ਓਟਵਾ : ਵੁਈ ਚੈਰਿਟੀ ਸਟੂਡੈਂਟ ਗ੍ਰਾਂਟ ਸਕੈਂਡਲ ਦੇ ਮਾਮਲੇ ਵਿੱਚ ਹਾਊਸ ਆਫ ਕਾਮਨਜ਼ ਦੀ ਫਾਇਨਾਂਸ ਕਮੇਟੀ ਸਾਹਮਣੇ ਪੇਸ਼ ਹੋ ਕੇ ਆਪਣਾ ਪੱਖ ਰੱਖਣ ਦੀ ਤਿਆਰੀ ਕਰ ਰਹੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੀ ਚੀਫ ਆਫ ਸਟਾਫ ਕੈਟੀ ਟੈਲਫੋਰਡ ਤੋਂ ਵਿਰੋਧੀ ਧਿਰਾਂ ਦੇ ਐਮਪੀ ਪੂਰਾ ਸੱਚ ਜਾਨਣ ਦੀ ਮੰਗ ਕਰ ਰਹੇ ਹਨ। ਇਨ੍ਹਾਂ ਐਮਪੀਜ਼ ਦਾ ਇਹ ਵੀ ਆਖਣਾ ਹੈ ਕਿ ਇਸ ਮਾਮਲੇ ਦੀ ਸੁਣਵਾਈ ਦੌਰਾਨ ਟਰੂਡੋ ਆਪਣੇ ਵੱਲੋਂ ਨਿਭਾਈ ਗਈ ਭੂਮਿਕਾ ਦਾ ਪੂਰਾ ਲੇਖਾ ਜੋਖਾ ਦੇਣ। ਕੰਜ਼ਰਵੇਟਿਵ ਐਮਪੀ ਪਿਏਰੇ ਪੋਇਲੀਵਰ ਨੇ ਆਖਿਆ ਕਿ ਅਸੀਂ ਸਿਰਫ ਤੇ ਸਿਰਫ ਸੱਚ ਜਾਨਣਾ ਚਾਹੁੰਦੇ ਹਾਂ। ਇਹ ਮਤਾ ਪਾਸ ਕਰਵਾਉਣ ਵਿੱਚ ਕਾਮਯਾਬ ਰਹੇ ਕਿ ਟਰੂਡੋ ਤਿੰਨ ਘੰਟੇ ਤੱਕ ਆਪਣਾ ਪੱਖ ਰੱਖਣਗੇ ਤੇ ਟੈਲਫੋਰਡ ਦੋ ਘੰਟੇ ਤੱਕ ਪੁੱਛਗਿੱਛ ਵਿੱਚ ਹਿੱਸਾ ਲਵੇਗੀ। ਇਸ ਤੋਂ ਪਹਿਲਾਂ ਦੋਵਾਂ ਨੇ ਇੱਕ ਇੱਕ ਘੰਟਾ ਹੀ ਇਸ ਪੁੱਛਗਿੱਛ ਦਾ ਹਿੱਸਾ ਬਣਨਾ ਸੀ। ਪੋਇਲੀਵਰ ਨੇ ਆਖਿਆ ਕਿ ਜੇ ਟਰੂਡੋ ਨੇ ਇਸ ਵਾਰੀ ਤਸੱਲੀਬਖਸ਼ ਉੱਤਰ ਨਾ ਦਿੱਤੇ ਤਾਂ ਉਨ੍ਹਾਂ ਨੂੰ ਦੂਜੀ ਵਾਰੀ ਸਤੰਬਰ ਵਿੱਚ ਸੱਦਿਆ ਜਾਵੇਗਾ ਤੇ ਹਾਊਸ ਆਫ ਕਾਮਨਜ ਵੀ ਇਸ ਮਾਮਲੇ ਵਿੱਚ ਉਦੋਂ ਹੀ ਵੋਟ ਕਰੇਗਾ। ਐਨਡੀਪੀ ਆਗੂ ਜਗਮੀਤ ਸਿੰਘ ਨੇ ਆਖਿਆ ਕਿ ਉਹ ਹਾਲ ਦੀ ਘੜੀ ਟਰੂਡੋ ਤੋਂ ਅਸਤੀਫਾ ਨਹੀਂ ਮੰਗਣਗੇ। ਉਨ੍ਹਾਂ ਆਖਿਆ ਕਿ ਉਹ ਇਸ ਮਾਮਲੇ ਦੀ ਤਹਿ ਤੱਕ ਜਾਣਾ ਚਾਹੁੰਦੇ ਹਨ ਤੇ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਇਸ ਬਾਰੇ ਤੈਅ ਕਰਨਗੇ ਕਿ ਕਿਹੋ ਜਿਹੇ ਮਾਪਦੰਡ ਅਪਣਾਏ ਜਾਣ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …