Breaking News
Home / ਨਜ਼ਰੀਆ / ਵਿਸ਼ਵ ਪੰਜਾਬੀ ਸਭਾ ਕਨੇਡਾ (ਰਜਿ:) ਵੱਲੋਂ ਪਟਿਆਲਾ ਵਿਖੇ ਸਾਹਿਤਕ ਸੰਮੇਲਨ ਕਰਵਾਇਆ ਗਿਆ

ਵਿਸ਼ਵ ਪੰਜਾਬੀ ਸਭਾ ਕਨੇਡਾ (ਰਜਿ:) ਵੱਲੋਂ ਪਟਿਆਲਾ ਵਿਖੇ ਸਾਹਿਤਕ ਸੰਮੇਲਨ ਕਰਵਾਇਆ ਗਿਆ

ਵਿਸ਼ਵ ਪੰਜਾਬੀ ਸਭਾ ਕਨੇਡਾ (ਰਜਿ:) ਦੀ ਪਟਿਆਲਾ ਇਕਾਈ ਵੱਲੋਂ ਤਰਕਸ਼ੀਲ ਹਾਲ, ਨੇੜੇ ਗੁ: ਦੁਖ ਨਿਵਾਰਨ ਸਾਹਿਬ, ਪਟਿਆਲਾ ਵਿਖੇ 03 ਅਗਸਤ 2023 ਨੂੰ ਪਲੇਠਾ ਸਾਹਿਤਕ ਸੰਮੇਲਨ ਕਰਵਾਇਆ ਗਿਆ। ਇਸ ਸਮਾਗਮ ਵਿੱਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤੇ ਜਾਣ ਦੇ ਨਾਲ ਕਵੀ ਦਰਬਾਰ ਞੀ ਕਰਵਾਇਆ ਗਿਆ। ਇਸ ਸਮਾਗਮ ਵਿੱਚ ਸਭਾ ਦੀ ਕੌਮੀ ਪ੍ਰਧਾਨ ਲੈਕ: ਬਲਬੀਰ ਕੌਰ ਰਾਏਕੋਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਲੈ: ਬਲਬੀਰ ਕੌਰ ਰਾਏਕੋਟੀ ਦੇ ਨਾਲ਼ ਤ੍ਰਿਵੇਣੀ ਸਾਹਿਤ ਪਰਿਸ਼ਦ (ਰਜਿ:) ਪਟਿਆਲਾ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ, ਕਿਰਨ ਸਿੰਗਲਾ, ਗਿਆਨਦੀਪ ਸਾਹਿਤ ਸਾਧਨਾ ਮੰਚ ਦੇ ਪ੍ਰਧਾਨ ਗੁਰਬਖਸ਼ ਸਿੰਘ ਆਨੰਦ ਸ਼ਾਮਿਲ ਹੋਏ। ਮੰਚ ਸੰਚਾਲਨ ਜਨਰਲ ਸਕੱਤਰ ਮੰਗਤ ਖ਼ਾਨ ਨੇ ਕੀਤਾ। ਸਮਾਗਮ ਦਾ ਆਗਾਜ਼ ਮੰਗਤ ਖ਼ਾਨ ਵੱਲੋਂ ‘ਮੇਰੇ ਪੰਜਾਬ ਦੀ ਮਿੱਟੀ ਏ’ ਗੀਤ ਗਾ ਕੇ ਕੀਤਾ ਗਿਆ। ਤ੍ਰਿਵੇਣੀ ਸਾਹਿਤ ਪਰਿਸ਼ਦ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਗੁਸੀਲ ਨੇ ਸਮਾਗਮ ਵਿੱਚ ਪੁੱਜੇ ਸਮੂਹ ਸਾਹਿਤਕਾਰਾਂ ਨੂੰ ਜੀ ਆਇਆਂ ਕਿਹਾ ਅਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਪ੍ਰਧਾਨਗੀ ਮੰਡਲ ਵੱਲੋਂ ਲੈਕ. ਬਲਬੀਰ ਕੌਰ ਰਾਏਕੋਟੀ ਨੂੰ ਫੁਲਕਾਰੀ ਨਾਲ ਸਨਮਾਨਿਤ ਕੀਤਾ ਗਿਆ ਤੇ ਨਾਲ ਹੀ ਹੋਣਹਾਰ ਵਿਦਿਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਸੈਸ਼ਨ ਵਿੱਚ ਲਵਲੀਨ ਕੌਰ, ਲਲਿਤ ਸ਼ਰਮਾ, ਜੱਗਾ ਰੰਗੂਵਾਲ, ਚਰਨਜੀਤ ਜੋਤ, ਸਤੀਸ਼ ਵਿਦਰੋਹੀ, ਰਾਮ ਸਿੰਘ ਬੰਗ, ਜਗਜੀਤ ਸਿੰਘ ਸਾਹਨੀ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਪਸਿਆਣਾ, ਸ਼ਰਵਣ ਕੁਮਾਰ ਵਰਮਾ, ਬਲਬੀਰ ਸਿੰਘ ਦਿਲਦਾਰ, ਕੁਲਜੀਤ ਕੌਰ ਪਟਿਆਲਾ, ਬਲਵਿੰਦਰ ਸਿੰਘ ਭੱਟੀ, ਕ੍ਰਿਸ਼ਨ ਲਾਲ ਧੀਮਾਨ, ਕੁਲਦੀਪ ਕੌਰ ਧੰਜੂ, ਸੁਖਵਿੰਦਰ ਕੌਰ, ਸਰਦੂਲ ਸਿੰਘ ਭੱਲਾ, ਬਚਨ ਸਿੰਘ ਗੁਰਮ, ਤਿਰਲੋਕ ਸਿੰਘ ਢਿਲੋਂ, ਗੁਰਚਰਨ ਸਿੰਘ ਪੱਬਾਰਾਲੀ, ਮੰਗਤ ਖ਼ਾਨ, ਨਿਰਮਲਾ ਗਰਗ, ਇੰਦਰ ਪਾਲ ਸਿੰਘ, ਸੁਖਮਿੰਦਰ ਸ਼ੇਖੋਂ, ਹਰਜੀਤ ਕੌਰ ਗਿੱਲ, ਸ਼ਾਮ ਸਿੰਘ ਪ੍ਰੇਮ, ਕਮਲਾ ਸ਼ਰਮਾ, ਰਿਪਨਜੋਤ ਸੋਨੀ ਬੱਗਾ, ਸੁਖਵਿੰਦਰ ਆਹੀ, ਚਮਕੌਰ ਸਿੰਘ ਚਹਿਲ, ਜੱਗਾ ਰੰਗੂਵਾਲ, ਪਰਮਜੀਤ ਕੌਰ, ਪਰਮ ਰੂਪਾਲ, ਗੁਰਿੰਦਰ ਸਿੰਘ ਪੰਜਾਬੀ, ਹਰਜੀਤ ਸਿੰਘ ਸੱਧਰ, ਅੰਗਰੇਜ਼ ਸਿੰਘ ਵਿਰਕ, ਰਾਜੇਸ਼ ਦੋਹੀਆ, ਹਰਜਿੰਦਰ ਕੌਰ ਸੱਧਰ, ਡਾ: ਜੀਂ ਐਸ ਆਨੰਦ, ਗੁਰਦਰਸ਼ਨ ਸਿੰਘ ਗੁਸੀਲ ਨੇ ਅਪਣੀਆਂ ਰਚਨਾਵਾਂ ਪੜ੍ਹੀਆਂ। ਕਵੀ ਦਰਬਾਰ ਵਿੱਚ ਸ਼ਾਮਿਲ ਹੋਏ ਕਵੀਆਂ ਨੇ ਵੱਖ-ਵੱਖ ਵਿਸ਼ਿਆਂ ਸਬੰਧੀ ਰਚਨਾਵਾਂ ਪੇਸ਼ ਕੀਤੀਆਂ।
ਇਸ ਸੰਮੇਲਨ ਵਿੱਚ ਗੋਪਾਲ ਸ਼ਰਮਾ (ਨਟਰਾਜ ਥੇਟਰ), ਹਰਬੰਸ ਕੌਰ, ਬਲਦੇਵ ਸਿੰਘ, ਨਿਰਮਲਾ ਦੇਵੀ, ਪਿੰਕੀ ਕੌਰ, ਸਰਬਜੀਤ ਕੌਰ, ਜਸਪਾਲ ਸਿੰਘ ਵੀ ਹਾਜ਼ਰ ਸਨ। ਅੰਤ ਵਿਚ ਸਭਾ ਦੀ ਪ੍ਰਧਾਨ ਅਨੀਤਾ ਪਟਿਆਲਵੀ ਵੱਲੋਂ ਮੰਚ ਤੋਂ ਆਪਣੀ ਰਚਨਾ ਸਾਂਝੀ ਕੀਤੀ ਗਈ ਅਤੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਮੰਗਤ ਖ਼ਾਨ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਈ। ਸਾਰਿਆਂ ਸ਼ਾਇਰਾਂ ਦੇ ਸਹਿਯੋਗ ਨਾਲ ਇਹ ਸਮਾਗਮ ਯਾਦਗਾਰੀ ਹੋ ਨਿੱਬੜਿਆ।
ਸਮਾਜ ਸੇਵੀ ਸੰਸਥਾਵਾਂ ਨੂੰ ਲੋਕ-ਸੇਵਾ ਹਿੱਤ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅਜਿਹੇ ਕੈਂਪ ਲਗਾਉਣੇ ਚਾਹੀਦੇ ਹਨ : ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ
02 ਸਤੰਬਰ 2023 ਨੂੰ ਵਿਸ਼ਵ ਪੰਜਾਬੀ ਸਭਾ ਕਨੇਡਾ (ਰਜਿ:) ਦੇ ਜ਼ਿਲ੍ਹਾ ਇਕਾਈ ਮਾਲੇਰਕੋਟਲਾ ਵੱਲੋਂ ਸੁਖਮਨੀ ਹੈਲਥ ਕੇਅਰ ਐਂਡ ਮਲਟੀ ਹੌਸਪੀਟਲ ਸਾਹਮਣੇ ਧਰਮਸ਼ਾਲਾ ਪੱਕਾ ਦਰਵਾਜ਼ਾ ਜਮਾਲਪੁਰਾ ਨੇੜੇ ਪਾਣੀ ਵਾਲੀ ਟੈਂਕੀ ਕੋਲ ਅੱਖਾਂ ਦਾ ਮੁਫ਼ਤ ਕੈਂਪ ਅਤੇ ਜਨਰਲ ਬਿਮਾਰੀਆਂ ਦਾ ਚੈੱਕ ਅੱਪ ਕਰਨ ਲਈ ਮੁਫ਼ਤ ਮੈਡੀਕਲ ਕੈਂਪ ਲਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਹੰਮਦ ਸ਼ਾਹਿਦ ਫਾਰਮਾਸਿਸਟ ਨੇ ਦੱਸਿਆ ਕਿ ਇਸ ਕੈੰਪ ਦਾ ਉਦਘਾਟਨ ਮੁੱਖ ਮਹਿਮਾਨ ਲੈਕਚਰਾਰ ਬਲਬੀਰ ਕੌਰ ਕੌਮੀ ਪ੍ਰਧਾਨ, ਵਿਸ਼ਵ ਪੰਜਾਬੀ ਸਭਾ ਕੈਨੇਡਾ (ਰਜਿ 🙂 ਵੱਲੋਂ ਕੀਤਾ ਗਿਆ। ਇਸ ਕੈੰਪ ਵਿੱਚ ਕੰਵਲਜੀਤ ਸਿੰਘ ਲੱਕੀ ਲੁਧਿਆਣਾ ਕੌਮੀ ਜਨਰਲ ਸਕੱਤਰ ਭਾਰਤ ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ। ਮੈਡਮ ਰਾਏਕੋਟੀ ਨੇ ਕਿਹਾ ਕਿ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਦੀ ਸੋਚ ਮਾਂ ਬੋਲੀ ਪੰਜਾਬੀ ਅਤੇ ਮਨੁੱਖਤਾ ਦੀ ਸੇਵਾ ਕਰਨ ਲਈ ਉਹ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਹਰ ਸਮੇਂ ਤਿਆਰ ਰਹੇਗੀ। ਮੈਡਮ ਰਾਏਕੋਟੀ ਨੇ 23 ਸਤੰਬਰ ਤੋਂ 27 ਸਤੰਬਰ ਤੱਕ ਮਾਂ ਬੋਲੀ ਪੰਜਾਬੀ ਜਾਗਰੂਕਤਾ ਬੱਸ ਰੈਲੀ ਬਾਰੇ ਜਾਣਕਾਰੀ ਦਿੱਤੀ ਅਤੇ ਸਾਰਿਆਂ ਨੂੰ ਇਕੱਠੇ ਹੋ ਕੇ ਕੰਮ ਕਰਨ ਦਾ ਸੱਦਾ ਵੀ ਦਿੱਤਾ ਤਾਂ ਜੋ ਪੰਜਾਬੀ ਨੂੰ ਪੰਜਾਬ ਦੀ ਰਾਜ ਭਾਸ਼ਾ ਦਾ ਰੁਤਬਾ ਮਿਲ ਸਕੇ। ਇਸ ਕੈੰਪ ਵਿੱਚ ਹਸਪਤਾਲ ਤੋਂ ਇਲਾਵਾ ਡਾਕਟਰ ਮੁਹੰਮਦ ਸ਼ਮਸ਼ਾਦ ਐਮ. ਡੀ. ਅਲ ਦੁਆ ਹਸਪਤਾਲ ਤੋਂ, ਡਾਕਟਰ ਤੌਸੀਫ਼ ਐਮ. ਬੀ. ਬੀ. ਐਸ., ਡਾਕਟਰ ਗੂੰਜਣ ਗੁਪਤਾ ਐਮ. ਐਸ. ਅਡਵਾਂਸ ਲੈਪਰੋ ਸਰਜਨ ਅਲ ਹਯਾਤ ਹਸਪਤਾਲ ਤੋਂ, ਡਾਕਟਰ ਮਨਪ੍ਰੀਤ ਸਿੰਘ ਮਾਨ ਹੋਮਿਓਪੈਥਿਕ ਸਿਵਲ ਹਸਪਤਾਲ ਮਾਲੇਰਕੋਟਲਾ ਤੋਂ, ਰੁਬੀਨਾ ਡਿਸਪੈਂਸਰੀ ਆਦਿ ਨੇ ਆਪਣੇ ਸਟਾਫ ਨਾਲ ਮਰੀਜਾਂ ਦਾ ਚੈੱਕਅਪ ਕੀਤਾ। ਇਸ ਕੈਂਪ ਦੌਰਾਨ 407 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਅੱਖਾਂ ਦੀਆਂ ਬਿਮਾਰੀਆਂ ਦੇ ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ। ਅੱਖਾਂ ਦੀ ਰੌਸ਼ਨੀ ਘੱਟ ਵਾਲੇ ਮਰੀਜ਼ਾਂ ਨੂੰ ਜ਼ਰੂਰਤ ਅਨੁਸਾਰ ਐਨਕਾਂ ਲਾਈਆਂ ਗਈਆਂ ਅਤੇ ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦਾ ਮੁਆਇਨਾ ਕਰਕੇ ਅੱਖਾਂ ਵਿੱਚ ਪਾਉਣ ਵਾਲੀਆਂ ਦਵਾਈਆਂ ਅਤੇ ਜਨਰਲ ਮਰੀਜ਼ਾਂ ਨੂੰ ਵੀ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਮਰੀਜ਼ਾਂ ਨੂੰ ਅੱਖਾਂ ਦਾਨ ਕਰਨ ਲਈ ਅਤੇ ਅੱਖਾਂ ਦੀ ਦੇਖ-ਰੇਖ ਬਾਰੇ ਜਾਣਕਾਰੀ। ਸਾਹਿਦ ਪ੍ਰਵੇਜ ਨੇ ਦੱਸਿਆ ਕਿ ਇਹ ਕੈਂਪ ਸਵੇਰੇ 09 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਗਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿਮੂਦ ਅਹਿਮਦ ਥਿੰਦ ਨੇ ਕਿਹਾ ਕਿ ਅੱਖਾਂ ਨੂੰ ਹੋਰ ਕਈ ਬਿਮਾਰੀਆਂ ਤੋਂ ਬਚਾਉਣ ਲਈ ਜਾਣਕਾਰੀ ਦੇ ਨਾਲ-ਨਾਲ ਅੱਖਾਂ ਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਉਣ ਬਾਰੇ ਵੀ ਕਿਹਾ ਗਿਆ। ਥਿੰਦ ਨੇ ਮਰੀਜ਼ਾਂ ਨੂੰ ਕਿਹਾ ਕਿ ਅੱਖਾਂ ਕਿਸੇ ਵੀ ਉਮਰ ਵਿੱਚ ਦਾਨ ਕੀਤੀਆਂ ਜਾ ਸਕਦੀਆਂ ਹਨ। ਮੌਤ ਤੋਂ ਬਾਅਦ ਤੁਹਾਡੇ ਵੱਲੋਂ ਦਾਨ ਕੀਤੀਆਂ ਅੱਖਾਂ ਕਿਸੇ ਨੇਤਰਹੀਣ ਵਿਅਕਤੀ ਦੇ ਜੀਵਨ ਵਿੱਚ ਚਾਨਣਾ ਲਿਆ ਸਕਦੀਆਂ ਹਨ। ਜਿਸ ਨਾਲ ਉਹ ਵਿਅਕਤੀ ਦੁਨੀਆ ਦੇਖ ਸਕੇਗਾ। ਜ਼ਿਲ੍ਹਾ ਪ੍ਰਧਾਨ ਹਰਫੂਲ ਸਿੰਘ ਨੇ ਹਸਪਤਾਲ ਵੱਲੋਂ ਲਗਾਏ ਜਾਣ ਵਾਲੇ ਕੈਂਪਾਂ ਦੀ ਸ਼ਲਾਘਾ ਕਰਦਿਆਂ ਹਸਪਤਾਲ ਦੀ ਮੈਨੇਜਮੈਂਟ ਨੂੰ ਹਰ ਤਰ੍ਹਾਂ ਨਾਲ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਕੈਂਪ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ਾਹਿਦ ਪ੍ਰਵੇਜ਼ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੀਆਂ ਅੱਖਾਂ ਦੀ ਸਾਂਭ ਸੰਭਾਲ ਲਈ ਡਾਕਟਰ ਨੂੰ ਚੈੱਕਅੱਪ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਅੱਖਾਂ ਨੂੰ ਹੋ ਰਹੀਆਂ ਬਿਮਾਰੀਆਂ ਤੋਂ ਬਚਿਆ ਜਾ ਸਕੇ।
ਇਸ ਮੌਕੇ ਸਟੇਟ ਐਵਾਰਡੀ ਪ੍ਰਧਾਨ ਏਕਤਾ ਹੈਂਡੀਕੈਪੇਡ ਐਂਡ ਵਿਧਵਾ ਵੈਲਫ਼ੇਅਰ ਸੋਸਾਇਟੀ ਮਾਲੇਰਕੋਟਲਾ ਪੰਜਾਬ ਰਜਿਸਟਡ, ਜ਼ਿਲ੍ਹਾ ਪ੍ਰਧਾਨ ਵਿਸ਼ਵ ਪੰਜਾਬੀ ਸਭਾ ਕੈਨੇਡਾ ਰੇਜਿਸਟੇਡ ਜ਼ਿਲਾ ਮਾਲੇਰਕੋਟਲਾ ਮਹਿਮੂਦ ਅਹਿਮਦ ਥਿੰਦ, ਮੁਹੰਮਦ ਸ਼ਾਹਿਦ ਫਾਰਮਾਸਿਸਟ, ਬੂਟਾ ਸਿੰਘ ਰਾਏਕੋਟ, ਅਮਨਦੀਪ ਕੌਰ, ਲਵਦੀਪ, ਆਦਿਲ, ਹਰਫੂਲ ਸਿੰਘ ਜ਼ਿਲ੍ਹਾ ਪ੍ਰਧਾਨ ਅੰਬੇਡਕਰ ਟਾਈਗਰ ਫੋਰਸ, ਸੁਲਤਾਨਾ ਬੇਗਮ, ਗੁਲਜ਼ਾਰ ਸਿੰਘ, ਸਰਬਜੀਤ ਸਿੰਘ ਰਾਟੋਲਾ, ਲਿਆਕਤ ਅਲੀ, ਇਮਰਾਨ, ਮਹਿਨਾਜ਼ ਪਤਨੀ ਮੁਹੰਮਦ ਅਰਸ਼ਦ ਈ ਐਮ ਏ ਐਫ ਕੰਪਿਊਟਰ ਸੈਂਟਰ ਜਮਾਲਪੁਰਾ, ਜਗਸੀਰ ਕੌਰ ਪ੍ਰਧਾਨ ਇਸਤਰੀ ਵਿੰਗ, ਸ਼ਮਸ਼ੇਰ ਸਿੰਘ ਕਿਲਾ, ਡਾਕਟਰ ਹਰਮੇਲ ਸਿੰਘ, ਨੇਤਰ ਸਿੰਘ ਮਨਵੀ, ਸੁਲਤਾਨਾ ਬੇਗਮ ਮੌਜੂਦ ਸਨ
ਬਰੈਂਪਟਨ ਵਿੱਚ ਹੋਈ ਪਹਿਲੇ ‘ਵਿਸ਼ਵ ਪੰਜਾਬੀ ਭਵਨ’ ਦੀ ਸਥਾਪਨਾ
ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਭਾਰਤ ਪ੍ਰਧਾਨ ਲੈਕਚਰਾਰ ਬਲਬੀਰ ਕੌਰ ਰਾਏਕੋਟੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਗਿਆ ਹੈ ਕਿ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਅਤੇ ਸਮੁੱਚੀ ਟੀਮ ਦੇ ਮਿਹਨਤ ਸਦਕਾ ਬਰੈਂਪਟਨ (ਟੋਰਾਂਟੋ) ਵਿੱਚ 27.08.2023 ਨੂੰ ‘ਵਿਸ਼ਵ ਪੰਜਾਬੀ ਭਵਨ’ ਦੀ ਸਥਾਪਨਾ ਕੀਤੀ ਗਈ ਹੈ। ਪਿਛਲੇ ਲੰਮੇ ਸਮੇਂ ਤੋਂ ਹੀ ਕਨੇਡਾ ਵਸਦੇ ਮਾਂ-ਬੋਲੀ ਪੰਜਾਬੀ ਦੇ ਮੁਦਈ ਸਾਂਝੇ ਸਾਹਿਤਕ ਕਾਰਜ ਅਤੇ ਸੰਮੇਲਨ ਕਰਵਾਉਣ ਲਈ ਇੱਕ ਪੰਜਾਬੀ ਮੰਚ ਦੀ ਭਾਲ ਕਰਦੇ ਆ ਰਹੇ ਸਨ। ਉਨ੍ਹਾਂ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਹੋਏ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾ ਸਾਬ੍ਹ ਨੇ ਪਹਿਲਾ ਵਿਸ਼ਵ ਪੰਜਾਬੀ ਭਵਨ ਤਿਆਰ ਕਰਵਾਇਆ ਹੈ। ਇੱਥੇ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ, ਸੱਭਿਆਚਾਰਕ ਪ੍ਰੋਗਰਾਮ ਅਤੇ ਪੰਜਾਬੀ ਵਿਰਸੇ ਨਾਲ ਸੰਬੰਧਤ ਲਈ ਵੱਖ-ਵੱਖ ਸਮਾਗਮ ਕਰਵਾਉਣ ਲਈ ਇਸ ਭਵਨ ਦੀ ਸਥਾਪਨਾ ਕੀਤੀ ਗਈ ਹੈ। ਇਸ ਭਵਨ ਦਾ ਸੁਪਨਾ ਸਾਕਾਰ ਕਰਨ ਲਈ ਵਿਸ਼ਵ ਪੰਜਾਬੀ ਸਭਾ ਕਨੇਡਾ ਨੂੰ ਸਭ ਤੋਂ ਵੱਡੀ ਹੱਲਾ-ਸ਼ੇਰੀ ਪੰਜਾਬੀ ਸਾਹਿਤ ਦੇ ਨਾਮਵਰ ਲੇਖਕ ਪ੍ਰੋ. ਗੁਰਭਜਨ ਗਿੱਲ ਹੁਰਾਂ ਵੱਲੋਂ ਮਿਲੀ ਅਤੇ ਉਨ੍ਹਾਂ ਦੀ ਯੋਗ ਅਗਵਾਈ ਹੇਠਾਂ ਹੀ ਭਵਨ ਦੀ ਉਸਾਰੀ ਹੋਈ ਹੈ।
ਉਦਘਾਟਨੀ ਸਮਾਰੋਹ ਦੌਰਾਨ ਪਹੁੰਚੀਆਂ ਸਾਹਿਤਕ ਸ਼ਖ਼ਸੀਅਤਾਂ ਨੇ ਆਪਣੇ ਵਿਚਾਰ ਅਤੇ ਰਚਨਾਵਾਂ ਪੇਸ਼ ਕੀਤੀਆਂ, ਸਾਡੇ ਸਤਿਕਾਰਯੋਗ ਬਾਪੂ ਸੁਬੇਗ ਸਿੰਘ ਕਥੂਰੀਆ ਜੀ ਨੇ ਸੁਲਤਾਨ ਬਾਹੂ ਦਾ ਕਲਾਮ ਤਰੰਨਮ ਵਿੱਚ ਗਾ ਕੇ ਆਏ ਮਹਿਮਾਨਾਂ ਦਾ ਮਨ ਮੋਹ ਲਿਆ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਸੁੰਦਰ ਪਾਲ ਰਾਜਾਸਾਂਸੀ ਦੀ ਸੁੰਦਰ ਲੇਡੀਜ਼ ਗਿੱਧਾ ਟੀਮ ਨੇ ਗਿੱਧਾ ਅਤੇ ਲੋਕ ਨਾਚ ਰਾਹੀਂ ਪ੍ਰੋਗਰਾਮ ਨੂੰ ਹੋਰ ਵੀ ਬੁਲੰਦੀਆਂ ਤੇ ਪਹੁੰਚਾਇਆ।
ਇਸ ਸਮੇਂ ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਆਉਣ ਵਾਲੇ ਸਮੇਂ ਵਿੱਚ ਵਿਸ਼ਵ ਪੰਜਾਬੀ ਭਵਨ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਦੇ ਕੇਂਦਰ ਬਿੰਦੂ ਵਜੋਂ ਆਪਣੀ ਵੱਖਰੀ ਵਿਸ਼ੇਸ਼ ਪਛਾਣ ਬਣਾਵੇਗਾ। ਕਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਇਹ ਖ਼ਬਰ ਖੁਸ਼ੀਆਂ ਅਤੇ ਹੁਲਾਸ ਭਰੀ ਹੈ। ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਇਸ ਉੱਦਮ ਦਾ ਪੰਜਾਬੀ ਭਾਈਚਾਰੇ ਅਤੇ ਸਾਹਿਤਕ ਸ਼ਖ਼ਸੀਅਤਾਂ ਨੇ ਸਵਾਗਤ ਕੀਤਾ ਹੈ ਅਤੇ ਡਾ ਦਲਬੀਰ ਸਿੰਘ ਕਥੂਰੀਆ ਨੂੰ ਵਧਾਈ ਦਿੱਤੀ ਹੈ। ਡਾ ਦਲਬੀਰ ਸਿੰਘ ਕਥੂਰੀਆ ਨੇ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।

Check Also

ਵਾਤਾਵਰਣ ਸੰਬੰਧਤ ਵਿਗਿਆਨ ਗਲਪ ਕਹਾਣੀ

ਤਰਲ ਰੁੱਖ (ਕੰਕਰੀਟ ਦਾ ਜੰਗਲ ਤੇ ਕੁਦਰਤ ਦੀ ਵਾਪਸੀ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) …