Breaking News
Home / ਪੰਜਾਬ / ਪੰਜਾਬ ਭਰ ‘ਚ ਅੱਜ ਬੰਦ ਰਹੇ ਪੈਟਰੋਲ ਪੰਪ

ਪੰਜਾਬ ਭਰ ‘ਚ ਅੱਜ ਬੰਦ ਰਹੇ ਪੈਟਰੋਲ ਪੰਪ

Image Courtesy : ਏਬੀਪੀ ਸਾਂਝਾ

ਚੰਡੀਗੜ੍ਹ/ਬਿਊਰੋ ਨਿਊਜ਼
ਪੈਟਰੋਲ ਪੰਪ ਡੀਲਰਜ਼ ਐਸੋਸੀਏਸ਼ਨ ਪੰਜਾਬ ਦੇ ਸੱਦੇ ਉੱਤੇ ਅੱਜ ਸੂਬਾ ਭਰ ਦੇ ਪੈਟਰੋਲ ਪੰਪ ਡੀਲਰ ਹੜਤਾਲ ‘ਤੇ ਰਹੇ। ਇਸਦੇ ਚੱਲਦਿਆਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀਂ 5 ਵਜੇ ਤੱਕ ਪੈਟਰੋਲ ਪੰਪ ਬੰਦ ਰਹੇ। ਧਿਆਨ ਰਹੇ ਕਿ ਪਿਛਲੇ ਦਿਨੀਂ ਪੈਟਰੋਲ ਪੰਪ ਡੀਲਰ ਵੱਲੋਂ ਵਿੱਤੀ ਘਾਟੇ ਕਾਰਨ ਖ਼ੁਦਕੁਸ਼ੀ ਕੀਤੀ ਗਈ ਸੀ, ਜਿਸਦੇ ਰੋਸ ਵਜੋਂ ਪੰਜਾਬ ਦੇ ਪੈਟਰੋਲ ਪੰਪ ਡੀਲਰਾਂ ਨੇ ਅੱਜ ਪੰਜਾਬ ਭਰ ਵਿਚ ਹੜਤਾਲ ਕੀਤੀ। ਪੈਟਰੋਲ ਪੰਪ ਡੀਲਰਾਂ ਦਾ ਸ਼ਿਕਵਾ ਹੈ ਕਿ ਗੁਆਂਢੀ ਰਾਜਾਂ ਨਾਲੋਂ ਪੰਜਾਬ ਅੰਦਰ ਤੇਲ ਉੱਤੇ ਵੈਟ ਜ਼ਿਆਦਾ ਹੋਣ ਕਾਰਨ ਉਹ ਵਿੱਤੀ ਘਾਟੇ ਨਾਲ ਜੂਝ ਰਹੇ ਹਨ। ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਦੀ ਮੰਗ ਹੈ ਕਿ ਪੰਜਾਬ ਵਿੱਚ ਜਿਹੜਾ ਤੇਲ ਉੱਤੇ ਵਾਧੂ ਵੈਟ ਲਾਇਆ ਹੋਇਆ ਹੈ ਉਸ ਨੂੰ ਵਾਪਸ ਲਿਆ ਜਾਵੇ।

Check Also

ਦੇਸ਼ ਅਤੇ ਵਿਦੇਸ਼ਾਂ ’ਚ ਧੂਮਧਾਮ ਨਾਲ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ ਅੰਮਿ੍ਰਤਸਰ/ਬਿਊਰੋ ਨਿਊਜ਼ : ਪਹਿਲੀ …