3.4 C
Toronto
Wednesday, December 17, 2025
spot_img
Homeਕੈਨੇਡਾਫੈਡਰਲ ਸਰਕਾਰ ਵੱਲੋਂ ਸੀਨੀਅਰਜ਼ ਦੀ ਸਹਾਇਤਾ : ਸੋਨੀਆ ਸਿੱਧੂ

ਫੈਡਰਲ ਸਰਕਾਰ ਵੱਲੋਂ ਸੀਨੀਅਰਜ਼ ਦੀ ਸਹਾਇਤਾ : ਸੋਨੀਆ ਸਿੱਧੂ

ਬਰੈਂਪਟਨ – ਕੋਵਿਡ -19 ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ, ਕੈਨੇਡਾ ਸਰਕਾਰ ਵੱਲੋਂ ਹਰ ਵਰਗ ਦੀ ਸਹਾਇਤਾ ਲਈ ਕਈ ਮਹੱਤਵੂਰਨ ਐਲਾਨ ਕੀਤੇ ਗਏ ਹਨ। ਹਾਲ ‘ਚ ਹੀ, ਕੈਨੇਡਾ ਸਰਕਾਰ ਵੱਲੋਂ ਬਜ਼ੁਰਗਾਂ ਦੇ ਸਮਰਥਨ ਲਈ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ। ਫੈੱਡਰਲ ਸਰਕਾਰ ਵੱਲੋਂ ਅਪ੍ਰੈਲ ਵਿਚ ਵਸਤਾਂ ਅਤੇ ਸੇਵਾਵਾਂ ਕਰ (ਜੀ. ਐੱਸ. ਟੀ.) ਕ੍ਰੈਡਿਟ ਦੇ ਜ਼ਰੀਏ ਇਕ ਸਮੇਂ ਦੇ ਵਿਸ਼ੇਸ਼ ਅਦਾਇਗੀ ਵਿਚ /1.3 ਬਿਲੀਅਨ ਦਾ ਨਿਵੇਸ਼ ਕੀਤਾ ਗਿਆ ਸੀ। ਇਸ ਟਾਪ-ਅਪ ਤੋਂ 4 ਮਿਲੀਅਨ ਤੋਂ ਵੱਧ ਬਜ਼ੁਰਗਾਂ ਨੇ ਫਾਇਦਾ ਉਠਾਇਆ, ਜਿਸ ਨੇ ਇਕੱਲੇ ਬਜ਼ੁਰਗਾਂ ਨੂੰ /375 ਅਤੇ ਸੀਨੀਅਰ ਜੋੜਿਆਂ ਨੂੰ /510 ਦੀ ਸਹਾਇਤਾ ਮੁਹੱਈਆ ਕਰਵਾਈ ਗਈ ਸੀ।
ਨਵੇਂ ਐਲਾਨ ਮੁਤਾਬਕ, ਕੈਨੇਡਾ ਸਰਕਾਰ ਵੱਲੋਂ 2.5 ਬਿਲੀਅਨ ਦੀ ਵਾਧੂ ਵਿੱਤੀ ਸਹਾਇਤਾ ਤਹਿਤ ਓ.ਏ.ਐੱਸ. ਪੈਨਸ਼ਨ ਲਈ ਯੋਗ ਬਜ਼ੁਰਗਾਂ ਲਈ /300 ਦੀ ਇਕ ਵਾਰੀ ਟੈਕਸ ਮੁਕਤ ਅਦਾਇਗੀ ਤੋਂ ਜੀ.ਆਈ.ਐੱਸ. ਲਈ ਯੋਗ ਬਜ਼ੁਰਗਾਂ ਲਈ 200 ਡਾਲਰ ਦੀ ਸਹਾਇਤਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਹ ਅਦਾਇਗੀ ਇੱਕ ਵਾਰ ਹੀ ਕੀਤੀ ਜਾਵੇਗੀ। ਇਸਦੇ ਨਾਲ ਹੀ ਕਮਿਊਨਟੀ ਅਧਾਰਤ ਪ੍ਰਾਜੈਕਟਾਂ ਦੀ ਪੇਸ਼ਕਸ਼ ਕਰਨ ਵਾਲੀਆਂ ਸੰਸਥਾਵਾਂ ਲਈ ਸੀਨੀਅਰਜ਼ ਪ੍ਰੋਗਰਾਮ ਫਾਰ ਹਾਰਈਜਨਜ਼ ਪ੍ਰੋਗਰਾਮ ਲਈ 20 ਮਿਲੀਅਨ ਡਾਲਰ ਦੀ ਫੰਡਿੰਗ ਦਾ ਐਲਾਨ ਕੀਤਾ ਗਿਆ ਹੈ।
ਮਾਂ-ਦਿਵਸ ‘ਤੇ ਸਮੁੱਚੇ ਵਿਸ਼ਵ ਦੀਆਂ ਮਾਵਾਂ ਨੂੰ ਸਤਿਕਾਰ ਭੇਂਟ ਕਰਦਿਆਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਕਿਹਾ ਕਿ ਇਸ ਮੁਸ਼ਕਿਲ ਸਮੇਂ ‘ਚ ਘਰ ਬੈਠ ਕੇ ਬੱਚਿਆਂ, ਬਜ਼ੁਰਗਾਂ ਅਤੇ ਪਰਿਵਾਰ ਦੀ ਸਾਂਭ-ਸੰਭਾਲ ਕਰਨ ਵਾਲੀਆਂ ਮਾਵਾਂ ਸਮੇਤ ਦਿਨ-ਰਾਤ ਫਰੰਟਲਾਈਨ ਵਰਕਰਾਂ ਵਜੋਂ ਡਿਊਟੀ ਨਿਭਾਉਣ ਵਾਲੀਆਂ ਸਾਰੀਆਂ ਮਾਵਾਂ ਲਈ ਦਿਲੋਂ ਸਲਾਮ ਹੈ। ਇਸ ਵਾਰ ਕਈ ਲੋਕ ਚਾਹੇ ਆਪ ਖੁਦ ਆਪਣੇ ਮਾਪਿਆਂ ਕੋਲ ਬੈਠ ਕੇ ਇਹ ਦਿਨ ਨਹੀਂ ਮਨਾ ਸਕੇ ਪਰ ਜਲਦ ਹੀ ਸਭ ਸੁਖਾਲਾ ਹੋਣ ਤੋਂ ਬਾਅਦ ਅਸੀਂ ਰਲ-ਮਿਲ ਕੇ ਪਹਿਲਾਂ ਵਾਂਗ ਸਭ ਤਿਓਹਾਰ ਅਤੇ ਦਿਨ ਮਨਾ ਸਕਾਂਗੇ। ਕੈਨੇਡਾ ਦੀ ਹੈਲਥ ਕਮੇਟੀ ‘ਚ ਚੱਲ ਰਹੇ ਕੰਮ ਬਾਰੇ ਜਾਣਕਾਰੀ ਦਿੰਦਿਆਂ ਸੋਨੀਆ ਸਿੱਧੂ ਨੇ ਦੱਸਿਆ ਕਿ ਉਹਨਾਂ ਵੱਲੋਂ ਡਾਇਬਟੀਜ਼ ਅਤੇ ਮੈਂਟਲ ਹੈਲਥ ਨੂੰ ਲੈ ਕੇ ਹਰ ਕਿਸਮ ਦੀ ਸਹਾਇਤਾ ਪ੍ਰਦਾਨ ਕਰਨ ਲਈ ਜਾਰੀ ਕੀਤੇ ਵਰਚੂਅਲ ਹੈਲਥ ਦੇ ਵਿਕਲਪ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਨਾਲ ਫੋਨ ਤੇ ਜਾਂ ਆਨਲਾਈਨ ਮੈਡੀਕਲ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਾਰੋਬਾਰਾਂ ਲਈ ਕੰਪਨੀਆਂ ਨੂੰ 60 ਮਿਲੀਅਨ ਤੱਕ ਦੀ ਸਹਾਇਤਾ ਪ੍ਰਦਾਨ ਕਰਨ ਲਈ ਬਿਜ਼ਨਸ ਕ੍ਰੈਡਿਟ ਅਵੈਲੇਬਿਲਿਟੀ ਪ੍ਰੋਗਰਾਮ (ਬੀਸੀਏਪੀ) ਦਾ ਵਿਸਥਾਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਮਿਡ-ਮਾਰਕੀਟ ਕਾਰੋਬਾਰਾਂ ਲਈ ਸਹਾਇਤਾ ਵਿੱਚ ਪ੍ਰਤੀ ਕੰਪਨੀ /60 ਮਿਲੀਅਨ ਤੱਕ ਦੇ ਕਰਜ਼ੇ ਅਤੇ /80 ਮਿਲੀਅਨ ਤੱਕ ਦੀ ਗਰੰਟੀ ਸ਼ਾਮਲ ਹੋਵੇਗੀ। ਬੀਸੀਏਪੀ ਦੇ ਜ਼ਰੀਏ ਐਕਸਪੋਰਟ ਡਿਵੈਲਪਮੈਂਟ ਕਨੇਡਾ (ਈਡੀਸੀ) ਅਤੇ ਬਿਜ਼ਨਸ ਡਿਵੈਲਪਮੈਂਟ ਬੈਂਕ ਆਫ਼ ਕਨੇਡਾ (ਬੀਡੀਸੀ) ਸਾਰੇ ਖੇਤਰਾਂ ਅਤੇ ਖੇਤਰਾਂ ਵਿੱਚ ਕੈਨੇਡੀਅਨ ਕਾਰੋਬਾਰਾਂ ਲਈ ਪੂੰਜੀ ਤਕ ਪਹੁੰਚ ਲਈ ਸਹਾਇਤਾ ਕਰਨ ਲਈ ਨਿੱਜੀ ਖੇਤਰ ਦੇ ਰਿਣਦਾਤਾਵਾਂ ਨਾਲ ਕੰਮ ਕਰੇਗਾ।
ਇਸ ਸਬੰਧੀ ਗੱਲ ਕਰਦਿਆਂ ਸੋਨੀਆ ਸਿੱਧੂ ਨੇ ਕਿਹਾ ਕਿ ਛੋਟੇ ਕਾਰੋਬਾਰਾਂ ਨੂੰ ਵਿੱਤੀ ਸਹਾਇਤਾ ਅਤੇ ਲੋਨ ਪ੍ਰੋਗਰਾਮ ਐਲਾਨਣ ਤੋਂ ਬਾਅਦ ਸਰਕਾਰ ਵੱਲੋਂ ਵੱਡੇ ਕਾਰੋਬਾਰੀਆਂ ਲਈ ਵੀ ਲੋਨ ਪ੍ਰੋਗਰਾਮਾਂ ਰਾਹੀਂ ਵਿੱਤੀ ਮਦਦ ਦਾ ਐਲਾਨ ਕੀਤਾ ਗਿਆ ਹੈ ਤਾਂ ਜੋ ਇਹ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਨੌਕਰੀ ‘ਤੇ ਰੱਖਣਾ ਅਤੇ ਆਪਣੇ ਕੰਮਕਾਜ ਨੂੰ ਚੱਲਦਾ ਰੱਖ ਸਕਣ ਜੋ ਕਿ ਕਰਮਚਾਰੀਆਂ ਅਤੇ ਅਰਥਚਾਰੇ ਦੋਹਾਂ ਲਈ ਜ਼ਰੂਰੀ ਹੈ।

RELATED ARTICLES
POPULAR POSTS