Breaking News
Home / ਜੀ.ਟੀ.ਏ. ਨਿਊਜ਼ / ਚਾਰੈਸਟ ਤੇ ਬ੍ਰਾਊਨ ਨੂੰ ਲਿਬਰਲ ਤੇ ਐਨਡੀਪੀ ਨੇ ਦੱਸਿਆ ਬਿਹਤਰ ਆਗੂ

ਚਾਰੈਸਟ ਤੇ ਬ੍ਰਾਊਨ ਨੂੰ ਲਿਬਰਲ ਤੇ ਐਨਡੀਪੀ ਨੇ ਦੱਸਿਆ ਬਿਹਤਰ ਆਗੂ

ਓਟਵਾ/ਬਿਊਰੋ ਨਿਊਜ਼ : ਨਵੇਂ ਸਰਵੇਖਣ ਤੋਂ ਸਾਹਮਣੇ ਆਇਆ ਹੈ ਕਿ ਲਿਬਰਲ ਤੇ ਐਨਡੀਪੀ ਵੋਟਰਾਂ ਦਾ ਮੰਨਣਾ ਹੈ ਕਿ ਫੈਡਰਲ ਕੰਸਰਵੇਟਿਵ ਪਾਰਟੀ ਲਈ ਜੀਨ ਚਾਰੈਸਟ ਜਾਂ ਪੈਟ੍ਰਿਕ ਬ੍ਰਾਊਨ ਵਧੇਰੇ ਵਧੀਆ ਆਗੂ ਬਣ ਸਕਦੇ ਹਨ। ਲੈਜਰ ਵੱਲੋਂ ਜਾਰੀ ਕੀਤੇ ਗਏ ਰਿਸਰਚ ਸਬੰਧੀ ਡਾਟਾ ਤੋਂ ਇਹ ਅੰਕੜੇ ਸਾਹਮਣੇ ਆਏ। ਆਨਲਾਈਨ ਕੀਤੇ ਗਏ ਸਰਵੇਖਣ ਵਿੱਚ 1528 ਲੋਕਾਂ ਦੇ ਕੰਪਿਊਟਰ ਅਧਾਰਤ ਵੈੱਬ ਇੰਟਰਵਿਊਇੰਗ ਤਕਨਾਲੋਜੀ ਨਾਲ ਇੰਟਰਵਿਊ ਲੈਣ ਤੋਂ ਬਾਅਦ ਇਹ ਅੰਕੜੇ ਸਾਹਮਣੇ ਆਏ। ਸਰਵੇਖਣ ਵਿੱਚ ਹਿੱਸਾ ਲੈਣ ਵਾਲਿਆਂ ਤੋਂ ਪੁੱਛਿਆ ਗਿਆ ਕਿ ਕੰਸਰਵੇਟਿਵ ਪਾਰਟੀ ਦੀ ਲੀਡਰਸ਼ਿਪ ਦੌੜ ਵਿੱਚ ਖੜ੍ਹੇ ਛੇ ਉਮੀਦਵਾਰਾਂ ਵਿੱਚੋਂ ਕਿਹੜਾ ਪਾਰਟੀ ਲਈ ਬਿਹਤਰੀਨ ਰਹੇਗਾ? ਪਾਰਟੀ ਵੱਲੋਂ 10 ਸਤੰਬਰ ਨੂੰ ਆਪਣੇ ਨਵੇਂ ਆਗੂ ਦਾ ਖੁਲਾਸਾ ਕੀਤਾ ਜਾਵੇਗਾ। ਲੈਜਰ ਦੇ ਐਗਜੈਕਟਿਵ ਵਾਈਸ ਪ੍ਰੈਜੀਡੈਂਟ ਕ੍ਰਿਸ਼ਚੀਅਨ ਬੌਰਕ ਦਾ ਕਹਿਣਾ ਹੈ ਬਿਹਤਰੀਨ ਕੰਸਰਵੇਟਿਵ ਆਗੂ ਚੁਣੇ ਜਾਣ ਲਈ ਪੁੱਛੇ ਸਵਾਲ ਦੇ ਜਵਾਬ ਵਿੱਚ 58 ਫੀਸਦੀ ਸਰਵੇਖਣਕਾਰੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਤੇ ਜਾਂ ਫਿਰ ਉੱਪਰ ਦਿੱਤੇ ਜਵਾਬਾਂ ਵਿੱਚੋਂ ਕੋਈ ਨਹੀਂ। ਜਦੋਂ ਕੰਸਰਵੇਟਿਵ ਵੋਟਰਾਂ ਤੋਂ ਇਹੋ ਸਵਾਲ ਪੁੱਛਿਆ ਗਿਆ ਤਾਂ 23 ਫੀਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਤੇ 8 ਫੀਸਦੀ ਨੇ ਆਖਿਆ ਕਿ ਉੱਪਰ ਦਿੱਤੇ ਜਵਾਬਾਂ ਵਿੱਚੋਂ ਕੋਈ ਵੀ ਨਹੀਂ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਟੋਰੀ ਲੀਡਰਜ਼ ਵਿੱਚੋਂ 44 ਫੀਸਦੀ ਨੇ ਆਖਿਆ ਕਿ ਪਿਏਰ ਪੌਲੀਏਵਰ ਵਧੀਆ ਆਗੂ ਬਣ ਸਕਦੇ ਹਨ। ਚਾਰੈਸਟ ਤੇ ਕਿਊਬਿਕ ਦੇ ਸਾਬਕਾ ਪ੍ਰੀਮੀਅਰ 14 ਫੀਸਦੀ ਵੋਟਾਂ ਹੀ ਹਾਸਲ ਕਰ ਸਕੇ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …