ਓਨਟਾਰੀਓ : 6 ਅਪ੍ਰੈਲ 2018 ਨੂੰ ਹਾਈਵੇ 355 ਨਿਪਾਵਿਨ ਨੇੜੇ ਵਾਪਰੇ ਭਿਆਨਕ ਹਾਦਸੇ ‘ਚ ਅਦਾਲਤ ਵੱਲੋਂ ਪੰਜਾਬੀ ਟਰੱਕ ਡਰਾਈਵਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ। ਮੈਲਫੋਰਟ ਸੂਬਾਈ ਅਦਾਲਤ ਨੇ ਪੰਜਾਬੀ ਟਰੱਕ ਡਰਾਈਵਰ ਨੂੰ 8 ਸਾਲ ਦੀ ਸਜ਼ਾ ਸੁਣਾਈ ਹੈ। ਜਸਕੀਰਤ ਸਿੰਘ ਸਿੱਧੂ (30) ਜਿਹੜਾ ਕਿ ਪੰਜਾਬੀ ਟਰੱਕ ਡਰਾਈਵਰ ਹੈ, 6 ਅਪ੍ਰੈਲ 2018 ਨੂੰ ਆਪਣਾ ਟਰੱਕ ਲੋਡ ਕਰਨ ਲਈ ਸਸਕੈਚਵਨ ਜਾ ਰਿਹਾ ਸੀ ਅਤੇ ਰਸਤੇ ‘ਚ ਉਸ ਦੀ ਟੱਕਰ ਹਾਕੀ ਟੀਮ ਨੂੰ ਲਿਜਾ ਰਹੀ ਬੱਸ ਨਾਲ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਇਸ ‘ਚ 16 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 13 ਵਿਅਕਤੀ ਜ਼ਖਮੀ ਹੋ ਗਏ ਸਨ।
ਮੈਲਫੋਰਡ ਅਦਾਲਤ ਦੇ ਜੱਜ ਨੇ ਆਖਿਆ ਕਿ ਜਸਕੀਰਤ ਹਾਦਸੇ ਵਾਲੇ ਦਿਨ ਕਾਫ਼ੀ ਤੇਜ਼ ਰਫ਼ਤਾਰ ‘ਚ ਟਰੱਕ ਚਲਾ ਰਿਹਾ ਸੀ ਅਤੇ ਉਸ ਨੇ ਸੜਕ ‘ਤੇ ਲੱਗੇ ਸਾਈਨ ਬੋਰਡ ‘ਤੇ ਲਿਖੀ ਸਪੀਡ ਲਿਮਟ ਵੱਲ ਵੀ ਧਿਆਨ ਨਾ ਦਿੱਤਾ। ਜਿਸ ਤੋਂ ਬਾਅਦ ਇੰਨਾ ਵੱਡਾ ਹਾਦਸਾ ਵਾਪਰ ਗਿਆ। ਸੁਣਵਾਈ ਦੌਰਾਨ ਜੱਜ ਨੇ ਕਿਹਾ ਕਿ ਹਾਦਸੇ ਵਾਲੇ ਦਿਨ ਜਸਕੀਰਤ ਟਰੱਕ 86 ਤੋਂ 96 ਪ੍ਰਤੀ ਕਿਲੋਮੀਟਰ ਘੰਟੇ ਦੀ ਰਫ਼ਤਾਰ ਨਾਲ ਟਰੱਕ ਚਲਾ ਰਿਹਾ ਸੀ।
16 ਹਾਕੀ ਖਿਡਾਰੀਆਂ ਦੀ ਮੌਤ ਦੇ ਮਾਮਲੇ ‘ਚ ਦੋਸ਼ੀ ਪੰਜਾਬੀ ਡਰਾਈਵਰ ਨੂੰ 8 ਸਾਲ ਦੀ ਸਜ਼ਾ
RELATED ARTICLES