ਓਟਵਾ : ਸਰਵੇਖਣ ਤੋਂ ਇਹ ਸਾਹਮਣੇ ਆਇਆ ਹੈ ਕਿ ਕੈਨੇਡਾ ਦੇ ਕੁੱਝ ਸ਼ਹਿਰਾਂ ਵਿੱਚ ਡੇਅਕੇਅਰ ਫੀਸ ਪਹਿਲਾਂ ਦੇ ਮੁਕਾਬਲੇ ਘੱਟ ਹੋਈ ਹੈ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਫੈਡਰਲ ਚਾਈਲਡ ਕੇਅਰ ਪੈਸੇ ਦਾ ਹੀ ਕਮਾਲ ਹੈ। ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ ਵੱਲੋਂ ਚਾਈਲਡ ਕੇਅਰ ਫੀਸ ਸਬੰਧੀ ਪੰਜਵਾਂ ਸਾਲਾਨਾ ਸਰਵੇਖਣ ਕਰਵਾਇਆ ਗਿਆ। ਜਾਰੀ ਕੀਤੀ ਗਈ ਸਰਵੇਖਣ ਦੀ ਰਿਪੋਰਟ ਵਿੱਚ ਆਖਿਆ ਗਿਆ ਕਿ ਸ਼ਹਿਰਾਂ ਦੇ ਕੀਤੇ ਗਏ 61 ਫੀ ਸਦੀ ਸਰਵੇਖਣ ਤੋਂ ਇਹ ਪਤਾ ਲੱਗਿਆ ਹੈ ਕਿ ਫੁੱਲ ਟਾਈਮ, ਨਿਯੰਤਰਿਤ ਚਾਈਲਡ ਕੇਅਰ ਸਪੇਸਿਜ਼ ਮਹਿੰਗਾਈ ਤੋਂ ਵੀ ਤੇਜ਼ੀ ਨਾਲ ਵਧੀਆਂ ਹਨ। ਖੱਬੇ ਪੱਖੀ ਥਿੰਕ ਟੈਂਕ ਨੇ ਪਾਇਆ ਕਿ ਟੋਰਾਂਟੋ ਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਇਹ ਕੀਮਤਾਂ ਹੋਰ ਵੀ ਉੱਚੀਆਂ ਹਨ। ਇੱਥੇ 18 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਲਈ ਔਸਤ ਫੀਸ 1,685 ਡਾਲਰ ਹੈ ਤੇ ਜਿਹੜੇ ਬੱਚੇ ਅਜੇ ਸਕੂਲ ਨਹੀਂ ਜਾਣ ਲੱਗੇ ਉਨ੍ਹਾਂ ਲਈ ਇਹ ਫੀਸ ਮਹੀਨੇ ਦੀ 1,150 ਡਾਲਰ ਹੈ। ਇਹ ਵੀ ਪਤਾ ਲੱਗਿਆ ਕਿ ਕਿਊਬਿਕ ਵਿੱਚ ਫੁੱਲ ਟਾਈਮ ਫੀਸ ਸੱਭ ਤੋਂ ਘੱਟ ਹੈ ਤੇ ਇਸ ਤੋਂ ਬਾਅਦ ਵਾਰੀ ਆਉਂਦੀ ਹੈ ਵਿਨੀਪੈਗ ਤੇ ਸ਼ਾਰਲੇਟਟਾਊਨ ਦੀ, ਜਿੱਥੇ ਇਹ ਫੀਸ ਘੱਟ ਹੈ।
Check Also
ਅਦਾਕਾਰਾ ਸੋਨੀਆ ਮਾਨ ਆਮ ਆਦਮੀ ਪਾਰਟੀ ਵਿਚ ਸ਼ਾਮਲ
‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਵਾਗਤ ਕੀਤਾ ਚੰਡੀਗੜ੍ਹ/ਬਿਊਰੋ ਨਿਊਜ਼ : ਕਿਰਤੀ ਕਿਸਾਨ ਯੂਨੀਅਨ ਦੇ ਆਗੂ …