Breaking News
Home / ਜੀ.ਟੀ.ਏ. ਨਿਊਜ਼ / ਲਿਬਰਲ ਸਰਕਾਰ ਨੇ ਪੇਸ਼ ਕੀਤਾ ਕਾਰੋਬਾਰੀਆਂ ਤੇ ਵਰਕਰਾਂ ਲਈ ਨਵਾਂ ਪੈਨਡੈਮਿਕ ਏਡ ਬਿਲ

ਲਿਬਰਲ ਸਰਕਾਰ ਨੇ ਪੇਸ਼ ਕੀਤਾ ਕਾਰੋਬਾਰੀਆਂ ਤੇ ਵਰਕਰਾਂ ਲਈ ਨਵਾਂ ਪੈਨਡੈਮਿਕ ਏਡ ਬਿਲ

ਓਟਵਾ/ਬਿਊਰੋ ਨਿਊਜ਼ : ਲਿਬਰਲ ਸਰਕਾਰ ਵੱਲੋਂ ਨਵਾਂ ਪੈਨਡੈਮਿਕ ਏਡ ਬਿੱਲ ਪੇਸ਼ ਕੀਤਾ ਗਿਆ, ਜੋ ਕਿ ਕਾਰੋਬਾਰਾਂ ਤੇ ਵਰਕਰਜ਼ ਲਈ 2022 ਦੀ ਬਸੰਤ ਤੱਕ ਥੋੜ੍ਹੀ ਵਿੱਤੀ ਸਹਾਇਤਾ ਮੁਹੱਈਆ ਕਰਵਾਏਗਾ।
ਜੇ ਪਾਸ ਹੋ ਜਾਂਦਾ ਹੈ ਤਾਂ ਬਿੱਲ ਸੀ-2 ਤਹਿਤ ਕਈ ਨਵੇਂ ਟੀਚਿਆਂ ਆਧਾਰਤ ਪ੍ਰੋਗਰਾਮ ਲਿਆਂਦੇ ਜਾਣਗੇ, ਮਹਾਂਮਾਰੀ ਦੇ ਸ਼ੁਰੂ ਹੋਣ ਸਮੇਂ ਪੇਸ਼ ਕੀਤੇ ਗਏ ਪਹਿਲਾਂ ਤੋਂ ਹੀ ਮੌਜੂਦ ਬੈਨੇਫਿਟਸ ਨੂੰ ਮੁੜ ਸਿਰਜਿਆ ਜਾਵੇਗਾ। ਇਸ ਮੌਕੇ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਦੱਸਿਆ ਕਿ ਵੈਕਸੀਨੇਸ਼ਨ ਦੀ ਉੱਚ ਦਰ ਕਾਰਨ ਇੱਕ ਮਿਲੀਅਨ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਏ, ਬੱਚੇ ਸਕੂਲਾਂ ਵਿੱਚ ਪਰਤੇ, ਦੇਸ਼ ਭਰ ਵਿੱਚ ਕਾਰੋਬਾਰ ਹੌਲੀ ਹੌਲੀ ਰੀਓਪਨ ਹੋ ਰਹੇ ਹਨ। ਇਨ੍ਹਾਂ ਨਵੇਂ ਤੇ ਸੁਧਰੇ ਹੋਏ ਹਾਲਾਤ ਦੇ ਮੱਦੇਨਜਰ ਲੋਕਾਂ ਦੀ ਮਦਦ ਲਈ ਹੋਰ ਮਾਪਦੰਡ ਅਪਣਾਏ ਜਾਣਾ ਬੇਹੱਦ ਜ਼ਰੂਰੀ ਹੈ।
ਉਨ੍ਹਾਂ ਆਖਿਆ ਕਿ ਪਹਿਲਾਂ ਤੋਂ ਹੀ ਐਲਾਨੇ ਗਏ ਟੂਰਿਜ਼ਮ ਐਂਡ ਹੌਸਪਿਟੈਲਿਟੀ ਰਿਕਵਰੀ ਪ੍ਰੋਗਰਾਮ ਤੇ ਬਿਜਨਸ ਰਿਕਵਰੀ ਪ੍ਰੋਗਰਾਮ ਵੇਜ ਤੇ ਰੈਂਟ ਸਬਸਿਡੀਜ਼ ਰਾਹੀਂ ਮਦਦ ਮੁਹੱਈਆ ਕਰਵਾਉਣਗੇ। ਟੂਰਿਜ਼ਮ ਐਂਡ ਹਾਸਪਿਟੈਲਿਟੀ ਰਿਕਵਰੀ ਪ੍ਰੋਗਰਾਮ ਹੋਟਲਾਂ, ਟੂਰ ਆਪਰੇਟਰਜ, ਟਰੈਵਲ ਏਜੰਸੀਆਂ ਤੇ ਰੈਸਟੋਰੈਂਟਸ ਉੱਤੇ ਲਾਗੂ ਹੋਵੇਗਾ ਤੇ ਇਸ ਦਾ ਸਬਸਿਡੀ ਰੇਟ 75 ਫੀਸਦੀ ਹੋਵੇਗਾ ਜਦਕਿ ਬਿਜਨਸ ਰਿਕਵਰੀ ਪ੍ਰੋਗਰਾਮ ਉਨ੍ਹਾਂ ਬਿਜਨਸ ਉੱਤੇ ਅਪਲਾਈ ਹੋਵੇਗਾ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਸਹਿਣਾ ਪਿਆ ਤੇ ਇਸ ਦਾ ਸਬਸਿਡੀ ਰੇਟ 50 ਫੀਸਦੀ ਹੋਵੇਗਾ।
ਪਹਿਲੇ ਪ੍ਰੋਗਰਾਮ ਲਈ ਯੋਗ ਬਣਨ ਵਾਸਤੇ ਕਾਰੋਬਾਰਾਂ ਨੂੰ 12 ਮਹੀਨਿਆਂ ਦੀ ਆਮਦਨ ਵਿੱਚ 40 ਫੀਸਦੀ ਘਾਟੇ ਦੇ ਨਾਲ ਨਾਲ ਮੌਜੂਦਾ ਮਹੀਨੇ ਦੀ ਆਮਦਨ ਵਿੱਚ ਆਈ ਕਮੀ ਦਰਸਾਉਣੀ ਹੋਵੇਗੀ ਜਦਕਿ ਦੂਜੇ ਪ੍ਰੋਗਰਾਮ ਲਈ ਯੋਗ ਹੋਣ ਵਾਸਤੇ ਕਾਰੋਬਾਰਾਂ ਨੂੰ 12 ਮਹੀਨਿਆਂ ਦੀ ਆਮਦਨ ਵਿੱਚ 50 ਫੀਸਦੀ ਕਮੀ ਦੇ ਨਾਲ ਨਾਲ ਮੌਜੂਦਾ ਮਹੀਨੇ ਦੀ ਆਮਦਨ ਵਿੱਚ ਵੀ ਐਨੀ ਹੀ ਕਮੀ ਦਰਸਾਉਣੀ ਹੋਵੇਗੀ। ਸਰਕਾਰ ਵੱਲੋਂ ਲਾਗੂ ਲੌਕਡਾਊਨਜ ਤੋਂ ਪ੍ਰਭਾਵਿਤ ਕਾਰੋਬਾਰਾਂ ਦੀ ਮਦਦ ਲਈ ਸਰਕਾਰ ਲੋਕਲ ਲੌਕਡਾਊਨ ਪ੍ਰੋਗਰਾਮ ਵੀ ਪੇਸ਼ ਕਰਨ ਜਾ ਰਹੀ ਹੈ। ਇਨ੍ਹਾਂ ਕੰਪਨੀਆਂ ਨੂੰ ਵੱਧ ਤੋਂ ਵੱਧ ਸਬਸਿਡੀ ਰਕਮ ਮਿਲੇਗੀ।
ਵਰਕਰਜ਼ ਲਈ ਬਿੱਲ ਵਿੱਚ ਕੈਨੇਡਾ ਵਰਕਰ ਲੌਕਡਾਊਨ ਬੈਨੇਫਿਟ ਦਰਜ ਹਨ,ਜੋ ਕਿ ਮਸਹੂਰ ਕੈਨੇਡਾ ਰਿਸਪਾਂਸ ਬੈਨੇਫਿਟ ਦੀ ਥਾਂ ਲੈਣਗੇ। ਇਹ ਉਨ੍ਹਾਂ ਲਈ ਵੀ ਹੋਣਗੇ ਜਿਨ੍ਹਾਂ ਦਾ ਕੰਮ ਸਿੱਧੇ ਤੌਰ ਉੱਤੇ ਮਹਾਂਮਾਰੀ ਕਾਰਨ ਪ੍ਰਭਾਵਿਤ ਹੋਇਆ। ਇਹ ਇੰਪਲੌਇਮੈਂਟ ਇੰਸੋਰੈਂਸ ਲਈ ਯੋਗ ਤੇ ਅਯੋਗ ਵਰਕਰਜ਼ ਲਈ ਵੀ ਉਪਲਬਧ ਹੋਣਗੇ, ਜਿਨਾਂ ਚਿਰ ਉਹ ਓਨੇ ਅਰਸੇ ਲਈ ਈਆਈ ਰਾਹੀ ਬੈਨੇਫਿਟ ਹਾਸਲ ਨਹੀਂ ਕਰਦੇ।
ਇਸ ਤੋਂ ਇਲਾਵਾ ਲਿਬਰਲਜ ਕੈਨੇਡਾ ਰਿਕਵਰੀ ਕੇਅਰਗਿਵਿੰਗ ਬੈਨੇਫਿਟ ਤੇ ਕੈਨੇਡਾ ਰਿਕਵਰੀ ਸਿੱਕਨੈੱਸ ਬੈਨੇਫਿਟ ਵਿੱਚ ਵਾਧਾ ਕਰਨ ਦਾ ਪ੍ਰਸਤਾਵ ਵੀ ਲਿਆ ਰਹੇ ਹਨ। ਪਹਿਲੇ ਬੈਨੇਫਿਟਸ 42 ਤੋਂ 44 ਹਫਤਿਆਂ ਲਈ ਤੇ ਦੂਜੇ ਬੈਨੇਫਿਟਸ ਚਾਰ ਤੋਂ ਛੇ ਹਫਤਿਆਂ ਲਈ ਹੋਣਗੇ। ਇਸ ਤੋਂ ਇਲਾਵਾ ਕੈਨੇਡਾ ਰਿਕਵਰੀ ਹਾਇਰਿੰਗ ਪ੍ਰੋਗਰਾਮ ਉਨ੍ਹਾਂ ਇੰਪਲੌਇਰਜ਼ ਲਈ ਹੋਵੇਗਾ ਜਿਨ੍ਹਾਂ ਨੂੰ ਆਮਦਨ ਵਿੱਚ 10 ਫੀਸਦੀ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਬੈਨੇਫਿਟ ਲਈ ਸਬਸਿਡੀ ਰੇਟ 50 ਫੀ ਸਦੀ ਤੱਕ ਹੋਵੇਗਾ। ਇਨ੍ਹਾਂ ਸਾਰੇ ਪ੍ਰੋਗਰਾਮਾਂ ਵਿੱਚ 7 ਮਈ, 2022 ਤੱਕ ਵਾਧਾ ਕੀਤਾ ਜਾਵੇਗਾ।

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …