-5.7 C
Toronto
Monday, December 8, 2025
spot_img
Homeਜੀ.ਟੀ.ਏ. ਨਿਊਜ਼ਫੈਡਰਲ ਸਰਕਾਰ ਨੇ ਪੇਸ਼ ਕੀਤਾ ਐਮਰਜੈਂਸੀ ਰੈਂਟ ਰਾਹਤ ਬਿੱਲ

ਫੈਡਰਲ ਸਰਕਾਰ ਨੇ ਪੇਸ਼ ਕੀਤਾ ਐਮਰਜੈਂਸੀ ਰੈਂਟ ਰਾਹਤ ਬਿੱਲ

ਓਟਵਾ/ਬਿਊਰੋ ਨਿਊਜ਼ : ਫੈਡਰਲ ਸਰਕਾਰ ਵੱਲੋਂ ਇੱਕ ਅਜਿਹਾ ਬਿੱਲ ਪੇਸ਼ ਕੀਤਾ ਗਿਆ ਹੈ ਜਿਸ ਨਾਲ ਕਾਰੋਬਾਰਾਂ ਦੀ ਐਮਰਜੈਂਸੀ ਰੈਂਟ ਰਾਹਤ ਤੱਕ ਪਹੁੰਚ ਸੁਖਾਲੀ ਹੋ ਜਾਵੇਗੀ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਨਿਊ ਕੈਨੇਡਾ ਐਮਰਜੈਂਸੀ ਰੈਂਟ ਸਬਸਿਡੀ ਦਾ ਐਲਾਨ 9 ਅਕਤੂਬਰ ਨੂੰ ਕੀਤਾ ਸੀ।
ਮੌਜੂਦਾ ਫੈਡਰਲ ਰਲੀਫ ਪ੍ਰੋਗਰਾਮ ਦੀ ਕਿਰਾਏਦਾਰਾਂ ਵੱਲੋਂ ਆਲੋਚਨਾ ਹੀ ਹੁੰਦੀ ਰਹੀ ਹੈ। ਪ੍ਰੋਗਰਾਮ ਵਿੱਚ ਮਕਾਨ ਮਾਲਕਾਂ ਨੂੰ ਸ਼ਾਮਲ ਕੀਤੇ ਜਾਣ ਦੀ ਲੋੜ ਸੀ ਪਰ ਬਹੁਤਿਆਂ ਵੱਲੋਂ ਇਸ ਤੋਂ ਬਾਹਰ ਰਹਿਣ ਦੀ ਹੀ ਚੋਣ ਕੀਤੀ ਗਈ। ਨਵੇਂ ਬਿੱਲ ਤਹਿਤ ਕਿਰਾਏਦਾਰ ਸਹਾਇਤਾ ਲਈ ਸਿੱਧੇ ਤੌਰ ਉੱਤੇ ਅਪਲਾਈ ਕਰ ਸਕਣਗੇ ਤੇ ਇਸ ਨਾਲ 19 ਦਸੰਬਰ ਤੱਕ ਮਹਾਂਮਾਰੀ ਦੌਰਾਨ ਵਿੱਤੀ ਤੌਰ ਉੱਤੇ ਤੰਗ ਰਹੇ ਕਾਰੋਬਾਰ, ਚੈਰਿਟੀਜ਼ ਤੇ ਗੈਰ ਮੁਨਾਫੇ ਵਾਲੀਆਂ ਸੰਸਥਾਵਾਂ ਦੇ 65 ਫੀ ਸਦੀ ਖਰਚੇ ਕਵਰ ਹੋ ਸਕਣਗੇ। ਪੂਰਬ ਬਿਆਪੀ ਕਲੇਮਜ਼ 27 ਸਤੰਬਰ ਨੂੰ ਸ਼ੁਰੂ ਹੋਏ ਅਰਸੇ ਲਈ ਕੀਤੇ ਜਾ ਸਕਦੇ ਹਨ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਜੂਨ 2021 ਤੱਕ ਵੱਧ ਸਕਦਾ ਹੈ।

RELATED ARTICLES
POPULAR POSTS