ਬਬਲਾ ਦਾ ਸਬੰਧ ਲੁਧਿਆਣਾ ਦੇ ਪਿੰਡ ਕਟਾਣੀ ਕਲਾਂ ਨਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਪੁਲਿਸ ਦੀ ਕ੍ਰਾਈਮ ਬਰਾਂਚ ਵੱਲੋਂ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਗੁਰਸੇਵਕ ਸਿੰਘ ਉਰਫ਼ ਬਬਲਾ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਤਾਬਕ ਉਸ ਕੋਲੋਂ ਇੱਕ ਪਿਸਟਲ ਵੀ ਬਰਾਮਦ ਹੋਈ ਹੈ।ਪੁਲਿਸ ਨੇ ਦਾਅਵਾ ਕੀਤਾ ਹੈ ਕਿ ਕ੍ਰਾਈਮ ਬਰਾਂਚ ਨੂੰ ਗੁਰਸੇਵਕ ਸਿੰਘ ਬਬਲਾ ਕਰੀਬ 75 ਮਾਮਲਿਆਂ ਵਿੱਚ ਲੋੜੀਂਦਾ ਸੀ। ਉਸ ਦਾ ਸਬੰਧ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਟਾਣੀ ਕਲਾਂ ਨਾਲ ਹੈ। ਬਬਲਾ ਨੂੰ ਪਹਿਲਾਂ ਵੀ ਪੁਲਿਸ ਕਈ ਵਾਰ ਗ੍ਰਿਫ਼ਤਾਰ ਕਰ ਚੁੱਕੀ ਹੈ। ਉਹ ਦੋ ਵਾਰ ਪੁਲਿਸ ਦੀ ਹਿਰਾਸਤ ਵਿੱਚੋਂ ਫ਼ਰਾਰ ਵੀ ਹੋ ਚੁੱਕਾ ਹੈ।
Check Also
ਲੁਧਿਆਣਾ ’ਚ ਵੀ ਇਕ ਸਕੂਲ ਦਾ ਹੋਇਆ ਦੂਜੀ ਵਾਰ ਉਦਘਾਟਨ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਇਸ ਨੂੰ ਗੋਗੀ ਦਾ ਅਪਮਾਨ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ …