-4.7 C
Toronto
Wednesday, December 3, 2025
spot_img
Homeਕੈਨੇਡਾਨਕਲ ਨਹੀਂ

ਨਕਲ ਨਹੀਂ

ਨਕਲਾਂ ਮਾਰ ਨਾ ਕਰਾਂਗੇ ਪਾਸ ਇਮਤਿਹਾਨ ਦੋਸਤੋ,
ਕਰਾਂਗੇ ਪਾਸ ਕਲਾਸ ਨਾਲ ਪੂਰੇ ਇਮਾਨ ਦੋਸਤੋ।

ਕੀਤੀ ਨਕਲ ਤਾਂ ਕੀ ਫ਼ਾਇਦਾ ਪਾਸ ਹੋਣ ਦਾ,
ਕੀ ਕਰਨੀ ਪਾਸ ਹੋਣ ਦੀ ਝੂਠੀ ਸ਼ਾਨ ਦੋਸਤੋ।

ਮਿਹਨਤ ਕਰ ਲਈੇ ਹਾਲੇ ਵੀ ਵਕਤ ਬਥੇਰਾ,
ਮਿਹਨਤ ਤੋਂ ਭਜਾਵੇ ਦੂਰ ਮਨ ਸ਼ੈਤਾਨ ਦੋਸਤੋ।

ਪਾਸ ਹੋਣਾ ਜ਼ਰੂਰੀ ਪਰ ਧੋਖਾ ਤਾਂ ਨਹੀਂ ਕਰਨਾ,
ਮਾਅਨੇ ਰੱਖਦਾ ਤੁਹਾਡੇ ਕੋਲ ਕੀ ਗਿਆਨ ਦੋਸਤੋ।

ਨਕਲ ਨੇ ਨਾ ਦੇਣਾ ਸਾਥ ਸਾਰੀ ਉਮਰ ਤੁਹਾਡਾ,
ਇਹ ਕਰ ਦਿੰਦੀ ਬੰਦੇ ਨੂੰ ਪੂਰਾ ਬੇਜ਼ਾਨ ਦੋਸਤੇ।

ਖ਼ੁਦ ਨੂੰ ਧੋਖਾ ਦੇਣਾ ਹੁੰਦਾ ਨਕਲ ਨਾਲ ਚਲਣਾ।
ਨਜ਼ਰਾਂ ਅਪਣੀਆਂ ‘ਚ ਹੀ ਨਾ ਰਹੇ ਮਾਣ ਦੋਸਤੋ।

ਕਰੋ ਵਾਅਦਾ ਨਾ ਕਰਾਂਗੇ ਨਕਲ ਵਾਲਾ ਕੰਮ,
ਕਰ ਮਿਹਨਤ ਕਰਾਂਗੇ ਸਭਦੀ ਉੱਚੀ ਸ਼ਾਨ ਦੋਸਤੋ।
ਹਰਦੀਪ ਬਿਰਦੀ
9041600900

RELATED ARTICLES
POPULAR POSTS