ਸੰਸਦ ‘ਚ ਮਤਾ ਪੇਸ਼ ਕੀਤਾ ਇਮੀਗਰੇਸ਼ਨ ਮੰਤਰੀ ਨੇ
ਓਟਾਵਾ : ਕੈਨੇਡਾ ਦੇ ਇਮੀਗਰੇਸ਼ਨ, ਰਫਿਊਜ਼ੀ ਤੇ ਸਿਟੀਜਨਸ਼ਿਪ ਮੰਤਰੀ ਅਹਿਮਦ ਹੁਸੈਨ ਨੇ ਸੰਸਦ ‘ਚ ਇਕ ਨਵਾਂ ਬਿਲ ਸੀ-99 ਪੇਸ਼ ਕੀਤਾ ਹੈ, ਜੋ ਕਿ ਸਿਟੀਜਨਸ਼ਿਪ ਐਕਟ ‘ਚ ਸੋਧ ਨੂੰ ਲੈ ਕੇ ਹੈ ਤਾਂ ਜੋ ਕੈਨੇਡਾ ਦੀ ਸਿਟੀਜਨਸ਼ਿਪ ਨੂੰ ਲੈ ਕੇ ਚੁੱਕੀ ਜਾਣ ਵਾਲੀ ਸਹੁੰ ‘ਚ ਮੂਲ ਲੋਕਾਂ ਦੇ ਅਧਿਕਾਰਾਂ ਦਾ ਸਪੱਸ਼ਟ ਜ਼ਿਕਰ ਕੀਤਾ ਜਾ ਸਕੇ। ਮਤਾ ਸੋਧ, ਕੈਨੇਡਾ ਸਰਕਾਰ ਦੀ ਮੂਲ ਲੋਕਾਂ ਦੇ ਅਧਿਕਾਰਾਂ ਨੂੰ ਸਨਮਾਨ ਅਤੇ ਮਾਨਤਾ ਦੇਣ ਦਾ ਸਪੱਸ਼ਟ ਨਤੀਜਾ ਹੈ। ਜਿਸ ਦੇ ਨਾਲ ਭਾਈਵਾਲੀ ਅਤੇ ਸਹਿਯੋਗ ਕਰਨ ਲਈ ਕੈਨੇਡਾ ਸਰਕਾਰ ਲਗਾਤਾਰ ਸਰਗਰਮ ਹੈ। ਇਸ ਦੇ ਨਾਲ ਹੀ ਸਰਕਾਰ ਨੇ ਰੀਕੋਨਸਾਈਲੇਸ਼ਨ ਕਮਿਸ਼ਨ ਦੇ ਨਾਲ ਕੀਤੇ ਗਏ ਸਰਕਾਰ ਦੇ ਵਾਅਦਿਆਂ ਨੂੰ ਪੂਰਾ ਕਰਨ ਦਾ ਵੀ ਯਤਨ ਕੀਤਾ ਹੈ।
ਸਿਟੀਜਨਸ਼ਿਪ ਦੀ ਸਹੁੰ ਚੁੱਕਣ ਵਾਲੇ ਐਕਟ ‘ਚ ਹੋਵੇਗਾ ਬਦਲਾਅ
RELATED ARTICLES

