13 C
Toronto
Wednesday, May 13, 2026
spot_img
Homeਕੈਨੇਡਾਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਤੰਬਰ ਸਮਾਗ਼ਮ 15 ਨੂੰ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਸਤੰਬਰ ਸਮਾਗ਼ਮ 15 ਨੂੰ

ਬਰੈਂਪਟਨ : ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨੇਵਾਰ ਸਮਾਗ਼ਮ 15 ਸਤੰਬਰ ਦਿਨ ਐਤਵਾਰ ਨੂੰ ਐੱਫ਼.ਬੀ.ਆਈ. ਸਕੂਲ ਵਿਚ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗਾ। ਇਹ ਸਕੂਲ 21 ਕੋਵੈਟਰੀ ਰੋਡ ‘ਤੇ ਸਥਿਤ ਹੈ ਅਤੇ ਇਸ ਦਾ ਨੇੜਲਾ ਮੇਨ-ਇੰਟਰਸੈੱਕਸ਼ਨ ਏਅਰਪੋਰਟ ਰੋਡ ਅਤੇ ਕੁਈਨਜ਼ ਸਟਰੀਟ ਹੈ। ਇਸ ਸਮਾਗ਼ਮ ਵਿਚ ਸਭਾ ਦੇ ਸਰਗ਼ਰਮ ਮੈਂਬਰਾਂ ਤਲਵਿੰਦਰ ਸਿੰਘ ਮੰਡ ਅਤੇ ਡਾ. ਜਗਮੋਹਨ ਸਿੰਘ ਸੰਘਾ ਆਪਣੀ ਕਾਵਿ-ਰਚਨਾ ਪ੍ਰਕਿਰਿਆ ਬਾਰੇ ਗੱਲ-ਬਾਤ ਕਰਨਗੇ ਅਤੇ ਆਪਣੀਆਂ ਕੁਝ ਚੋਣਵੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕਰਨਗੇ। ਇਸ ਦੌਰਾਨ ਉਨ੍ਹਾਂ ਦੇ ਨਾਲ ਸੁਆਲ-ਜੁਆਬ ਦਾ ਸਿਲਸਿਲਾ ਵੀ ਚੱਲੇਗਾ। ਉਪਰੰਤ, ਖੁੱਲ੍ਹਾ ਕਵੀ-ਦਰਬਾਰ ਹੋਵੇਗਾ ਜਿਸ ਵਿਚ ਕਵੀਜਨ ਅਤੇ ਗਾਇਕ ਆਪਣੀਆਂ ਕਵਿਤਾਵਾਂ ਅਤੇ ਗੀਤ ਪੇਸ਼ ਕਰਨਗੇ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਲਈ ਸਭਾ ਦੇ ਕੋਆਰਡੀਨੇਟਰ ਪਰਮਜੀਤ ਸਿੰਘ ਢਿੱਲੋਂ (519-709-8586), ਮਲੂਕ ਸਿੰਘ ਕਾਹਲੋਂ (905-497-1216) ਜਾਂ ਤਲਵਿੰਦਰ ਮੰਡ (416-904-3500) ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS