Breaking News
Home / ਪੰਜਾਬ / ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੇ ਪੈਟਰੋਲ-ਡੀਜ਼ਲ ਭੱਤਿਆਂ ‘ਚ 25 ਫ਼ੀਸਦੀ ਕਟੌਤੀ

ਪੰਜਾਬ ਦੇ ਸੀਨੀਅਰ ਅਧਿਕਾਰੀਆਂ ਦੇ ਪੈਟਰੋਲ-ਡੀਜ਼ਲ ਭੱਤਿਆਂ ‘ਚ 25 ਫ਼ੀਸਦੀ ਕਟੌਤੀ

Image Courtesy :.indiatvnews

ਕੈਪਟਨ ਸਰਕਾਰ ਵਲੋਂ ਸੂਬੇ ਦਾ ਖਜ਼ਾਨਾ ਭਰਨ ਦੀਆਂ ਕੋਸ਼ਿਸ਼ਾਂ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੇ ਮੋਬਾਇਲ ਭੱਤਿਆਂ ਵਿਚ ਕਟੌਤੀ ਕਰਨ ਤੋਂ ਬਾਅਦ ਅਫਸਰਾਂ ਨੂੰ ਮਿਲਣ ਵਾਲੇ ਪੈਟਰੋਲ ਡੀਜ਼ਲ ਦੇ ਭੱਤਿਆਂ ਵਿਚ ਵੀ 25 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਹੈ। ਸੂਬੇ ‘ਚ ਚੱਲ ਰਹੀ ਆਰਥਿਕ ਮੰਦੀ ਦੇ ਚੱਲਦਿਆਂ ਸਾਰੇ ਸਪੈਸ਼ਲ ਚੀਫ ਸਕੱਤਰਾਂ, ਵਧੀਕ ਸਕੱਤਰਾਂ, ਪ੍ਰਸ਼ਾਸਕੀ ਸਕੱਤਰਾਂ ਤੇ ਵਿਭਾਗਾਂ ਦੇ ਮੁਖੀਆਂ, ਜਿਨ੍ਹਾਂ ਨੂੰ ਵੀ ਸਰਕਾਰੀ ਗੱਡੀਆਂ ਮਿਲੀਆਂ ਹੋਈਆਂ ਹਨ ਉਨ੍ਹਾਂ ਨੂੰ ਮਿਲਣ ਵਾਲੇ ਪੈਟਰੋਲ ਵਿਚ ਇਹ ਕੱਟ ਲੱਗਾ ਹੈ। ਕੈਬਨਿਟ ਦੀ ਉਪ ਕਮੇਟੀ ਦੀ 21 ਅਪ੍ਰੈਲ ਨੂੰ ਹੋਈ ਮੀਟਿੰਗ ਵਿਚ ਕੀਤੀਆਂ ਗਈਆਂ ਸਿਫਾਰਸ਼ਾਂ ਅਨੁਸਾਰ ਇਹ ਫ਼ੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਿਹਤ, ਮੈਡੀਕਲ, ਸਿੱਖਿਆ, ਪੁਲਿਸ, ਖ਼ੁਰਾਕ ਤੇ ਸਪਲਾਈ ਤੇ ਜ਼ਿਲ੍ਹਾ ਪ੍ਰਸ਼ਾਸਨ ‘ਤੇ ਇਹ ਫ਼ੈਸਲਾ ਲਾਗੂ ਨਹੀਂ ਹੋਵੇਗਾ। ਬਾਕੀ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਮਿਲਣ ਵਾਲੇ ਪੈਟਰੋਲ ਦੇ ਖ਼ਰਚ ਵਿਚ ਕਟੌਤੀ ਕੀਤੀ ਗਈ ਹੈ।

Check Also

ਪਟਿਆਲਾ ਜ਼ਿਲ੍ਹੇ ਦੀ ਨਾਭਾ ਜੇਲ੍ਹ ’ਚੋਂ ਵੱਡੀ ਗਿਣਤੀ ਮੋਬਾਇਲ ਫੋਨ ਹੋਏ ਬਰਾਮਦ

ਕੈਦੀਆਂ ਨੇ ਬਾਥਰੂਮਾਂ ਵਿਚ ਛੁਪਾ ਕੇ ਰੱਖੇ ਹੋਏ ਸਨ ਮੋਬਾਇਲ ਫੋਨ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ …