ਮਿਸੀਸਾਗਾ/ਬਿਊਰੋ ਨਿਊਜ਼ : ਮਿਸੀਸਾਗਾ ਵਿੱਚ ਗੋਲੀ ਚੱਲਣ ਮਗਰੋਂ ਇੱਕ ਵਿਅਕਤੀ ਦੀ ਮੌਤ ਹੋ ਗਈ। ਪੀਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਬੁੱਧਵਾਰ ਰਾਤੀਂ 10:00 ਵਜੇ ਗਲੈਨ ਐਰਿਨ ਡਰਾਈਵ ਤੇ ਬ੍ਰਿਟੇਨੀਆ ਰੋਡ ਵੈਸਟ ਇਲਾਕੇ ਵਿੱਚ ਸੱਦਿਆ ਗਿਆ। ਉੱਥੇ ਪਹੁੰਚਣ ਉੱਤੇ ਉਨ੍ਹਾਂ ਨੂੰ ਇੱਕ ਵਿਅਕਤੀ ਜਖਮੀ ਹਾਲਤ ਵਿੱਚ ਮਿਲਿਆ। ਪੈਰਾਮੈਡਿਕਸ ਨੇ ਦੱਸਿਆ ਕਿ ਮੌਕੇ ਉੱਤੇ ਹੀ ਉਸ ਵਿਅਕਤੀ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਇੱਕ ਮਸਕੂਕ ਨੂੰ ਇਲਾਕੇ ਵਿੱਚੋਂ ਫਰਾਰ ਹੁੰਦਿਆਂ ਵੇਖਿਆ ਗਿਆ ਪਰ ਅਜੇ ਤੱਕ ਉਸ ਦਾ ਵੇਰਵਾ ਮੁਹੱਈਆ ਨਹੀਂ ਕਰਵਾਇਆ ਗਿਆ ਹੈ।
Check Also
ਚੋਣਾਂ ਵਿਚ ਵਿਦੇਸ਼ੀ ਦਖਲ ਦੇ ਮਾਮਲੇ ‘ਤੇ ਬਹੁਗਿਣਤੀ ਐਮਪੀਜ਼ ਨੇ ਜੌਹਨਸਟਨ ਤੋਂ ਮੰਗਿਆ ਅਸਤੀਫ਼ਾ
ਓਟਵਾ/ਬਿਊਰੋ ਨਿਊਜ਼ : ਚੋਣਾਂ ਵਿੱਚ ਵਿਦੇਸ਼ੀ ਦਖਲ ਦੇ ਮੁੱਦੇ ਨਾਲ ਸਹੀ ਢੰਗ ਨਾਲ ਸਰਕਾਰ ਵੱਲੋਂ …