-5 C
Toronto
Thursday, January 1, 2026
spot_img
Homeਪੰਜਾਬਅਕਾਲੀ ਦਲ ਦੇ ਕਈ ਆਗੂ ਸੈਰ ਸਪਾਟੇ ਲਈ ਵਿਦੇਸ਼ੀਂ ਪਹੁੰਚੇ

ਅਕਾਲੀ ਦਲ ਦੇ ਕਈ ਆਗੂ ਸੈਰ ਸਪਾਟੇ ਲਈ ਵਿਦੇਸ਼ੀਂ ਪਹੁੰਚੇ

ਅਕਾਲੀ ਦਲ ਦੇ ਸੀਨੀਅਰ ਆਗੂਆਂ ਨੇ ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿਚ ਨਹੀਂ ਲਈ ਦਿਲਚਸਪੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਚੋਣਾਂ ਮਗਰੋਂ ਕਈ ਅਕਾਲੀ ਉਮੀਦਵਾਰ ਵਿਦੇਸ਼ਾਂ ਦੇ ਸੈਰ-ਸਪਾਟੇ ‘ਤੇ ਗਏ ਹਨ। ਕੋਈ ਪਹਾੜਾਂ ਦੀ ਸੈਰ ਕਰ ਰਿਹਾ ਹੈ ਤੇ ਕੋਈ ਵਿਦੇਸ਼ ਉਡਾਰੀ ਮਾਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਆਪਣੀ ਪਤਨੀ ਹਰਸਿਮਰਤ ਕੌਰ ਬਾਦਲ ਨਾਲ ਅਮਰੀਕਾ ਚਲੇ ਗਏ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਹੀ ਇਲਾਜ ਕਰਵਾਉਣ ਲਈ ਅਮਰੀਕਾ ਗਏ ਹੋਏ ਹਨ।
ਸਰਦੂਲਗੜ੍ਹ ਹਲਕੇ ਤੋਂ ਅਕਾਲੀ ਉਮੀਦਵਾਰ ਦਿਲਰਾਜ ਭੂੰਦੜ ਵੀ ਕੈਨੇਡਾ ਪਹੁੰਚੇ ਹਨ। ਹਲਕਾ ਤਲਵੰਡੀ ਸਾਬੋ ਤੋਂ ਅਕਾਲੀ ਉਮੀਦਵਾਰ ਜੀਤਮਹਿੰਦਰ ਸਿੰਘ ਸਿੱਧੂ ਵੀ ਵਿਦੇਸ਼ ਚਲੇ ਗਏ ਹਨ। ਲਹਿਰਾਗਾਗਾ ਹਲਕੇ ਤੋਂ ਅਕਾਲੀ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਵੀ ਆਪਣੇ ਪਰਿਵਾਰ ਸਮੇਤ ਮਸੂਰੀ ਗਏ ਹੋਏ ਸਨ।
ਕਈ ਅਕਾਲੀ ਉਮੀਦਵਾਰਾਂ ਦੀ ਡਿਊਟੀ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਦਿੱਲੀ ਚੋਣਾਂ ਵਿੱਚ ਲਾ ਦਿੱਤੀ ਹੈ। ਇਸ ਕਰਕੇ ਉਹ ਹੁਣ 26 ਫਰਵਰੀ ਤੋਂ ਮਗਰੋਂ ਹੀ ਕੋਈ ਯਾਤਰਾ ਕਰ ਸਕਣਗੇ। ਅਕਾਲੀ ਦਲ ਦੇ ਸੀਨੀਅਰ ਆਗੂ ਤਾਂ ਸੈਰ ਸਪਾਟਿਆਂ ‘ਤੇ ਗਏ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਹੈ।

RELATED ARTICLES
POPULAR POSTS