12.7 C
Toronto
Saturday, October 18, 2025
spot_img
Homeਕੈਨੇਡਾਬੀਬੀ ਰਣਜੀਤ ਕੌਰ ਦੇ ਸਦੀਵੀ ਵਿਛੋੜੇ 'ਤੇ ਜੋਗਿੰਦਰ ਸਿੰਘ ਗਰੇਵਾਲ ਤੇ ਪਰਿਵਾਰ...

ਬੀਬੀ ਰਣਜੀਤ ਕੌਰ ਦੇ ਸਦੀਵੀ ਵਿਛੋੜੇ ‘ਤੇ ਜੋਗਿੰਦਰ ਸਿੰਘ ਗਰੇਵਾਲ ਤੇ ਪਰਿਵਾਰ ਨਾਲ ਅਨੇਕਾਂ ਸੰਸਥਾਵਾਂ ਵਲੋਂ ਦੁੱਖ ਸਾਂਝਾ

ਬਰੈਂਪਟਨ/ਹਰਜੀਤ ਬੇਦੀ : ਪਿਛਲੇ ਦਿਨੀਂ ਰਣਜੀਤ ਕੌਰ ਪਤਨੀ ਜੋਗਿੰਦਰ ਸਿੰਘ ਗਰੇਵਾਲ ਆਪਣੇ ਪਰਿਵਾਰ ਅਤੇ ਸਬੰਧੀਆਂ ਨੂੰ ਸਦੀਵੀ ਵਿਛੋੜਾ ਦੇ ਗਏ ਸਨ। ਜੋਗਿੰਦਰ ਸਿੰਘ ਗਰੇਵਾਲ ਆਪਣੇ ਜੀਵਣ ਦੇ ਮੁਢਲੇ ਦਿਨਾਂ ਤੋਂ ਹੀ ਸਮਾਜਿਕ ਕੰਮਾਂ ਅਤੇ ਮੁਲਾਜਮ ਜਥੇਬੰਦੀਆ ਵਿੱਚ ਕੰਮ ਕਰਦੇ ਰਹੇ ਹਨ। ਲੁਧਿਆਣਾ ਜ਼ਿਲੇ ਦੇ ਪਿੰਡ ਰਾਮਗੜ੍ਹ ਲੀਲਾਂ ਦੀ ਜੰਮਪਲ ਰਣਜੀਤ ਕੌਰ ਸਕੂਲ ਅਧਿਆਪਕਾ ਦੀ ਸ਼ਾਦੀ ਬਿਜਲੀ ਬੋਰਡ ਦੇ ਇੰਜਨੀਅਰ ਜੋਗਿੰਦਰ ਗਰੇਵਾਲ ਨਾਲ 1961 ਵਿੱਚ ਹੋਈ ਸੀ। ਜਨਤਕ ਜਥੇਬੰਦੀਆਂ ਵਿੱਚ ਕੰਮ ਕਰਦੇ ਹੋਣ ਕਰ ਕੇ ਗਰੇਵਾਲ ਨੂੰ ਬਹੁਤਾ ਸਮਾਂ ਪਰਵਾਰ ਵਿੱਚ ਰਹਿਣ ਨੂੰ ਨਹੀਂ ਮਿਲਦਾ ਸੀ। ਰਣਜੀਤ ਕੌਰ ਨੇ ਬੜੇ ਹੋਸਲੇ ਅਤੇ ਦਲੇਰੀ ਨਾਲ ਪਰਿਵਾਰਕ ਜਿੰਮੇਵਾਰੀਆਂ ਸਾਂਭਣ ਲਈ ਘਾਲਣਾ ਕੀਤੀ ਅਤੇ ਹਮੇਸ਼ਾਂ ਹੀ ਆਪਣੇ ਪਤੀ ਦੇ ਜਥੇਬੰਦਕ ਕੰਮਾਂ ਵਿੱਚ ਖਿੜੇ ਮੱਥੇ ਸਾਥ ਦਿੱਤਾ। ਜੋਗਿੰਦਰ ਸਿੰਘ ਦਾ ਲੰਬੇ ਸਮੇਂ ਤੱਕ ਜਨਤਕ ਜਥੇਬੰਦੀਆਂ ਵਿੱਚ ਕੰਮ ਕਰਨਾ ਰਣਜੀਤ ਕੌਰ ਦੇ ਸਹਿਯੋਗ ਕਾਰਣ ਹੀ ਸੰਭਵ ਸੀ। ਅਜੇਹੀ ਦਲੇਰੀ ਬਹੁਤ ਘੱਟ ਔਰਤਾਂ ਵਿੱਚ ਦੇਖਣ ਨੂੰ ਮਿਲਦੀ ਹੈ। ਉਹ ਖੁਦ ਇੱਕ ਆਦਰਸ਼ਕ ਅਧਿਆਪਕਾ ਸਨ। ਆਪਣੀ ਸੇਵਾ ਦੌਰਾਨ ਜਿੱਥੇ ਉਹ ਬੜੀ ਤਨਦੇਹੀ ਨਾਲ ਆਪਣੀ ਡਿਉਟੀ ਨਿਭਾਉਂਦੇ ਸਨ ਉੱਥੇ ਆਰਥਿਕ ਤੌਰ ਤੇ ਕਮਜੋਰ ਵਿਦਿਆਰਥੀਆਂ ਦੀ ਹਮੇਸ਼ਾਂ ਮੱਦਦ ਕਰਦੇ ਸਨ। ਰਣਜੀਤ ਕੌਰ ਗਰੇਵਾਲ ਦੇ ਅੰਤਿਮ ਸੰਸਕਾਰ ਅਤੇ ਭੋਗ ਸਮੇਂ ਭਾਰੀ ਗਿਣਤੀ ਵਿੱਚ ਹਾਜ਼ਰ ਹੋ ਕੇ ਲੋਕਾਂ ਨੇ ਪਰਿਵਾਰ ਨਾਲ ਹਮਦਰਦੀ ਦਾ ਪਰਗਟਾਵਾ ਕੀਤਾ। ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ, ਅਨੇਕਾਂ ਸੀਨੀਅਰ ਕਲੱਬਾਂ, ਤਰਕਸ਼ੀਲ ਸੁਸਾਇਟੀ, ਇੰਡੋ ਕਨੇਡੀਅਨ ਵਰਕਰਜ਼ ਐਸੋ:, ਕਨੇਡੀਅਨ ਪੰਜਾਬੀ ਸਾਹਿਤ ਸਭਾ, ਕਲਮਾਂ ਦਾ ਕਾਫਲਾ, ਪੰਜਾਬੀ ਆਰਟਸ ਐਸੋ:, ਹੈਟਸ ਅੱਪ, ਚੇਤਨਾ ਕਲਚਲਰ ਸੈਂਟਰ, ਸਰੋਕਾਰਾਂ ਦੀ ਆਵਾਜ਼ ਅਤੇ ਹੋਰ ਅਨੇਕਾਂ ਸੰਸਥਾਵਾਂ ਅਤੇ ਸਮੁੱਚੇ ਮੀਡੀਏ ਨੇ ਜੋਗਿੰਦਰ ਸਿੰਘ ਗਰੇਵਾਲ ਅਤੇ ਪਰਿਵਾਰ ਨਾਲ  ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਦਾ ਪਰਗਟਾਵਾ ਕੀਤਾ ਹੈ।

RELATED ARTICLES

ਗ਼ਜ਼ਲ

POPULAR POSTS