ਨੌਕਰੀ ਲੱਭਣ ਲਈ ਮੱਦਦ ਦੀ ਲੋੜ ਹੈ ਤਾਂ ਇਸ ਲਈ ਐਪ ਹਾਜ਼ਰ ਹੈ : ਰੂਬੀ ਸਹੋਤਾ
ਬਰੈਂਪਟਨ : ਕੈਨੇਡਾ ਵਾਸੀਆਂ ਲਈ ਸਰਕਾਰੀ ਸਰੋਤ ਉਪਲਬਧ ਕਰਵਾਉਣਾ ਸਰਕਾਰਾਂ ਦੇ ਫਰਜ਼ ਹੁੰਦੇ ਹਨ, ਇਸੇ ਤਹਿਤ ਹੁਣ ਜੌਬ ਬੈਂਕ ਐਪ ਦੀ ਸ਼ੁਰੂ ਕੀਤੀ ਗਈ ਹੈ ਤਾਂ ਜੋ ਨੌਕਰੀ ਦੀ ਭਾਲ ਕਰਨ ਵਾਲੇ ਨੌਜਵਾਨਾਂ ਨੂੰ ਇਸ ਦੀ ਸਹੂਲਤ ਮਿਲ ਸਕੇ।
ਇਸ ਸਬੰਧੀ ਬਰੈਂਪਟਨ ਦੀ ਮੈਂਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਕੈਨੇਡਾ ਦੇ ਐਂਪਲਾਇਮੈਂਟ, ਵਰਕਫ਼ੋਰਸ ਤੇ ਲੇਬਰ ਮੰਤਰੀ ਮਾਣਯੋਗ ਪੈਤੀ ਹੱਡਜੂ ਦੀ ਤਰਫ਼ੋਂ ਜੌਬ ਮੋਬਾਇਲ ਐਪਲੀਕੇਸ਼ਨਾਂ ਲੈਣ ਦੀ ਸ਼ੁਰੂਆਤ ਕਰਨ ‘ਚ ਭੂਮਿਕਾ ਨਿਭਾਈ। ਇਹ ਕੈਨੇਡਾ ਦੀ ਸਰਕਾਰ ਦਾ ਕੈਨੇਡਾ-ਵਾਸੀਆਂ ਨੂੰ ਡਿਜੀਟਲ ਸੇਵਾਵਾਂ ਦੇਣ ਅਗਲਾ ਕਦਮ ਹੈ।
ਇਹ ‘ਜੌਬ ਬੈਂਕ’ ਦੋ-ਭਾਸ਼ਾਈ ਫ਼ਰੀ ਵੈੱਬਸਾਈਟ ਹੈ ਜੋ ਕੈਨੇਡੀਅਨਾਂ ਨੂੰ ਆਪਣੇ ਕਰੀਅਰ ਲਈ ਫ਼ੈਸਲੇ ਕਰਨ ਲਈ ਨੌਕਰੀਆਂ ਤਲਾਸ਼ ਕਰਨ ਵਿਚ ਮਦਦ ਦੇਣ ਲਈ ਸਮੇਂ-ਸਿਰ, ਭਰੋਸੇਯੋਗ ਅਤੇ ਕੰਪਰੀਹੈਂਸਿਵ ਜੌਬ-ਮਾਰਕੀਟ ਇਨਫ਼ਰਮੇਸ਼ਨ ਦੇਵੇਗੀ।
ਐਪ ਸਟੋਰ ਅਤੇ ਗੂਗਲ ਪਲੇਅ ਉੱਪਰ ਉਪਲੱਭਧ ਇਹ ਐਪ ਸਕਿਓਰ, ਸਧਾਰਨ ਅਤੇ ਇਕ ਦੂਸਰੇ ਨਾਲ ਜੁੜਿਆ ਹੋਇਆ ਤਜਰਬਾ ਪ੍ਰਦਾਨ ਕਰਦੀ ਹੈ ਜੋ ਸਾਈਟ ਦੇ ਹਰਮਨ-ਪਿਆਰੇ ਮੁੱਖ ਫ਼ੀਚਰਾਂ ‘ਜੌਬ ਸਰਚ’ ਅਤੇ ‘ਜੌਬ ਅਲੱਰਟਸ’ ਵੱਲ ਧਿਆਨ ਕੇਂਦ੍ਰਿਤ ਕਰਦੀ ਹੈ। ਇਸ ਦੀ ਵਰਤੋਂ ਕਰਨ ਵਾਲੇ ਇਨ੍ਹਾਂ ਦੀ ਸਹਾਇਤਾ ਨਾਲ ਲੱਖਾਂ ਨੌਕਰੀਆਂ ਤੱਕ ਪਹੁੰਚ ਕਰ ਸਕਦੇ ਹਨ। ਸਾਲ 2018 ਦੇ ਸ਼ੁਰੂ ਵਿਚ ਹੀ ਆਰੰਭ ਹੋਈ ਇਹ ਐਪ 50,000 ਤੋਂ ਵਧੇਰੇ ਡਾਊਨਲੋਡਜ਼ ਅਤੇ 438,000 ਜੌਬ ਸਰਚਿਜ਼ ਰਾਹੀਂ ਹਰਮਨ-ਪਿਆਰੀ ਹੋ ਚੁੱਕੀ ਹੈ।
