Breaking News
Home / ਕੈਨੇਡਾ / ਬ੍ਰਿਗੇਡੀਅਰ ਨਵਾਬ ਸਿੰਘ ਦਾ ਬਜ਼ੁਰਗਾਂ ਦੀ ਸੰਸਥਾ ਨੂੰ ਮਸ਼ਵਰਾ

ਬ੍ਰਿਗੇਡੀਅਰ ਨਵਾਬ ਸਿੰਘ ਦਾ ਬਜ਼ੁਰਗਾਂ ਦੀ ਸੰਸਥਾ ਨੂੰ ਮਸ਼ਵਰਾ

logo-2-1-300x105-3-300x105ਬਰੈਂਪਟਨ/ਬਿਊਰੋ ਨਿਊਜ਼
ਪਿਛਲੇ ਸਾਲ 10 ਸਤੰਬਰ, 2015 ਨੂੰ ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਦੀ ਇਕ ਬੈਠਕ ਵਿਚ ਅਸੋਸੀਏਸ਼ਨ ਦੇ ਸਪੋਕਸਮੈਂਨ ਨੂੰ ਸੇਵਾ ਤੋਂ ਲਾਂਭੇ ਕਰ ਦਿਤਾ ਗਿਆ ਸੀ। ਇਹ ਫੈਸਲਾ ਜਿਥੇ ਗਰੈਵਿਧਾਨਕ ਸੀ ਉਥੇ ਕੰਮ ਕਰਨ ਵਾਲੇ ਬੰਦਿਆਂ ਨੂੰ ਠੇਸ ਦੇਣ ਦੀ ਇਕ ਮਾੜੀ ਮਿਸਾਲ ਸੀ। ਇਸਦੇ ਸਮਾਧਾਨ ਲਈ ਬ੍ਰਗੇਡੀਅਰ ਨਵਾਬ ਸਿੰਘ ਨੂੰ ਇਕ ਸਾਲਸ (ਨਿਗੋਸ਼ੀਏਟਰ) ਦੇ ਤੌਰ ਉਪਰ ਨਿਯੁਕਤ ਕੀਤਾ ਗਿਆ ਸੀ ਜੋ ਇਸ ਸਮੇ ‘ਇੰਡੀਅਨ ਐਕਸ ਸਰਵਿਸਮੈਨ ਅਸੋਸੀਏਸ਼ਨ’ ਦੇ ਪ੍ਰਧਾਨ ਹਨ। ਉਨ੍ਹਾਂ ਨੇ ਦੋਨਾਂ ਬੇਇਤਫਾਕਨ ਧਿਰਾਂ ਦੇ ਵਿਚਾਰ ਸੁਣੇ ਹਨ, ਪੇਪਰ ਵਰਕ ਵੇਖਿਆ ਅਤੇ ਇਕ ਦੋ ਵਾਰ ਦੋਨੋ ਧਿਰਾਂ ਨਾਲ ਮੀਟਿੰਗਾ ਵੀ ਕੀਤੀਆਂ ਹਨ। ਆਖਰੀ ਮੀਟਿੰਗ 30 ਦਸੰਬਰ, 2015 ਨੂੰ ਟਿਮਹੋਰਟਨ ਵਿਚ ਹੋਈ ਸੀ ਜਿਸ ਵਿਚ ਸੰਸਥਾ ਦੀ ਤਕਰੀਬਨ ਸਾਰੀ ਕਾਰਜਕਰਨੀ ਕਮੇਟੀ ਤੋਂ ਇਲਾਵਾ ਕੈਪਟਨ ਇਕਬਾਲ ਸਿੰਘ ਵਿਰਕ ਅਤੇ ਜਗੀਰ ਸਿੰਘ ਕਾਹਲੋਂ ਵੀ ਹਾਜਰ ਸਨ। ਉਸ ਮੀਟਿੰਗ ਵਿਚ ਕੁਨਵੀਨਰ ਨੂੰ ਇਕ ਹਫਤੇ ਦੇ ਵਿਚ ਵਿਚ  ਆਪਣੇ ਇਸ਼ੂ ਲਿਖਤੀ ਰੂਪ ਵਿਚ ਦੇਣ ਲਈ ਕਿਹਾ ਗਿਆ ਸੀ ਤਾਂ ਜੋ ਦੂਸਰੀ ਧਿਰ ਅਗਲੇ 15 ਦਿਨਾ ਵਿਚ ਲਿਖਤੀ ਜਵਾਬ ਦੇਵੇ। ਸਪੋਕਸਮੈਂਨ ਦਾ ਦੋਸ਼ ਸੀ ਕਿ 878 ਡਾਲਰ ਦਾ ਬਕਾਇਆ ਜੋ ਉਸ ਅਸੋਸੀਏਸ਼ਨ ਕੋਲੋਂ ਵਸੂਲ ਕਰਨਾ ਹੈ, ਉਹ ਦਿਤਾ ਨਹੀਂ ਜਾ ਰਿਹਾ। ਕੁਨਵੀਨਰ ਨੇ ਪਹਿਲਾਂ ਤਾਂ ਕੁਝ ਵੀ ਲਿਖਕੇ ਦੇਣ ਤੋਂ ਕੰਨੀ ਕਤਰਾਈ ਪਰ ਜਦ ਮਸਲੇ ਨੂੰ ਪੜ੍ਹੇ ਲਿਖੇ ਲੋਕਾਂ ਦੀ ਤਰ੍ਹਾਂ ਸੁਲਝਾਉਣ ਦੀ ਗਲ ਕਹੀ ਗਈ ਤਾਂ ਉਹ ਮੰਨ ਗਿਆ। ਪਰ ਹਫਤੇ ਦੀ ਬਜਾਏ ਮਹੀਨੇ ਬੀਤ ਜਾਣ ਬਾਅਦ ਵੀ ਜਦ ਕਨਵੀਨਰ ਵਲੋਂ ਕੋਈ ਲਿਖਤੀ ਕਾਰਵਾਈ ਨਹੀਂ ਹੋਈ ਤਾਂ ਪਹਿਲੋਂ ਜਾਣੇ ਤਥਾ ਦੇ ਅਧਾਰ ਉਪਰ ਇਹ ਮਸ਼ਵਰਾ ਤਿਆਰ ਕੀਤਾ ਗਿਆ ਹੈ ਤਾਂ ਜੋ ਜਰੂਰਤ ਪਈ ਉਪਰ ਕੰਮ ਆ ਸਕੇ।
ਸੰਸਥਾ ਦਾ ਇਹ ਇਲਜ਼ਾਮ ਗਲਤ ਹੈ ਕਿ ਹਿਸਾਬ ਕਿਤਾਬ ਵਿਚ ਜਾਂ ਕਿਸੇ ਪ੍ਰੋਗਰਾਮ ਵਿਚ ਸਪੋਕਸਮੈਨ ਵਲੋਂ ਕੋਈ ਬੇਨਿਯਮੀ ਵਰਤੀ ਗਈ ਹੈ। ਸਗੋਂ ਹਰ ਪ੍ਰੋਗਰਾਮ ਵਿਚ ਸਭ ਦਾ ਸਹਿਯੋਗ ਲਿਆ ਗਿਆ ਹੈ। ਸਪੋਕਸਮੈਨ ਨੇ ਬਹੁਤੇ ਕੰਮ ਸਿੰਗਲ ਹੈਡਿਡ ਕੀਤੇ ਹਨ ਕਿਓਂ ਕਿ ਬਾਕੀਆਂ ਕੋਲ ਸਮਾ ਨਹੀਂ ਸੀ ਹੁੰਦਾ। ਪਰ ਕੋਈ ਵੀ ਕਾਰਵਾਈ ਬਿਨਾ ਲਿਖਤੀ ਅਪਰੋਵਅਲ ਦੇ ਨਹੀਂ ਪਾਈ ਗਈ। ਸੰਸਥਾ ਦਾ ਇਹ ਇਲਜ਼ਾਮ ਕਿ ਹਿਸਾਬ ਕਿਤਾਬ ਵਿਚ ਟ੍ਰਾਸਪੇਰੈਂਸੀ ਨਹੀਂ, ਬਿਲਕੁਲ ਬੇਸਲੈਸ ਹੈ। ਪੇਪਰ ਵਰਕ ਦਸਦਾ ਹੈ ਕਿ ਘਟੋ ਘਟ ਤਿੰਨ ਬੰਦਿਆਂ ਨੂੰ ਹਰ ਸਮੇ ਕੁਨਫੀਡੈਂਸ ਵਿਚ ਲੈਕੇ ਕਾਰਵਾਈ ਕੀਤੀ ਹੋਈ ਹੈ। ਦਰਅਸਲ ਬਹੁਤੇ ਮੈਂਬਰਾਂ ਕੋਲ ਸੰਸਥਾਪਿਕ ਕੰਮ ਕਰਨ ਦੇ ਪ੍ਰਵਾਨਿਤ ਤਰੀਕਿਆ ਬਾਰੇ ਜਾਣਕਾਰੀ ਦੀ ਘਾਟ ਹੋਣ ਕਾਰਣ ਅਜਿਹੇ ਸਵਾਲ ਪੈਦਾ ਹੁੰਦੇ ਰਹੇ ਹਨ। ਸਪੋਕਸਮੈਂਨ ਨੂੰ ਇਕ ਤਰਫਾ ਕਾਰਵਾਈ ਨਾਲ ਹੈਕ ਕਰਨਾ ਵੀ ਇਸੇ ਕੜੀ ਵਿਚ ਆਉਂਦਾ ਹੈ।
ਸਪੋਕਸਮੈਨ ਦਾ ਇਹ ਇਲਜ਼ਾਮ ਸਹੀ ਸਾਬਤ ਹੋ ਜਾਂਦਾ ਹੈ, ਕਿ 10 ਸਤੰਬਰ ਵਾਲੀ ਮੀਟਿੰਗ, ਉਸਨੂੰ ਟਾਰਗੈਟ ਕਰਨ ਲਈ ਕੀਤੀ ਗਈ ਸੀ ਜਿਸ ਬਾਰੇ ਬਹੁਤੀਆਂ ਕਲੱਬਾਂ ਦਾ ਵੀ ਇਹੀ ਕਹਿਣਾ ਹੈ ਕਿ ਸਭ ਕੁਝ ਗਿਣੀ ਮਿਥੀ ਸਕੀਮ ਮੁਤਾਬਿਕ ਕੀਤਾ ਗਿਆ ਸੀ ਜੋ ਕਿ ਗਲਤ ਤਰੀਕਾ ਸੀ। ਸੰਸਥਾ ਨੇ ਸਪੋਕਸਮੈਂਨ ਦਾ 878 ਡਾਲਰ ਬਕਾਇਆ ਦੇਣਾ ਹੈ। ਇਸ ਨੂੰ ਕੈਸ਼ੀਅਰ ਨੇ ਸਰਟੀਫਾਈ ਵੀ ਕਰ ਦਿਤਾ ਹੋਇਆ ਹੈ ਪਰ ਕੁਨਵੀਨਰ ਚੈਕ ਉਪਰ ਦਸਖਤ ਨਹੀਂ ਕਰ ਰਿਹਾ।
ਸਪੋਕਸਮੈਨ ਦਾ ਕਹਿਣਾ ਹੈ ਸਾਰੀਆਂ ਕੋਸ਼ਿਸ਼ਾ ਫੇਹਲ ਹੋ ਜਾਣ ਦੇ ਮਦੇਨਜ਼ਰ ਹੁਣ ਕਿਸੇ ਵੀ ਅਗਲੇ ਸਵਾਲ ਤੋਂ ਪਹਿਲਾਂ ਬਕਾਇਆ ਅਦਾ ਕੀਤਾ ਜਾਵੇ। ਹਿਸਾਬ ਕਿਤਾਬ ਵਿਚ ਕਿਸੇ ਵੀ ਟੈਕਨੀਕਲ ਐਰਰ ਲਈ ਅਡਜਸਟਮੈਂਟ ਕਰਨ ਦਾ ਰਸਤਾ ਹਮੇਸ਼ਾ ਖੁਲਾ ਰਹੇਗਾ।
ਅਜਿਹੀ ਸਥਿਤੀ ਵਿਚ ਇਹ ਸਲਾਹ ਦਿਤੀ ਜਾਂਦੀ ਹੈ ਕਿ ਸੰਸਥਾ ਦੀ ਬਣੀ ਬਣਾਈ ਭੱਲ ਨੂੰ ਕਾਇਮ ਰਖਣ ਲਈ 2016 ਵਿਚ ਨਵੀਂ ਕਮੇਟੀ ਦੀ ਸਲੈਕਸ਼ਨ ਕੀਤੀ ਜਾਵੇ। ਸਭ ਤੋਂ ਪਹਿਲਾਂ ਸਪੋਕਸਮੈਂਨ ਦਾ ਬਕਾਇਆ 878 ਡਾਲਰ ਉਸਨੂੰ ਅਦਾ ਕੀਤਾ ਜਾਵੇ। ਯਾਦ ਰਹੇ ਕਿ ਕਮੇਟੀ ਸਲੈਕਸ਼ਨ ਕਰਨ ਦਾ ਤਰੀਕਾ  ਅਗਾਊਂ ਅਪਰੂਵਡ ਹੈ ਤਾਂ ਜੋ ਅਯੋਗ ਕਿਸਮ ਦੇ ਮੈਂਬਰ ਕਾਰਜਕਰਨੀ ਵਿਚ ਸ਼ਾਮਲ ਨਾ ਸਕਣ। ਇਸ ਕਾਰਵਾਈ ਲਈ ਜਲਦ ਤੋਂ ਜਲਦ ਸਹਿਮਤੀ ਦਿਤੀ ਜਾਵੇ ਤਾਂ ਜੋ ਭਵਿਖ ਵਿਚ ਹੋਣ ਵਾਲੀ ਰਵਾਇਤਨ ਮੀਟਿੰਗ ਵਿਚ ਸੀਲੈਕਸ਼ਨ ਕਰਕੇ ਨਵੇਂ ਸਿਰੇ ਕੰਮਾ ਨੂੰ ਸਰੇਅੰਜਾਮ ਦਿਤਾ ਜਾ ਸਕੇ। ਇਕ ਦੂਸਰੇ ਉਪਰ ਚਿਕੜ ਸੁਟਣ ਨਾਲੋਂ ਮਿਲ ਬੈਠਕੇ ਮਸਲਾ ਨਜਿਠਣ ਵਿਚ ਹੀ ਸਮਝਦਾਰੀ ਹੈ। ਕਿਸੇ ਸਵਾਲ ਲਈ ਸੰਪਰਕ [email protected]

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …