Breaking News
Home / ਕੈਨੇਡਾ / ਪਿਫ-ਇਫਸਾ ਸਮਾਗਮ ਦੌਰਾਨ ਪ੍ਰਿਅੰਕਾ ਚੋਪੜਾ ਨੇ ਜਾਰੀ ਕੀਤਾ ਪੰਜਾਬੀ ਫਿਲਮ ‘ਸਰਵਣ’ ਦਾ ਪ੍ਰੋਮੋ

ਪਿਫ-ਇਫਸਾ ਸਮਾਗਮ ਦੌਰਾਨ ਪ੍ਰਿਅੰਕਾ ਚੋਪੜਾ ਨੇ ਜਾਰੀ ਕੀਤਾ ਪੰਜਾਬੀ ਫਿਲਮ ‘ਸਰਵਣ’ ਦਾ ਪ੍ਰੋਮੋ

priyaka-chopra-news-copy-copyਮਿਸੀਸਾਗਾ/ਹਰਜੀਤ ਬਾਜਵਾ : ਬੀ ਐਮ ਓ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਟੋਰਾਂਟੋਂ ਅਤੇ ਪੰਜਾਬੀ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਸਾਊਥ ਏਸ਼ੀਆ ਟੋਰਾਂਟੋਂ (ਇਫਸਾ) ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਵਿੱਚ ਮਿਸੀਸਾਗਾ ਦੇ ਹਿਲਟਨ ਟੋਟਲ ਵਿੱਚ ਇੱਕ ਪ੍ਰੈਸ ਮਿਲਣੀ ਦੌਰਾਨ ਬਾਲੀਵੁੱਡ ਦੀ ਉੱਘੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਪੱਤਰਕਾਰਾਂ ਦੇ ਰੂਬਰੂ ਹੋਈ।  ਉਹਨਾਂ ਦੇ ਪਰਿਵਾਰ ਦੇ ਪ੍ਰੋਡਕਸ਼ ਹਾਊਸ ਵੱਲੋਂ  ਉੱਘੇ ਪੰਜਾਬੀ ਗਾਇਕ ਅਮਰਿੰਦਰ ਗਿੱਲ ਨੂੰ ਲੈ ਕੇ ਬਣਾਈ ਪੰਜਾਬੀ ਫਿਲਮ ”ਸਰਵਣ” ਦਾ ਪ੍ਰੋਮੋ ਇੱਥੇ ਵਿਸ਼ਵ ਪੱਧਰ ‘ਤੇ ਲਾਂਚ ਕੀਤਾ ਗਿਆ।
ਇੱਥੇ ਰੱਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਫਿਲਮ ਦੇ ਅਦਾਕਾਰ ਅਮਰਿੰਦਰ ਗਿੱਲ ਅਤੇ ਬਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਪ੍ਰਿਅੰਕਾ ਚੋਪੜਾ ਢੋਲ ਦੀ ਤਾਲ ਤੇ ਹਾਲ ਦੇ ਅੰਦਰ ਆਏ ਅਤੇ ਫਿਲਮ ਬਾਰੇ ਗੱਲ ਕਰਦਿਆਂ ਪ੍ਰਿਅੰਕਾ ਚੋਪੜਾ ਨੇ ਦੱਸਿਆ ਕਿ ਉਹਨਾਂ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਬਣਾਈ ਇਸ ਪੰਜਾਬੀ ਫਿਲਮ ਤੇ ਉਹਨਾਂ ਨੂੰ ਬਹੁਤ ਆਸਾਂ ਹਨ। ਬਾਲੀਵੁੱਡ ਦੇ ਹਾਣ ਦੀ ਬਣੀ ਇਸ ਫਿਲਮ ਨੂੰ ਜਦੋਂ ਲੋਕ ਦੇਖਣਗੇ ਤਾਂ ਉਹਨਾਂ ਨੂੰ ਦੂਜੀਆਂ ਫਿਲਮਾਂ ਨਾਲੋਂ ਵਖਰੇਵਾਂ ਅਤੇ ਵਧੀਆ ਪਨ ਆਪਣੇ ਆਪ ਹੀ ਨਜ਼ਰ ਆ ਜਾਵੇਗਾ। ਉਹਨਾਂ ਆਖਿਆ ਕਿ ਇਹ ਫਿਲਮ ਲੋਹੜੀ ਮੌਕੇ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ ਅਤੇ ਉਹਨਾਂ ਆਸ ਪ੍ਰਗਟਾਈ ਕਿ ਇਹ ਫਿਲਮ ਲੋਕਾਂ ਦੀਆਂ ਉਮੀਦਾਂ ਤੇ ਜ਼ਰੂਰ ਖਰੀ ਉੱਤਰੇਗੀ। ਪ੍ਰਿਅੰਕਾ ਚੋਪੜਾ ਨੇ ਇਹ ਵੀ ਕਿਹਾ ਕਿ ਕੋਈ ਵੀ ਕਹਾਣੀ ਮੇਰੇ ਹਿਸਾਬ ਨਾਲ ਨਵੀਂ ਨਹੀਂ ਹੁੰਦੀ ਅਸੀ ਸਾਲਾਂ ਤੋਂ ਆਪਣੀਆਂ ਨਾਨੀਆਂ ਅਤੇ ਦਾਦੀਆਂ ਕੋਲੋਂ ਜਿਹੜੀਆਂ ਪਰੀਆਂ ਭੂਤਾਂ ਜਿੰਨਾਂ ਡਾਕੂਆਂ ਅਤੇ ਹੋਰ ਤਰ੍ਹਾਂ-ਤਰ੍ਹਾਂ ਕਹਾਣੀਆਂ ਸੁਣਦੇ ਰਹੇ ਹਾਂ ਉਹਨਾਂ  ਨੂੰ ਬਦਲ ਕੇ ਹੀ ਫਿਲਮਾਂ ਦੀਆਂ ਕਹਾਣਅਿਾਂ ਵਿੱਚ ਤਬਦੀਲ ਕਰਕੇ ਲੋਕਾਂ ਦਾ ਮਨੋਰੰਜਨ  ਕੀਤਾ ਜਾ ਰਿਹਾ ਹੈ। ਪ੍ਰਿਅੰਕਾ  ਚੋਪੜਾ ਨੇ ਕਿਹਾ ਕਿ ਪੰਜਾਬੀ ਫਿਲਮਾਂ ਦੀ ਵਿਸ਼ਵ ਵਿੱਚ ਵੱਡੀ ਮਾਰਕੀਟ ਹੈ ਬਸ ਲੋੜ ਹੈ ਪੰਜਾਬੀ ਦਰਸ਼ਕਾਂ ਨੂੰ ਚੰਗੀਆਂ ਅਤੇ ਉਸਾਰੂ ਫਿਲਮਾਂ ਦੇਣ ਦੀ ਅਤੇ ਅਸੀ ਇਸੇ ਪੱਧਰ ਤੇ ਆਪਣੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਬਣਾਈ ਹੈ। ਇਹ ਪੁੱਛਣ ‘ਤੇ ਕਿ ਉਸਨੇ ਆਪਣੀ ਘਰੇਲੂ ਕੰਪਨੀ ਵੱਲੋਂ ਬਣਾਈ ਪੰਜਾਬੀ ਫਿਲਮ ਵਿੱਚ ਕੰਮ ਕਿਉਂ ਨਹੀ ਕੀਤਾ ਤਾਂ ਪ੍ਰਿਅੰਕਾ ਚੋਪੜਾ ਨੇ ਆਖਿਆ ਕਿ ਅਜੇ ਉਹ ਹਿੰਦੀ ਫਿਲਮਾਂ ਵਿੱਚ ਬਹੁਤ ਰੁੱਝੀ ਹੋਈ ਹੈ ਪਰ ਭਵਿੱਖ ਵਿੱਚ ਜੇਕਰ ਕੋਈ ਚੰਗੀ ਕਹਾਣੀ ਮਿਲੀ ਤਾਂ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਬਾਰੇ ਸੋਚਿਆ ਜਾ ਸਕਦਾ ਹੈ।
ਇਸ ਮੌਕੇ ਪੰਜਾਬੀ ਗਾਇਕ ਅਤੇ ਫਿਲਮ ਦੇ ਅਦਾਕਾਰ ਅਮਰਿੰਦਰ ਗਿੱਲ ਨੇ ਆਖਿਆ ਕਿ ਮੈਨੂੰ ਗਾਇਕੀ ਅਤੇ ਫਿਲਮਾਂ ਵਿੱਚ ਲੋਕਾਂ ਨੇ ਭਰਪੂਰ ਪਿਆਰ ਦਿੱਤਾ ਹੈ ਅਤੇ ਜਿਵੇਂ ਮੇਰੀਆਂ ਫਿਲਮਾਂ ਅੰਗ਼ਰੇਜ਼ ਅਤੇ ਲਵ ਪੰਜਾਬ ਨੂੰ ਲੋਕਾਂ ਵੱਲੋਂ ਹੁੰਗਾਰਾ ਮਿਲਿਆ ਹੈ। ਸਾਨੂੰ ਉਮੀਦ ਹੈ ਇਸ ਫਿਲਮ ਨੂੰ ਵੀ ਲੋਕ ਭਰਵਾਂ ਹੁੰਗਾਰਾ ਦੇਣਗੇ। ਇਸ ਮੌਕੇ ਪ੍ਰਿਅੰਕਾ ਚੋਪੜਾ ਦੀ ਮਾਤਾ ਮਧੂ ਚੋਪੜਾ, ਭਰਾ ਸਿਧਾਰਥ ਚੋਪੜਾ ਟੀਮ ਦੇ ਮੈਬਰ ਅੰਨੀਕੇਤ, ਫਿਲਮ ਅਦਾਕਾਰ ਸਿੰਮੀ ਚਾਹਲ ਆਦਿ ਨੇ ਵੀ ਫਿਲਮ ਬਾਰੇ ਗੱਲ ਕਰਦਿਆਂ ਆੀਖਆ ਕਿ ਅਸੀਂ ਇਹ ਫਿਲਮ ਬਣਾਂ ਕੇ ਖੁਦ ਵੀ ਪੰਜਾਬ ਅਤੇ ਪੰਜਾਬੀ ਬੋਲੀ ਨਾਲ ਜੁੜੇ ਮਹਿਸੂਸ ਕਰ ਰਹੇ ਹਾਂ ਉਹਨਾਂ ਸਾਰਿਆਂ ਇੱਕ ਸੁਰ ਵਿੱਚ ਆਖਿਆ ਕਿ ਇਹ ਇੱਕ ਪਰਿਵਾਰਕ ਫਿਲਮ ਹੈ ਜੋ ਕਿ ਸਾਰੇ ਆਪੋ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਦੇਖ ਸਕਦੇ ਹਨ ਅੰਤ ਵਿੱਚ ਪਿਫ ਦੇ ਸੰਚਾਲਕਾਂ ਸੰਨੀ ਗਿੱਲ ਅਤੇ ਇੰਦਰ ਚੋਪੜਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਟੀਲ ਪਲਾਂਟ ਦੇ ਵਰਕਰਾਂ ਨਾਲ ਕੀਤੀ ਗੱਲਬਾਤ

ਓਟਵਾ/ਬਿਊਰੋ ਨਿਊਜ਼ : ਲੰਘੇ ਦਿਨੀਂ ਨੂੰ ਟਰਾਂਜਿਟ ਕਰਮਚਾਰੀਆਂ ਅਤੇ ਸਥਾਨਕ ਮੇਅਰ ਮੈਥਿਊ ਸ਼ੂਮੇਕਰ ਨੂੰ ਮਿਲਣ …