-0.2 C
Toronto
Tuesday, November 18, 2025
spot_img
Homeਜੀ.ਟੀ.ਏ. ਨਿਊਜ਼ਗ੍ਰੀਨ ਪਾਰਟੀ ਨੇ ਖਗੋਲ ਵਿਗਿਆਨੀ ਅਮੀਤਾ ਕੁਟਨਰ ਨੂੰ ਚੁਣਿਆ ਆਪਣਾ ਅੰਤ੍ਰਿਮ ਆਗੂ

ਗ੍ਰੀਨ ਪਾਰਟੀ ਨੇ ਖਗੋਲ ਵਿਗਿਆਨੀ ਅਮੀਤਾ ਕੁਟਨਰ ਨੂੰ ਚੁਣਿਆ ਆਪਣਾ ਅੰਤ੍ਰਿਮ ਆਗੂ

ਓਟਵਾ/ਬਿਊਰੋ ਨਿਊਜ਼ : ਗ੍ਰੀਨ ਪਾਰਟੀ ਨੇ ਗੈਰ ਬਾਇਨਰੀ ਖਗੋਲ ਵਿਗਿਆਨੀ ਨੂੰ ਆਪਣੀ ਪਾਰਟੀ ਦਾ ਅੰਤਰਿਮ ਆਗੂ ਚੁਣ ਲਿਆ ਹੈ।
ਅਗਲੇ ਸਾਲ ਨਵਾਂ ਆਗੂ ਚੁਣੇ ਜਾਣ ਤੱਕ ਗ੍ਰੀਨਜ ਦੀ ਫੈਡਰਲ ਕਾਊਂਸਲ ਨੇ ਬਲੈਕ ਹੋਲਜ਼ ਮਾਹਿਰ ਅਮੀਤਾ ਕੁਟਨਰ ਨੂੰ ਆਪਣਾ ਆਗੂ ਚੁਣਿਆ। 30 ਸਾਲਾ ਕੁਟਨਰ ਸਭ ਤੋਂ ਯੰਗ ਸਿਆਸਤਦਾਨ, ਪਹਿਲੀ ਟਰਾਂਸ ਸਖਸ਼ ਤੇ ਈਸਟ ਏਸ਼ੀਅਨ ਮੂਲ ਦੀ ਸਖਸ਼ ਹੋਵੇਗੀ ਜਿਹੜੀ ਫੈਡਰਲ ਸਿਆਸੀ ਪਾਰਟੀ ਦੀ ਅਗਵਾਈ ਕਰੇਗੀ। ਸਤੰਬਰ ਵਿੱਚ ਹੋਈਆਂ ਚੋਣਾਂ ਵਿੱਚ ਆਪਣੀ ਬ੍ਰਿਟਿਸ਼ ਕੋਲੰਬੀਆ ਵਾਲੀ ਸੀਟ ਗਵਾਉਣ ਵਾਲੇ ਸਾਬਕਾ ਐਮਪੀ ਪਾਲ ਮੇਨਲੀ ਲੀਡਰਸ਼ਿਪ ਦੌੜ ਤੋਂ ਪਾਸੇ ਹੋ ਗਏ। ਕਾਊਂਸਲ ਨੂੰ ਲਿਖੇ ਪੱਤਰ ਵਿੱਚ ਮੇਨਲੀ ਵੱਲੋਂ ਇਸ ਮੁਕਾਬਲੇ ਤੋਂ ਪਾਸੇ ਹੋਣ ਦੀ ਗੱਲ ਆਖਣ ਉੱਤੇ ਗ੍ਰੀਨ ਪਾਰਟੀ ਦੇ ਸੀਨੀਅਰ ਮੈਂਬਰਜ਼ ਨੂੰ ਕਾਫੀ ਹੈਰਾਨੀ ਹੋਈ। ਇਹ ਕਿਆਫੇ ਵੀ ਲਾਏ ਜਾ ਰਹੇ ਹਨ ਕਿ ਮੇਨਲੀ ਸਥਾਈ ਤੌਰ ਉੱਤੇ ਪਾਰਟੀ ਨੂੰ ਲੀਡ ਕਰਨ ਲਈ ਚੋਣ ਲੜ ਸਕਦੇ ਹਨ।
ਪਾਰਟੀ ਦੀ ਸਾਬਕਾ ਆਗੂ ਐਲਿਜਾਬੈੱਥ ਮੇਅ ਦੀ ਹਮਾਇਤ ਪ੍ਰਾਪਤ ਮੇਨਲੀ ਨੇ ਆਖਿਆ ਕਿ ਉਹ ਇਸ ਸਮੇਂ ਕਮਿਊਨਿਟੀ ਵਿੱਚ ਹੋਰਨਾਂ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ।

 

RELATED ARTICLES
POPULAR POSTS