ਬਰੈਂਪਟਨ : ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਆਪਣੇ ਮਹੀਨਾਵਾਰ ਸਮਾਗਮ ਸਰਬ ਸਾਂਝਾ ਕਵੀ ਦਰਬਾਰ ਵਿੱਚ ਇਸ ਮਹੀਨੇ ਦੀ ਪਹਿਲੇ ਸ਼ਨੀਵਾਰ ਦੋ ਜੂਨ ਵੀ ਸੌ ਅਠਾਰਾਂ ਨੂੰ ਰਾਮਗੜ੍ਹੀਆ ਕਮੇਟੀ ਕਮਿਊਨਿਟੀ ਭਵਨ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਸਾਰੇ ਹੀ ਸਤਿਕਾਰਯੋਗ ਕਵੀ ਸਹਿਬਾਨਾਂ, ਸਾਹਿਤਕਾਰ, ਬੁਲਾਰੇ ਅਤੇ ਸਰੋਤਿਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਸਾਰੇ ਆਏ ਸੱਜਣ ਲਈ ਚਾਹ, ਠੰਡਾ ਅਤੇ ਨਮਕੀਨ ਦਾ ਇੰਤਜ਼ਾਮ ਕੀਤਾ ਗਿਆ ਹੈ। ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਇਹ ਸਰਬ ਸਾਂਝਾ ਕਵੀ ਦਰਬਾਰ ਹਰਦਿਆਲ ਸਿੰਘ ਝੀਤਾ ਦੀ ਅਗਵਾਈ ਵਿੱਚ ਕੀਤਾ ਜਾਂਦਾ ਹੈ। ਹਰ ਮਹੀਨੇ ਕਾਫ਼ਲਾ ਵਧਦਾ ਜਾ ਰਿਹਾ ਹੈ, ਜਿਸ ਦਾ ਸਿਹਰਾ ਹਰਦਿਆਲ ਸਿੰਘ ਝੀਤਾ ਦੀ ਸੋਚ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ ਜਾਂਦਾ ਹੈ। ਇਹ ਪ੍ਰੋਗਰਾਮ ਇਸ ਸਾਲ ਦਾ ਛੇਵਾਂ ਪ੍ਰੋਗਰਾਮ ਹੋਵੇਗਾ। ਇੱਕ ਵਾਰ ਫਿਰ ਸਾਰੇ ਸਨਮਾਨਯੋਗ ਕਵੀ ਸੱਜਣ, ਸਾਹਿਤਕਾਰ, ਬੁਲਾਰੇ ਅਤੇ ਸਰੋਤਿਆਂ ਨੂੰ ਇਸ ਪ੍ਰੋਗਰਾਮ ਦੀ ਰੌਣਕ ਵਧਾਉਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਰਾਮਗੜ੍ਹੀਆ ਭਵਨ ਵਿਖੇ ਪੰਜਾਬੀ ਕਲਾਸਾਂ, ਹਰਮੋਨੀਅਮ, ਤਬਲਾ ਅਤੇ ਕੀਰਤਨ ਦੀ ਸਿਖਲਾਈ ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਕਲਾਸਾਂ ਸ਼ੁਰੂ ਹੋ ਗਈਆਂ ਹਨ। ਸਾਰਿਆਂ ਨੂੰ ਬੇਨਤੀ ਹੈ ਕਿ ਆਪੋ ਆਪਣੇ ਬੱਚਿਆਂ ਦੇ ਨਾਮ ਦਰਜ ਕਰਵਾਉਣ ਸ਼ਨੀਵਾਰ ਐਤਵਾਰ ਕਿਸੇ ਵੀ ਸਮੇਂ ਤੋਂ ਦਸ ਵਜੇ ਤੋਂ ਚਾਰ ਵਜੇ ਤੱਕ ਆ ਸਕਦੇ ਹਨ। ਹੋਰ ਵਧੇਰੀ ਜਾਣਕਾਰੀ ਲਈ ਫਾਊਂਡੇਸ਼ਨ ਦੇ ਚੇਅਰਮੈਨ ਦਲਜੀਤ ਸਿੰਘ ਗੇਦੂ ਨੂੰ ਇਸ ਨੰਬਰ ਤੇ ਸੰਪਰਕ ਕੀਤਾ ਜਾ ਸਕਦਾ ਹੈ।
Home / ਕੈਨੇਡਾ / ਰਾਮਗੜ੍ਹੀਆ ਸਿੱਖ ਫਾਊਂਡੇਸ਼ਨ ਵੱਲੋਂ ਸਰਬ ਸਾਂਝਾ ਕਵੀ ਦਰਬਾਰ ਰਾਮਗੜ੍ਹੀਆ ਕਮਿਊਨਿਟੀ ਭਵਨ ਵਿਖੇઠ2 ਜੂਨ ਨੂੰ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …