ਇਹ ਸੀ ਮਾਮਲਾ :ਚੋਣ ਪ੍ਰਚਾਰ ਦੌਰਾਨ ਆਪਣੇ ਵਲੰਟੀਅਰ ਦੀ ਕਾਰ ਵਰਤੋਂ ਨੂੰ ਲੈ ਕੇ ਮਾਮਲੇ ਦਾ ਸਾਹਮਣਾ ਕਰ ਰਹੀ ਸੀ ਜੇਨ ਫਿਲਪੌਟ
ਓਟਵਾ/ਬਿਊਰੋ ਨਿਊਜ਼
ਸਿਹਤ ਮੰਤਰੀ ਜੇਨ ਫਿਲਪੌਟ ਲਈ ਰਾਹਤ ਵਾਲੀ ਖ਼ਬਰ ਹੈ। ਚੋਣ ਮੁਹਿੰਮ ਦੌਰਾਨ ਆਪਣੇ ਇਕ ਵਲੰਟੀਅਰ ਦੀ ਕਾਰ ਵਰਤੋਂ ਨੂੰ ਲੈ ਕੇ ਮਾਮਲੇ ਦਾ ਸਾਹਮਣਾ ਕਰ ਰਹੀ ਜੇਨ ਫਿਲਪੌਟ ਨੂੰ ਫੈਡਰਲ ਐਥਿਕਸ ਕਮਿਸ਼ਨਰ ਵੱਲੋਂ ਕਲੀਨ ਚਿੱਟ ਮਿਲ ਗਈ ਹੈ। ਫੈਡਰਲ ਐਥਿਕਸ ਕਮਿਸ਼ਨਰ ਮੈਰੀ ਡਾਅਸਨ ਨੇ ਜਾਰੀ ਕੀਤੀ ਰਿਪੋਰਟ ਵਿੱਚ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਫਿਲਪੌਟ ਨੇ ਟੋਰਾਂਟੋ ਏਰੀਏ ਦੀ ਸਰਵਿਸ ਇਸ ਲਈ ਵਰਤੀ ਕਿਉਂਕਿ ਉਸ ਦਾ ਮਾਲਕ ਲਿਬਰਲ ਪਾਰਟੀ ਦਾ ਮੈਂਬਰ ਸੀ, ਕੋਈ ਦੋਸਤ ਸੀ ਜਾਂ ਉਸ ਦੀ ਚੋਣ ਮੁਹਿੰਮ ਵਿੱਚ ਉਸਦੀ ਸ਼ਮੂਲੀਅਤ ਸੀ। ਡਾਅਸਨ ਨੇ ਇਹ ਵੀ ਆਖਿਆ ਕਿ ਕੰਪਨੀ ਦੇ ਰੇਟ ਵੀ ਹੋਰਨਾ ਡਰਾਈਵਿੰਗ ਕੰਪਨੀਆਂ ਜਿੰਨੇ ਹੀ ਸਨ।
ਸਿਹਤ ਮੰਤਰੀ ਨੇ ਕੌਨਫਲਿਕਟ ਆਫ ਇੰਟਰਸਟ ਐਕਟ ਦੀ ਉਲੰਘਣਾ ਕੀਤੀ ਜਾਂ ਨਹੀਂ ਇਸ ਬਾਰੇ ਕਮਿਸ਼ਨਰ ਨੇ ਆਪਣੀ ਰਿਪੋਰਟ ਵਿੱਚ ਇਹ ਵੀ ਆਖਿਆ ਕਿ ਫਿਲਪੌਟ ਨੇ ਇਸ ਲਈ ਉਹ ਟੈਕਸੀ ਸਰਵਿਸ ਵਰਤੀ ਕਿਉਂਕਿ ਉਸ ਸਮੇਂ ਮੰਤਰੀ ਨੂੰ ਸਿਰਫ ਉਸ ਕਾਰ ਸਰਵਿਸ ਦਾ ਹੀ ਨਾਂ ਯਾਦ ਆਇਆ। ਇਹ ਵੀ ਆਖਿਆ ਗਿਆ ਕਿ ਨਾਂ ਵੀ ਇਸ ਲਈ ਯਾਦ ਸੀ ਕਿਉਂਕਿ ਉਸ ਵਿਅਕਤੀ ਨੇ ਫਿਲਪੌਟ ਦੀ ਚੋਣ ਮੁਹਿੰਮ ਵਿੱਚ ਵਾਲੰਟੀਅਰ ਵਜੋਂ ਹਿੱਸਾ ਲਿਆ ਸੀ।
ਪਰ ਕੰਜ਼ਰਵੇਟਿਵ ਹੈਲਥ ਕ੍ਰਿਟਿਕ ਕੌਲਿਨ ਕੈਰੀ ਦਾ ਡਾਅਸਨ ਦੇ ਫੈਸਲੇ ਦੇ ਬਾਵਜੂਦ ਇਹ ਕਹਿਣਾ ਹੈ ਕਿ ਫਿਲਪੌਟ ਨੂੰ ਆਪਣਿਆਂ ਨੂੰ ਫਾਇਦਾ ਪਹੁੰਚਾਉਣ ਲਈ ਇਸੇ ਕਾਰ ਸਰਵਿਸ ਦੀਆਂ ਸੇਵਾਵਾਂ ਨਹੀਂ ਸਨ ਲੈਣੀਆਂ ਚਾਹੀਦੀਆਂ ਤੇ ਇਹ ਵੀ ਕਿ ਉਨ੍ਹਾਂ ਆਪਣੇ ਸਫਰ ਲਈ ਹੱਦ ਨਾਲੋਂ ਜ਼ਿਆਦਾ ਕੀਮਤ ਵੀ ਚੁਕਾਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …