Breaking News
Home / ਕੈਨੇਡਾ / ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਬਰੈਂਪਟਨ ਵਾਈ ਐਮ ਸੀ ਏ ਦੀ ਡ੍ਰਾਇਵ ਥਰੂ ਫੂਡ ਡਰਾਈਵ ‘ਚ ਸਹਾਇਤਾ ਲਈ ਕੀਤੀ ਸ਼ਮੂਲੀਅਤ

ਬਰੈਂਪਟਨ ਸਾਊਥ ਤੋਂ ਐਮ.ਪੀ. ਸੋਨੀਆ ਸਿੱਧੂ ਨੇ ਬਰੈਂਪਟਨ ਵਾਈ ਐਮ ਸੀ ਏ ਦੀ ਡ੍ਰਾਇਵ ਥਰੂ ਫੂਡ ਡਰਾਈਵ ‘ਚ ਸਹਾਇਤਾ ਲਈ ਕੀਤੀ ਸ਼ਮੂਲੀਅਤ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ, ਸੋਨੀਆ ਸਿੱਧੂ, ਵੱਲੋਂ ਇਸ ਹਫਤੇ ਦੇ ਅਖੀਰ ‘ਚ ਬਰੈਂਪਟਨ ਵਾਈ ਐਮ ਸੀ ਏ ਵਿੱਚ ਡ੍ਰਾਇਵ ਥਰੂ ਫੂਡ ਡ੍ਰਾਇਵ ਵਿੱਚ ਸਹਾਇਤਾ ਲਈ ਸ਼ਮੂਲੀਅਤ ਕੀਤੀ। ਇਹ ਗ੍ਰੇਟਰ ਟੋਰਾਂਟੋ ਦੇ ਵਾਈ ਐਮ ਸੀ ਏ ਦੁਆਰਾ ਆਯੋਜਿਤ ਕੀਤੀ ਗਈ ਇੱਕ ਵੱਡੀ ਪਹਿਲ ਦਾ ਹਿੱਸਾ ਸੀ ਜਿਸ ਵਿੱਚ ਉਨ੍ਹਾਂ ਦੇ ਜੀਟੀਏ ਦੇ ਸਾਰੇ ਨੌਂ ਕਮਿਊਨਿਟੀ ਸੈਂਟਰਾਂ ਵਿੱਚ ਕਈ ਦਾਨੀ ਸੱਜਣਾਂ ਵੱਲੋਂ ਰਾਸ਼ਨ ਸਮੱਗਰੀ ਦਾਨ ਕੀਤੀ ਗਈ। ਸ਼ਨੀਵਾਰ ਅਤੇ ਐਤਵਾਰ ਨੂੰ ਆਯੋਜਿਤ ਕੀਤੀ ਗਈ ਫੂਡ ਡ੍ਰਾਈਵ ਦੌਰਾਨ ਸੋਨੀਆ ਸਿੱਧੂ ਸਮੇਤ ਹੋਰ ਸੱਜਣਾਂ ਵੱਲੋਂ ਦਾਨ ਕੀਤੀ ਰਾਸ਼ੀ ਨੂੰ ਵਾਈ ਐਮ ਸੀ ਏ ਟੀਮ ਨਾਲ ਬਿਨਾਂ ਸੰਪਰਕ ਦੇ ਆਸਾਨੀ ਨਾਲ ਸਵੀਕਾਰਨ ਦੇ ਵਿਕਲਪ ਰੱਖੇ ਗਏ ਸਨ।
ਪੂਰੀ ਮੁਹਿੰਮ ਦੌਰਾਨ ਸਟਾਫ ਅਤੇ ਦਾਨੀ ਸੱਜਣਾਂ ਨੇ ਇਕ ਦੂਜੇ ਤੋਂ 6 ਫੁੱਟ ਦੀ ਦੂਰੀ ਬਣਾਈ ਰੱਖੀ ਅਤੇ ਇਹ ਵੀ ਸੁਨਿਸ਼ਚਿਤ ਕੀਤਾ ਗਿਆ ਕਿ ਸਾਰੀਆਂ ਸਰੀਰਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।
ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ”ਅਸੀਂ ਸਾਰੇ ਇਸ ਗੱਲ ਨੂੰ ਸਮਝਦੇ ਹਾਂ ਕਿ ਕੋਵਿਡ-19 ਦੇ ਮੁਸ਼ੀਕਲ ਸਮੇਂ ਲੋੜ੍ਹਵੰਦਾਂ ਦਾ ਸਾਥ ਦੇਣ ਦੀ ਸਾਨੂੰ ਜ਼ਰੂਰਤ ਹੈ ਅਤੇ ਕੈਨੇਡਾ ਸਰਕਾਰ ਸਮੇਤ ਚੈਰੀਟੇਬਲ ਅਤੇ ਗੈਰ-ਮੁਨਾਫਾ ਸੰਗਠਨਾਂ ਵੱਲੋਂ ਇਹਨਾਂ ਦੀ ਮਦਦ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸਾਨੂੰ ਅਜਿਹੀਆਂ ਸੰਸਥਾਵਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਕਰਨੀ ਚਾਹੀਦੀ ਹੈ। ਇਸ ਹਫਤੇ ਦੇ ਵਿੱਚ ਇਕੱਤਰ ਕੀਤੇ ਫੰਡ ਰਾਸ਼ੀ ਅਤੇ ਦਾਨ ਅਜਿਹੇ ਲੋੜਵੰਦ ਵਿਅਕਤੀਆਂ ਦੀ ਸਹਾਇਤਾ ਕਰਨ ‘ਚ ਲਾਹੇਵੰਦ ਹੋਵੇਗੀ, ਜੋ ਮੁਸ਼ਕਲ ਸਮੇਂ ਵਿੱਚੋਂ ਲੰਘ ਰਹੇ ਹਨ।”

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …