22.5 C
Toronto
Monday, August 17, 2026
spot_img
Homeਜੀ.ਟੀ.ਏ. ਨਿਊਜ਼ਲਾਇਸੰਸ ਪਲੇਟ ਸਟਿੱਕਰਜ਼ ਨੂੰ ਖ਼ਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ ਫੋਰਡ...

ਲਾਇਸੰਸ ਪਲੇਟ ਸਟਿੱਕਰਜ਼ ਨੂੰ ਖ਼ਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ ਫੋਰਡ ਸਰਕਾਰ

ਲਾਇਸੰਸ ਪਲੇਟ ਸਟਿੱਕਰਜ਼ ਨੂੰ ਖ਼ਤਮ ਕਰਨ ਬਾਰੇ ਵਿਚਾਰ ਕਰ ਰਹੀ ਹੈ ਫੋਰਡ ਸਰਕਾਰParvasi news, Ontario
ਓਨਟਾਰੀਓ ਦੀਆਂ ਗੱਡੀਆਂ ਲਈ ਲਾਇਸੰਸ ਪਲੇਟ ਸਟਿੱਕਰਜ਼ ਨੂੰ ਖ਼ਤਮ ਕਰਨ ਬਾਰੇ ਫੋਰਡ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਹ ਪਲੈਨ ਫਾਈਨਲ ਨਹੀਂ ਕੀਤਾ ਗਿਆ ਪਰ ਇਸ ਨਾਲ ਮੋਟਰਿਸਟਸ ਨੂੰ ਸਾਲਾਨਾ 120 ਡਾਲਰ ਦੀ ਬਚਤ ਹੋਵੇਗੀ।ਜਾਣਕਾਰ ਸੂਤਰਾਂ ਅਨੁਸਾਰ ਲਾਇਸੰਸ ਪਲੇਟ ਸਟਿੱਕਰ ਪੈਸੈਂਜਰ ਵ੍ਹੀਕਲਜ਼, ਹਲਕੇ ਕਮਰਸ਼ੀਅਲ ਵ੍ਹੀਕਲਜ਼-ਜਿਨ੍ਹਾਂ ਵਿੱਚ ਪਿੱਕ ਅੱਪ ਟਰੱਕਜ਼ ਤੇ ਮੋਟਰਸਾਈਕਲ ਸ਼ਾਮਲ ਹਨ, ਤੋਂ ਹਟਾਏ ਜਾ ਸਕਦੇ ਹਨ। ਸੂਤਰਾਂ ਨੇ ਆਖਿਆ ਕਿ ਲਾਇਸੰਸ ਪਲੇਟ ਸਟਿੱਕਰਜ਼ ਹਟਾਏ ਜਾਣ ਨਾਲ ਸਰਕਾਰ ਦੀ ਆਮਦਨ ਵਿੱਚ ਹਰ ਸਾਲ ਇੱਕ ਬਿਲੀਅਨ ਡਾਲਰ ਦੀ ਕਟੌਤੀ ਹੋਵੇਗੀ। ਸੂਤਰਾਂ ਨੇ ਇਹ ਵੀ ਦੱਸਿਆ ਕਿ ਇਸ ਸਬੰਧ ਵਿੱਚ ਐਲਾਨ ਆਉਣ ਵਾਲੇ ਦਿਨਾਂ ਵਿੱਚ ਕੀਤਾ ਜਾਵੇਗਾ। ਇਹ ਵੀ ਪਤਾ ਲੱਗਿਆ ਹੈ ਕਿ ਜਿਨ੍ਹਾਂ ਓਨਟਾਰੀਓ ਵਾਸੀਆਂ ਨੇ ਆਪਣੇ ਲਾਇਸੰਸ ਪਲੇਟ ਸਟਿੱਕਰ ਨੰਵਿਆਏ ਸਨ ਉਨ੍ਹਾਂ ਨੂੰ ਸਰਕਾਰ ਰੀਫੰਡ ਵੀ ਦੇਵੇਗੀ। ਪਰ ਇਸ ਰੀਫੰਡ ਨੂੰ ਹਾਸਲ ਕਰਨ ਵਾਲਿਆਂ ਦੀ ਲਿਸਟ ਫਾਈਨਲ ਨਹੀਂ ਕੀਤੀ ਗਈ ਹੈ।ਮੌਜੂਦਾ ਨਿਯਮ ਮੁਤਾਬਕ ਓਨਟਾਰੀਓ ਦੇ ਡਰਾਈਵਰਾਂ ਨੂੰ 28 ਫਰਵਰੀ ਤੋਂ ਪਹਿਲਾਂ ਆਪਣੇ ਐਕਸਪਾਇਰ ਹੋ ਚੁੱਕੇ ਲਾਇਸੰਸ ਪਲੇਟ ਸਟਿੱਕਰਜ਼ ਨੂੰ ਰਨਿਊ ਕਰਵਾਉਣਾ ਜ਼ਰੂਰੀ ਹੈ।

 

RELATED ARTICLES
POPULAR POSTS