15 C
Toronto
Saturday, October 18, 2025
spot_img
Homeਜੀ.ਟੀ.ਏ. ਨਿਊਜ਼ਐਡਮਿੰਟਨ 'ਚ ਰੇਲ ਹਾਦਸੇ ਦੌਰਾਨ ਪੰਜਾਬ ਦੇ ਰੁਹਾਨਜੋਤ ਦੀ ਮੌਤ

ਐਡਮਿੰਟਨ ‘ਚ ਰੇਲ ਹਾਦਸੇ ਦੌਰਾਨ ਪੰਜਾਬ ਦੇ ਰੁਹਾਨਜੋਤ ਦੀ ਮੌਤ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਸ਼ਹਿਰ ਐਡਮਿੰਟਨ ‘ਚ ਰਹਿੰਦੇ ਪੰਜਾਬ ਦੇ ਬਲਾਕ ਸ਼ੇਰਪੁਰ ਅਧੀਨ ਪੈਂਦੇ ਪਿੰਡ ਸਲੇਮਪੁਰ ਦੇ ਵਸਨੀਕ ਪਰਿਵਾਰ ਦੇ ਨੌਜਵਾਨ ਪੁੱਤਰ ਦੀ ਕੈਨੇਡਾ ‘ਚ ਰੇਲ ਹਾਦਸੇ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਾਵਰਕਾਮ ਪਟਿਆਲਾ ‘ਚ ਬਤੌਰ ਐਕਸੀਅਨ ਡਿਊਟੀ ਨਿਭਾਅ ਰਹੇ ਜਸਵਿੰਦਰ ਸਿੰਘ ਭੰਦੋਹਲ ਵਾਸੀ ਸਲੇਮਪੁਰ ਦਾ ਪੁੱਤਰ ਰੁਹਾਨਜੋਤ ਸਿੰਘ ਭੰਦੋਹਲ (18) ਜੋ ਪਿਛਲੇ ਕਾਫ਼ੀ ਸਮੇਂ ਤੋਂ ਕੈਨੇਡਾ ਦੇ ਸ਼ਹਿਰ ਐਡਮਿੰਟਨ ਵਿਖੇ ਰਹਿੰਦਾ ਸੀ ਦੀ ਲੰਘੇ ਦਿਨੀਂ ਇਕ ਰੇਲ ਹਾਦਸੇ ਦੌਰਾਨ ਮੌਤ ਹੋਣ ਦੀ ਖਬਰ ਨਾਲ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਮ੍ਰਿਤਕ ਦੇ ਚਾਚਾ ਕੁਲਵੰਤ ਸਿੰਘ ਵਾਸੀ ਸਲੇਮਪੁਰ ਨੇ ਦੱਸਿਆ ਕਿ ਰੁਹਾਨਜੋਤ ਸਿੰਘ ਭੰਦੋਹਲ ਦੇ ਪਿਤਾ ਐਕਸੀਜਨ ਜਸਵਿੰਦਰ ਸਿੰਘ ਭੰਦੋਹਲ ਪੰਜਾਬ ਤੋਂ ਕੈਨੇਡਾ ਵਿਖੇ ਪਹੁੰਚ ਗਏ ਅਤੇ 30 ਸਤੰਬਰ ਨੂੰ ਕੈਨੇਡਾ ਵਿਖੇ ਰੁਹਾਨਜੋਤ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ।

RELATED ARTICLES
POPULAR POSTS