ਬਰੈਂਪਟਨ : ਬਰੈਂਪਟਨ ਈਸਟ ਤੋਂ ਐਨਡੀਪੀ ਦੇ ਐਮਪੀਪੀ ਗੁਰਰਤਨ ਸਿੰਘ ਨੇ ਫੋਰਡ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਰੈਂਪਟਨ ਦੀਆਂ ਬਿਹਤਰੀਨ ਤਸਵੀਰਾਂ ਵਿਖਾ ਕੇ ਤੇ ਝੂਠੇ ਵਾਅਦੇ ਕਰਕੇ ਲੋਕਾਂ ਨੂੰ ਗੁੰਮਰਾਹ ਨਾ ਕਰਨ ਸਗੋਂ ਇਸ ਤਰ੍ਹਾਂ ਦੇ ਝੂਠੇ ਸਬਜ਼ਬਾਗ ਦਿਖਾਉਣ ਦੀ ਥਾਂ ਉਹ ਬਰੈਂਪਟਨ ਦੇ ਪਰਿਵਾਰਾਂ ਲਈ ਇਸ ਸਮੇਂ ਜ਼ਰੂਰੀ ਹਸਪਤਾਲ ਮੁਹੱਈਆ ਕਰਵਾਉਣ ਤੇ ਐਮਰਜੈਂਸੀ ਰੂਮ ਸਰਵਿਸਿਜ਼ ਦਾ ਪਸਾਰ ਕਰਨ। ਉਨ੍ਹਾਂ ਆਖਿਆ ਕਿ ਪਰਿਵਾਰਾਂ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਨ੍ਹਾਂ ਲੋਕਾਂ ਨੂੰ ਕੇਅਰ ਦੀ ਲੋੜ ਹੈ ਉਨ੍ਹਾਂ ਨੂੰ ਮੋੜ ਦਿੱਤਾ ਜਾਂਦਾ ਹੈ ਕਿਉਂਕਿ ਕੰਜ਼ਰਵੇਟਿਵ ਸਰਕਾਰ ਹੈਲਥ ਕੇਅਰ ਲਈ ਲੋੜੀਂਦਾ ਪੈਸਾ ਬਰੈਂਪਟਨ ਵਾਸੀਆਂ ਨੂੰ ਨਹੀਂ ਦੇ ਰਹੀ। ਫੋਰਡ ਸਰਕਾਰ ਵੀ ਬਰੈਂਪਟਨ ਨੂੰ ਪਿਛਲੀਆਂ ਲਿਬਰਲ ਤੇ ਕੰਜ਼ਰਵੇਟਿਵ ਸਰਕਾਰਾਂ ਵਾਂਗ ਫੰਡਾਂ ਤੋਂ ਵਾਂਝਾ ਰੱਖ ਰਹੀ ਹੈ।
ਚੈਰਿਟੀਜ਼ ਤੇ ਗੈਰ ਮੁਨਾਫੇ ਵਾਲੀਆਂ ਸੰਸਥਾਵਾਂ ਦੇ 65 ਫੀਸਦੀ ਖਰਚੇ ਹੋ ਸਕਣਗੇ ਕਵਰ
ਐਨਡੀਪੀ ਆਗੂ ਗੁਰਰਤਨ ਵੱਲੋਂ ਬਰੈਂਪਟਨ ‘ਚ ਨਵਾਂ ਹਸਪਤਾਲ ਬਣਾਉਣ ਦੀ ਮੰਗ
RELATED ARTICLES

