-11.8 C
Toronto
Wednesday, January 21, 2026
spot_img
Homeਕੈਨੇਡਾਗਲੋਬਲ ਗੁਜਰਾਤੀ ਐਵਾਰਡ ਦੀ ਕੈਨੇਡਾ 'ਚ ਸ਼ੁਰੂਆਤ

ਗਲੋਬਲ ਗੁਜਰਾਤੀ ਐਵਾਰਡ ਦੀ ਕੈਨੇਡਾ ‘ਚ ਸ਼ੁਰੂਆਤ

ਬਰੈਂਪਟਨ/ ਬਿਊਰੋ ਨਿਊਜ਼ : ਪਹਿਲੇ ਗਲੋਬਲ ਗੁਜਰਾਤੀ ਐਵਾਰਡ ਗਾਲਾ ਨੂੰ ਬੀਤੀ 25 ਮਈ ਨੂੰ ਕਰਵਾਇਆ ਗਿਆ। ਗਲੋਬਲ ਗੁਜਰਾਤੀ ਨੈਟਵਰਕ ਅਤੇ ਵਿਪੁਲ ਜਾਨੀ ਵਲੋਂ ਕਰਵਾਏ ‘ਇਨ ਐਵਾਰਡਸ’ ਨੂੰ ਸ਼ਾਨਦਾਰ ਸਫਲਤਾ ਮਿਲੀ ਹੈ। ਐਵਾਰਡ ਨਾਈਟ ਰੈੱਡ ਰੋਜ਼ ਕਨਵੈਨਸ਼ਨ ਸੈਂਟਰ, ਮਿਸੀਸਾਗਾ ‘ਚ ਕਰਵਾਈ ਗਈ ਅਤੇ ਇਸ ‘ਚ 330 ਤੋਂ ਵਧੇਰੇ ਲੋਕਾਂ ਨੇ ਹਿੱਸਾ ਲਿਆ, ਜਿਨ੍ਹਾਂ ‘ਚ ਮੰਨੀਆਂ-ਪ੍ਰਮੰਨੀਆਂ ਹਸਤੀਆਂ, ਸਫਲ ਕਾਰੋਬਾਰੀ ਅਤੇ ਭਾਈਚਾਰਕ ਨੇਤਾ ਸ਼ਾਮਲ ਸਨ। ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਮਹਿਮਾਨ ਕੈਨੇਡਾ ਅਤੇ ਦੂਜੇ ਦੇਸ਼ਾਂ ਤੋਂ ਵੀ ਆਏ ਸਨ। ਗੁਜਰਾਤੀ ਅਤੇ ਗ਼ੈਰ-ਗੁਜਰਾਤੀ ਕਲਾਕਾਰਾਂ ਨੇ ਲੋਕਾਂ ਦਾ ਮਨੋਰੰਜਨ ਵੀ ਕੀਤਾ। ਛੇ ਐਮ.ਪੀ. ਵੀ ਸਮਾਗਮ ਵਿਚ ਸ਼ਾਮਲ ਹੋਏ, ਜਿਨ੍ਹਾਂ ‘ਚ ਰਮੇਸ਼ ਸਾਂਘਾ, ਕਮਲ ਖ਼ਹਿਰਾ, ਯਾਸਮੀਨ ਰਤਨਸੀ, ਦੀਪਕ ਓਬਰਾਏ, ਟੋਨੀ ਸੀਮੈਂਟ ਅਤੇ ਬਾਬ ਸਰੋਆ ਸ਼ਾਮਲ ਹਨ। ਪ੍ਰੋਗਰਾਮ ‘ਚ 10 ਗੁਜਰਾਤੀਆਂ ਨੂੰ ਸਨਮਾਨਿਤ ਕੀਤਾ ਗਿਆ ਜੋ ਕਿ ਕੈਨੇਡਾ, ਭਾਰਤ ਮੋਜਾ ਬੀਕ ਅਤੇ ਯੂ.ਕੇ.ਤੋਂ ਆਏ ਸਨ। ਇਨ੍ਹਾਂ ਵਿਚ ਡਾ.ਸੁਧੀਰ ਪਾਰੀਖ, ਸੁਨੀਲ ਨਾਇਕ, ਐਮ.ਜੀ.ਵਾਸਨਜੀ, ਹਾਰੇਨ ਸੇਠ, ਡਾ. ਵਿਕਰਮ ਸ਼ਾਹ, ਡਾ.ਦਰਸ਼ਨੀ ਸ਼ਾਹ, ਸਿਧਾਰਥ ਰਣਦੇਰੀਆ, ਨਾਦਿਰ ਪਟੇਲ, ਸੀ.ਬੀ. ਪਟੇਲ, ਰਿਜਵਾਨ ਅਦਿੱਤਿਆ ਸ਼ਾਮਲ ਹਨ।

ਸ਼ਬਦਾਂ ਦੇ ਵਣਜਾਰੇ
ਭੁਪਿੰਦਰ ਦੁਲੇ ਪੰਜਾਬੀ ਗਜ਼ਲ ਦੀ ਅਗਲੀ ਪੀੜ੍ਹੀ ਦਾ ਸਮਰੱਥ ਸ਼ਾਇਰ ਹੈ। ਉਸ ਦਾ ਸ਼ੁਮਾਰ ਉਨ੍ਹਾਂ ਪਰਵਾਸੀ ਗਜ਼ਲ-ਗੋਆਂ ਵਿੱਚ ਹੁੰਦਾ ਹੈ ਜਿਹੜੇ ਗਜ਼ਲ ਦੀ ਗਹਿਰਾਈ ਨੂੰ ਧੁਰ ਅੰਦਰ ਤੀਕ ਸਮਝਦਿਆਂ, ਇਹ ਜਾਣਦੇ ਹਨ ਕਿ ਇਹ ਸਿਰਫ ਸ਼ਬਦਾਂ ਦੀ ਮਿਕਨਾਤੀਸੀ ਹੀ ਨਹੀਂ, ਸਗੋਂ ਖ਼ਿਆਲ ਦੀ ਡੂੰਘਾਈ ਇਸ ਦਾ ਅਸਲ ਹਾਸਲ ਹੈ ਅਤੇ ਉਸ ਦੇ ਸ਼ੇਅਰਾਂ ਵਿੱਚ ਇਹ ਡੂੰਘਾਈ ਪਾਠਕ/ਸਰੋਤੇ ਨੂੰ ਪੜ੍ਹਨ/ਸੁਣਨ ਨੂੰ ਮਿਲਦੀ ਹੈ। ਦੁਲੇ ਦੀ ਗਜ਼ਲਕਾਰੀ ਦੀ ਪਰਪੱਕਤਾਂ ਨੂੰ ਦਰਸਾਉਂਦੀ ਉਸ ਦੀ ਇੱਕ ਗਜ਼ਲ ਹਾਜ਼ਰ ਹੈ- ਤਲਵਿੰਦਰ ਮੰਡ (416-904-3500)
ਗਜ਼ਲ
ਆਪਣੇ ਘਰ ਨੂੰ ਤੁਰ ਗਿਆ ਸੂਰਜ, ਚੰਦ ਬੱਦਲਾਂ ਦੇ ਕੋਲ ਹੋ ਬੈਠਾ।
ਵੇਖ ਲੋਰੀ ਸੁਣਾ ਰਹੀ ਮਮਤਾ, ਖੁਆਬ ਨੈਣਾਂ ਦੇ ਕੋਲ ਹੋ ਬੈਠਾ।

ਨੂਰ ਦੇ ਨਾਲ ਭਰ ਗਿਆ ਕੋਈ, ਜੀਣ ਜੋਗਾ ਹੈ ਕਰ ਗਿਆ ਕੋਈ,
ਮੈਨੂੰ ਦੀਵਟ ‘ਤੇ ਧਰ ਗਿਆ ਕੋਈ, ਮੈਂ ਮਸ਼ਾਲਾਂ ਦੇ ਕੋਲ ਹੋ ਬੈਠਾ।

ਢੰਗ ਆਇਆ ਨਾ ਕੋਈ ਜੱਗ ਵਾਲਾ, ਰੱਬ ਮਿਲਿਆ ਨਾ ਇਸ਼ਕ ਦੀ ਮਾਲ,
ਵੇਖਿਆ ਮੈਂ ਸਫ਼ੇਦ ਜਾਂ ਕਾਲਾ, ਲੱਖ ਰੰਗਾਂ ਦੇ ਕੋਲ ਹੋ ਬੈਠਾ।

ਇੱਕ ਜਜ਼ਬਾ ਵੀ ਹੈ ਖੁਮਾਰੀ ਹੈ, ਸਾਹਵੇਂ ਅਸਮਾਨ ਦੀ ਸਵਾਰੀ ਹੈ,
ਬਿਨ ਪਰ੍ਹਾਂ ਦੇ ਜੋ ਇਹ ਉਡਾਰੀ ਹੈ, ਮੈਂ ਤਾਂ ਡਾਰਾਂ ਦੇ ਕੋਲ ਹੋ ਬੈਠਾ।

ਰੰਗ, ਮੌਸਮ, ਸੁਗੰਧ, ਬਰਸਾਤਾਂ, ਛੇੜ ਐਵੇਂ ਨਾ ਬੀਤੀਆਂ ਬਾਤਾਂ,
ਕਿੰਝ ਕੱਟੇਂਗਾ ਸੁੰਝੀਆਂ ਰਾਤਾਂ, ਦਿਲ ਜੇ ਯਾਦਾਂ ਦੇ ਕੋਲ ਹੋ ਬੈਠਾ।

RELATED ARTICLES
POPULAR POSTS