10.7 C
Toronto
Friday, April 17, 2026
spot_img
HomeUncategorizedਪੰਜਾਬ 'ਚ 300 ਯੂਨਿਟ ਮੁਫਤ...ਫਿਰ ਵੀ ਵਧੀ ਬਿਜਲੀ ਚੋਰੀ

ਪੰਜਾਬ ‘ਚ 300 ਯੂਨਿਟ ਮੁਫਤ…ਫਿਰ ਵੀ ਵਧੀ ਬਿਜਲੀ ਚੋਰੀ

ਇਕ ਸਾਲ ‘ਚ 1600 ਕਰੋੜ ਰੁਪਏ ਦਾ ਚੂਨਾ
ਪਟਿਆਲਾ : ਜ਼ਿਆਦਾ ਖਪਤ ਦੇ ਬਾਵਜੂਦ ਪ੍ਰਤੀ ਮਹੀਨਾ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਦਾ ਲਾਭ ਦੇਣ ਦੇ ਲਾਲਚ ਨੇ ਪੰਜਾਬ ਵਿਚ ਬਿਜਲੀ ਚੋਰੀ ਨੂੰ ਹੋਰ ਹੁਲਾਰਾ ਦਿੱਤਾ ਹੈ। ਅੰਕੜਿਆਂ ਦੇ ਮੁਤਾਬਕ ਇਕ ਹੀ ਸਾਲ ਵਿਚ ਪੰਜਾਬ ‘ਚ 1600 ਕਰੋੜ ਰੁਪਏ ਦੀ ਬਿਜਲੀ ਚੋਰੀ ਹੋਈ ਹੈ। ਇਸ ਦੌਰਾਨ ਕੁੱਲ ਬਿਜਲੀ ਵੰਡ ਘਾਟਾ 11.60 ਪ੍ਰਤੀਸ਼ਤ ਰਿਹਾ ਹੈ। ਪਿਛਲੇ ਸਾਲ ਇਹ ਅੰਕੜਾ 11 ਫੀਸਦੀ ਸੀ। ਸਭ ਤੋਂ ਜ਼ਿਆਦਾ ਘਾਟਾ ਤਰਨਤਾਰਨ ਸਰਕਲ ਵਿਚ 34.57 ਪ੍ਰਤੀਸ਼ਤ, ਫਿਰੋਜ਼ਪੁਰ ‘ਚ 31.95 ਪ੍ਰਤੀਸ਼ਤ, ਅੰਮ੍ਰਿਤਸਰ ਸਬ ਅਰਬਨ ਵਿਚ 26.78 ਪ੍ਰਤੀਸ਼ਤ, ਸ੍ਰੀ ਮੁਕਤਸਰ ਸਾਹਿਬ ‘ਚ 25.05 ਪ੍ਰਤੀਸ਼ਤ ਅਤੇ ਸੰਗਰੂਰ ਸਰਕਲ ਵਿਚ 18.44 ਪ੍ਰਤੀਸ਼ਤ ਦਰਜ ਕੀਤਾ ਗਿਆ ਹੈ।
ਪਾਵਰਕੌਮ ਨੇ 40 ਮੀਟਰ ਰੀਡਰਾਂ ‘ਤੇ ਕੀਤੀ ਕਾਰਵਾਈ : ਪਾਵਰਕੌਮ ਵਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ 40 ਮੀਟਰ ਰੀਡਰਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਮੀਟਰ ਰੀਡਰਾਂ ‘ਤੇ ਆਰੋਪ ਹੈ ਕਿ ਖਪਤਕਾਰਾਂ ਨਾਲ ਮਿਲੀਭੁਗਤ ਕਰਕੇ ਇਨ੍ਹਾਂ ਮੀਟਰ ਰੀਡਰਾਂ ਨੇ ਮੀਟਰਾਂ ਨਾਲ ਛੇੜਛਾੜ ਕਰਦੇ ਹੋਏ ਰੀਡਿੰਗ ਪਿੱਛੇ ਕੀਤੀ ਹੈ। ਪਾਵਰਕੌਮ ਦੀਆਂ ਇਨਫੋਰਸਮੈਂਟ ਟੀਮਾਂ ਵਲੋਂ ਕੀਤੀ ਗਈ ਚੈਕਿੰਗ ਦੌਰਾਨ ਇਨ੍ਹਾਂ ਮੀਟਰਾਂ ਦੀ ਇਹ ਚੋਰੀ ਫੜੀ ਗਈ ਹੈ।
ਪੀਐਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਮੁੱਖ ਸਕੱਤਰ ਅਜੇਪਾਲ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਪਾਵਰਕੌਮ ਹਮੇਸ਼ਾ ਤੋਂ ਹੀ ਬਿਜਲੀ ਚੋਰੀ ਦੇ ਖਿਲਾਫ ਸਖਤ ਰਿਹਾ ਹੈ। ਨਿਯਮਤ ਰੂਪ ਵਿਚ ਇਨਫੋਰਸਮੈਂਟ ਟੀਮਾਂ ਵਲੋਂ ਚੈਕਿੰਗ ਕੀਤੀ ਜਾਂਦੀ ਹੈ।
ਪਿਛਲੇ ਸਾਲ ਜੁਲਾਈ ‘ਚ ਸ਼ੁਰੂ ਹੋਈ ਸੀ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ
ਪੰਜਾਬ ਸਰਕਾਰ ਨੇ ਆਪਣੇ ਚੁਣਾਵੀ ਵਾਅਦੇ ਦੇ ਮੁਤਾਬਕ ਲੰਘੇ ਸਾਲ ਜੁਲਾਈ ਮਹੀਨੇ ਵਿਚ 300 ਯੂਨਿਟ ਮੁਫਤ ਬਿਜਲੀ ਦੀ ਸਹੂਲਤ ਸ਼ੁਰੂ ਕੀਤੀ ਸੀ। ਇਹ ਸਹੂਲਤ ਜਿੱਥੇ ਲਗਾਤਾਰ ਸਰਕਾਰ ਅਤੇ ਪਾਵਰਕੌਮ ਦੇ ਲਈ ਆਰਥਿਕ ਮੁਸ਼ਕਲਾਂ ਪੈਦਾ ਕਰ ਰਹੀ ਹੈ, ਉਥੇ ਇਸ ਨੇ ਪੰਜਾਬ ਵਿਚ ਬਿਜਲੀ ਚੋਰੀ ਨੂੰ ਵੀ ਹੁਲਾਰਾ ਦਿੱਤਾ ਹੈ। ਬਿਜਲੀ ਦੀ ਜ਼ਿਆਦਾ ਖਪਤ ਦੇ ਬਾਵਜੂਦ ਦੋ ਮਹੀਨਾ ਦਾ ਬਿੱਲ 600 ਯੂਨਿਟ ਦੇ ਹੇਠਾਂ ਰਹੇ, ਇਸਦੇ ਲਈ ਲੋਕਾਂ ਵਿਚ ਬਿਜਲੀ ਚੋਰੀ ਦਾ ਰੁਝਾਨ ਵਧਿਆ ਹੈ। ਜ਼ਿਕਰਯੋਗ ਹੈ ਕਿ ਰੀਡਿੰਗ ਦੇ ਹਿਸਾਬ ਨਾਲ ਮਾਮੂਲੀ ਪੇਮੈਂਟ ਪਾਉਣ ਵਾਲੇ ਇਹ ਰੀਡਰ ਪੈਸਾ ਕਮਾਉਣ ਦੇ ਚੱਕਰ ਵਿਚ ਲੋਕਾਂ ਦੇ ਨਾਲ ਮਿਲੀਭੁਗਤ ਕਰਕੇ ਪਾਵਰਕੌਮ ਨੂੰ ਚੂਨਾ ਲਗਾ ਰਹੇ ਹਨ।
2200 ਲੱਖ ਯੂਨਿਟ ਦੀ ਇਕ ਸਾਲ ‘ਚ ਹੋਈ ਚੋਰੀ
ਇਕ ਹੀ ਸਾਲ ਵਿਚ ਪੰਜਾਬ ਵਿਚ ਤਕਰੀਬਨ 2200 ਲੱਖ ਯੂਨਿਟ ਬਿਜਲੀ ਦੀ ਚੋਰੀ ਹੋਈ ਹੈ, ਜਿਸਦੀ ਕੀਮਤ ਕਰੀਬ 1600 ਕਰੋੜ ਰੁਪਏ ਬਣਦੀ ਹੈ। ਖਾਸ ਗੱਲ ਇਹ ਹੈ ਕਿ ਮੁਫਤ ਬਿਜਲੀ ਦੀ ਸਹੂਲਤ ਸ਼ੁਰੂ ਹੋਣ ਤੋਂ ਪਹਿਲਾਂ ਸਾਲ 2021-22 ਵਿਚ ਪੰਜਾਬ ‘ਚ 1300 ਕਰੋੜ ਰੁਪਏ ਦੀ ਬਿਜਲੀ ਚੋਰੀ ਹੋਈ ਸੀ। ਪਾਵਰਕੌਮ ਅਧਿਕਾਰੀਆਂ ਦੇ ਮੁਤਾਬਕ ਬਿਜਲੀ ਚੋਰੀ ਵਿਚ 300 ਕਰੋੜ ਰੁਪਏ ਦਾ ਇਹ ਵਾਧਾ ਬੇਹੱਦ ਚਿੰਤਾਜਨਕ ਹੈ। ਉਸਦੇ ਮੁਤਾਬਕ ਮੁਫਤ ਹੋਣ ਦੇ ਕਾਰਨ ਪੰਜਾਬ ਵਿਚ ਬਿਜਲੀ ਦੀ ਖਪਤ ਲਗਾਤਾਰ ਵਧ ਰਹੀ ਹੈ। ਅਜਿਹੇ ਵਿਚ ਆਉਣ ਵਾਲੇ ਸਮੇਂ ਵਿਚ ਬਿਜਲੀ ਚੋਰੀ ਵੀ ਹੋਰ ਵਧੇਗੀ।

RELATED ARTICLES
POPULAR POSTS