ਸ਼ੱਕੀ ਕੋਲੋਂ ਹੋ ਰਹੀ ਹੈ ਪੁੱਛਗਿੱਛ
ਪਠਾਨਕੋਟ/ਬਿਊਰੋ ਨਿਊਜ਼
ਅੱਜ ਸਵੇਰੇ ਪਠਾਨਕੋਟ ਫੌਜੀ ਛਾਉਣੀ ਨੇੜਲੇ ਪਿੰਡ ਕੁਠੇਹੜ ਵਿਚੋਂ ਫੌਜ ਨੇ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਹੈ। ਸ਼ੱਕੀ ਵਿਅਕਤੀ ਕੋਲੋਂ ਦੋ ਥੈਲੇ ਮਿਲੇ ਹਨ। ਫੌਜ ਪੁੱਛਗਿੱਛ ਲਈ ਸ਼ੱਕੀ ਵਿਅਕਤੀ ਨੂੰ ਕੈਂਟ ਲੈ ਗਈ। ਫੌਜ ਵਲੋਂ ਮਾਮਲੇ ਦੀ ਜਾਣਕਾਰੀ ਥਾਣਾ ਸ਼ਾਹਪੁਰ ਕੰਢੀ ਨੂੰ ਵੀ ਕਰ ਦਿੱਤੀ ਗਈ। ਪੁਲਿਸ ਅਤੇ ਫੌਜ ਵਲੋਂ ਸਿਵਲ ਹਸਪਤਾਲ ਵਿਚ ਉਕਤ ਵਿਅਕਤੀ ਦਾ ਮੈਡੀਕਲ ਵੀ ਕਰਾਇਆ ਗਿਆ ਹੈ। ਇਸ ਬਾਰੇ ਥਾਣਾ ਸ਼ਾਹਪੁਰ ਕੰਢੀ ਦੇ ਜਾਂਚ ਅਧਿਕਾਰੀ ਵਿਜੈ ਕੁਮਾਰ ਨੇ ਦੱਸਿਆ ਕਿ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਰਹੱਦ ਪਾਰੋਂ ਅੱਤਵਾਦੀਆਂ ਵਲੋਂ ਘੁਸਪੈਠ ਦੀ ਸੂਚਨਾ ਮਿਲੀ ਸੀ, ਜਿਸ ਨੂੰ ਲੈ ਕੇ ਕਮਾਂਡੋ ਦਸਤਿਆਂ ਵਲੋਂ ਚੱਪੇ-ਚੱਪੇ ‘ਤੇ ਛਾਣਬੀਣ ਕੀਤੀ ਜਾ ਰਹੀ ਹੈ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …