19.3 C
Toronto
Wednesday, July 29, 2026
spot_img
HomeUncategorizedਨਿਤਿਨ ਨਬੀਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣੇ

ਨਿਤਿਨ ਨਬੀਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਬਣੇ

ਨਵੀਂ ਦਿੱਲੀ : ਨਿਤਿਨ ਨਬੀਨ ਭਾਰਤੀ ਜਨਤਾ ਪਾਰਟੀ ਦੇ 12ਵੇਂ ਰਾਸ਼ਟਰੀ ਪ੍ਰਧਾਨ ਬਣ ਗਏ ਹਨ। ਮੰਗਲਵਾਰ ਨੂੰ ਇਸ ਸਬੰਧੀ ਐਲਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਬੀਨ ਦੇ ਮਾਲਾ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਪੀਐਮ ਮੋਦੀ ਨੇ ਭਾਜਪਾ ਦੇ ਨਵੇਂ ਪ੍ਰਧਾਨ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਮੈਂ ਭਾਜਪਾ ਦਾ ਇਕ ਵਰਕਰ ਹਾਂ ਅਤੇ ਨਿਤਿਨ ਮੇਰੇ ਬੌਸ ਹਨ। ਇਸ ਤੋਂ ਪਹਿਲਾਂ ਨਬੀਨ ਨੇ ਦਿੱਲੀ ਵਿਚ ਗੁਰਦੁਆਰਾ ਬੰਗਲਾ ਸਾਹਿਬ, ਭਗਵਾਨ ਬਾਲਮੀਕ ਮੰਦਰ ਅਤੇ ਝੰਡੇਵਾਲਾ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ। ਨਿਤਿਨ ਨਬੀਨ ਦੀ ਉਮਰ 45 ਸਾਲ ਹੈ ਅਤੇ ਉਹ ਭਾਜਪਾ ਦੇ ਸਭ ਤੋਂ ਘੱਟ ਉਮਰ ਦੇ ਰਾਸ਼ਟਰੀ ਪ੍ਰਧਾਨ ਬਣੇ ਹਨ। ਪ੍ਰਧਾਨ ਬਣਨ ਤੋਂ ਬਾਅਦ ਨਿਤਿਨ ਨੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਨੇ ਮੇਰੇ ਵਰਗੇ ਇਕ ਆਮ ਵਰਕਰ ਨੂੰ ਪਾਰਟੀ ਵਿਚ ਸਭ ਤੋਂ ਉਚੇ ਅਹੁਦੇ ‘ਤੇ ਪਹੁੰਚਣ ਦਾ ਮੌਕਾ ਦਿੱਤਾ ਹੈ।

RELATED ARTICLES
POPULAR POSTS