ਇਹ ਨਵੀਂ ਐਪ ਹੇਠ-ਲਿਖੀਆਂ ਸਹੂਲਤਾਂ ਵੀ ਦਿੰਦੀ ਹੈ
૿ ਈਜ਼ੀ ਔਨ ‘ਦ ਗੋ ਜੌਬ ਸਰਚਿੰਗ’
૿ ਕੈਨੇਡਾ-ਭਰ ਵਿਚ ਅਰਜ਼ੀ-ਕਰਤਾਵਾਂ ਨੂੰ ਕੱਸਟੋਮਾਈਜ਼ਡ ਜੌਬ ਸਰਚ
૿ ਕਿਸੇ ਖ਼ਾਸ ਸਥਾਨਿਕ ਇਲਾਕਿਆਂ ਵਿਚ ਨੌਕਰੀਆਂ ਲੱਭਣ ਲਈ ‘ਜੀਓ-ਲੋਕੇਸ਼ਨ’
૿ ਭਵਿੱਖ-ਮਈ ਅਰਜੀਆਂ ਲਈ ‘ਫ਼ੇਵਰਟੀਜ਼-ਸਿਟ’ ਵਿਚ ਹੋਰ ਨੌਕਰੀਆਂ ਸ਼ਾਮਲ ਕਰਨ ਲਈ ਸਹੂਲਤ
૿ ਨੌਕਰੀਆਂ ਦਾ ਨਿਰੀਖਣ ਕਰਨ ਲਈ ਫ਼ਰੀ ਤੇ ਸਕਿਓਰ ਸਪੇਸ
૿ ਨੌਕਰੀਆਂ ਦੇਣ ਵਾਲਿਆਂ ਵੱਲੋਂ ਨੌਕਰੀ-ਅਭਿਲਾਸ਼ੀਆਂ ਨੂੰ ਨੌਕਰੀਆਂ ਦੇਣ ਲਈ ਨਵਾਂ ਪਲੇਟਫ਼ਾਰਮ
ਜੌਬ ਬੈਂਕ ਐਪ ਸਕਿੱਲ ਅਨੁਸਾਰ ਹਜ਼ਾਰਾਂ ਨੌਕਰੀਆਂ ਦਿਵਾਉਣ ‘ਚ ਹੋਇਆ ਸਹਾਈ
ਇਸ ਦੇ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਹੋਇਆਂ ਐੱਮ.ਪੀ. ਰੂਬੀ ਸਹੋਤਾ ਨੇ ਕਿਹਾ ਕਿ ਜੌਬ ਬੈਂਕ ਰਾਹੀਂ ਕੈਨੇਡਾ-ਵਾਸੀ ਆਪਣੇ ਪ੍ਰਾਪਤ ਕੀਤੇ ਹੋਏ ਸਕਿੱਲਾਂ ਦੇ ਮੁਤਾਬਕ ਹਜ਼ਾਰਾਂ ਹੀ ਨੌਕਰੀਆਂ ਤੱਕ ਪਹੁੰਚ ਕਰ ਰਹੇ ਹਨ। ਹੋਰ ਕਈ ਢੰਗਾਂ-ਤਰੀਕਿਆਂ ਦੇ ਨਾਲ ਨਾਲ ਇਹ ਜੌਬ ਬੈਂਕ ਐਪ ਇਕ ਅਜਿਹਾ ਸਾਧਨ ਹੈ ਜਿਸ ਦੁਆਰਾ ਸਰਕਾਰ ਇਹ ਯਕੀਨੀ ਬਨਾਉਣਾ ਚਾਹੁੰਦੀ ਹੈ ਕਿ ਕੈਨੇਡਾ-ਵਾਸੀ ਉਹ ਨੌਕਰੀਆਂ ਪ੍ਰਾਪਤ ਕਰਨ ਜਿਨ੍ਹਾਂ ਦੀ ਉਨ੍ਹਾਂ ਨੂੰ ਜ਼ਰੂਰਤ ਹੈ। ਉਹ ਇਕ ਉਚੇਰੀ ਸਕਿੱਲਡ ਵਰਕ ਫ਼ੋਰਸ ਬਨਾਉਣ ਅਤੇ ਚੰਗੇਰੀਆਂ ਨੌਕਰੀਆਂ ਦੇ ਨਾਲ ਜੁੜਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …