ਤੱਕ ਬੰਦ ਰਹਿਣਗੇ। ਲੀਗਾਲਟ ਨੇ ਇਹ ਵੀ ਐਲਾਨ ਕੀਤਾ ਕਿ ਸਾਰੇ ਪ੍ਰਾਇਮਰੀ ਸਕੂਲ 11 ਜਨਵਰੀ ਨੂੰ ਨਿਰਧਾਰਤ ਸ਼ਡਿਊਲ ਅਨੁਸਾਰ ਹੀ ਖੁੱਲ੍ਹਣਗੇ ਜਦਕਿ ਹਾਈ ਸਕੂਲ ਵਿਦਿਆਰਥੀ ਇਨ ਪਰਸਨ ਲਰਨਿੰਗ ਲਈ 18 ਜਨਵਰੀ ਤੋਂ ਸਕੂਲ ਪਰਤਣਗੇ। ਕਰੋਨਾ ਦੇ ਪ੍ਰਭਾਵ ਨੂੰ ਰੋਕਣ ਲਈ ਕਰਫਿਊ ਲਾਉਣ ਵਾਲਾ ਕਿਊਬਿਕ ਕੈਨੇਡਾ ਦਾ ਪਹਿਲਾ ਪ੍ਰੋਵਿੰਸ ਬਣ ਗਿਆ ਹੈ।

Check Also

ਓਟਵਾ ਵਿਖੇ ਕਿਸਾਨਾਂ ਦੇ ਹੱਕ ਵਿਚ ਰੈਲੀ

ਓਟਵਾ/ਬਿਊਰੋ ਨਿਊਜ਼ : ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਦਿੱਲੀ ਦੀਆਂ …