-11.3 C
Toronto
Wednesday, January 21, 2026
spot_img
Homeਪੰਜਾਬਵਲਟੋਹਾ ਨੂੰ ਮਹਿੰਗਾ ਪਵੇਗਾ 'ਆਪ' ਖਿਲਾਫ ਬਿਆਨ

ਵਲਟੋਹਾ ਨੂੰ ਮਹਿੰਗਾ ਪਵੇਗਾ ‘ਆਪ’ ਖਿਲਾਫ ਬਿਆਨ

5ਜਸਵੰਤ ਸਿੰਘ ਆਜ਼ਾਦ ਵਲੋਂ ਕਰਵਾਈ ਜਾਵੇਗੀ ਸ਼ਿਕਾਇਤ ਦਰਜ
ਅੰਮ੍ਰਿਤਸਰ/ਬਿਊਰੋ ਨਿਊਜ਼
ਲੰਘੇ ਦਿਨੀਂ ਆਪਣੇ ਹਲਕੇ ਵਿੱਚ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਛਿੱਤਰ ਫੇਰਨ ਦਾ ਦਿੱਤਾ ਗਿਆ ਬਿਆਨ ਅਕਾਲੀ ਵਿਧਾਇਕ ਵਿਰਸਾ ਸਿੰਘ ਵਲਟੋਹਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦਾ ਹੈ। ਵਲਟੋਹਾ ਦੇ ਇਸ ਬਿਆਨ ਖਿਲਾਫ ਸਾਬਕਾ ਪੁਲਿਸ ਮੁਲਾਜ਼ਮ ਜਸਵੰਤ ਸਿੰਘ ਆਜ਼ਾਦ ਨੇ ਉਨ੍ਹਾਂ ਖਿਲਾਫ ਪੁਲਿਸ ਨੂੰ ਸ਼ਿਕਾਇਤ ਕਰਨ ਦਾ ਫੈਸਲਾ ਕੀਤਾ ਹੈ। ਆਜ਼ਾਦ ਦਾ ਕਹਿਣਾ ਹੈ ਕਿ ਜੇਕਰ ਪੁਲਿਸ ਨੇ ਵਲਟੋਹਾ ਖਿਲਾਫ ਕੇਸ ਨਾ ਦਰਜ ਕੀਤਾ ਤਾਂ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ।
ਜਸਵੰਤ ਸਿੰਘ ਆਜ਼ਾਦ ਪੰਜਾਬ ਪੁਲਿਸ ਵਿੱਚ ਹੌਲਦਾਰ ਦੇ ਅਹੁਦੇ ‘ਤੇ ਤਾਇਨਾਤ ਸੀ ਤੇ ਉਸ ਨੇ 2007 ਵਿੱਚ ਉਸ ਵੇਲੇ ਅਸਤੀਫਾ ਦਿੱਤਾ ਸੀ ਜਦੋਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਧਾਨ ਸਭਾ ਵਿੱਚ ਜਗਜੀਤ ਸਿੰਘ ਚੌਹਾਨ ਨੂੰ ਸ਼ਰਧਾਂਜਲੀ ਦਿੱਤੀ ਸੀ। ਆਜ਼ਾਦ ਫਿਲਹਾਲ ਆਮ ਆਦਮੀ ਪਾਰਟੀ ਵਿੱਚ ਹੈ ਤੇ ਪਿਛਲੇ ਕਰੀਬ 8 ਸਾਲਾਂ ਤੋਂ ਅਕਾਲੀ-ਭਾਜਪਾ ਸਰਕਾਰ ਖਿਲਾਫ ਕੰਮ ਕਰ ਰਿਹਾ ਹੈ।
ਆਜ਼ਾਦ ਜਲਦ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮਿਲ ਕੇ ਵਲਟੋਹਾ ਖਿਲਾਫ ਸ਼ਿਕਾਇਤ ਦਰਜ ਕਰਵਾਉਣਗੇ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਵਿੱਚ ਕਿਸੇ ਵੀ ਆਮ ਆਦਮੀ ਪਾਰਟੀ ਵਰਕਰ ਨਾਲ ਕੋਈ ਵਧੀਕੀ ਹੁੰਦੀ ਹੈ ਤਾਂ ਇਸ ਲਈ ਵਿਰਸਾ ਸਿੰਘ ਵਲਟੋਹਾ ਜ਼ਿੰਮੇਵਾਰ ਹੋਣਗੇ।

RELATED ARTICLES
POPULAR POSTS