-1.4 C
Toronto
Thursday, January 8, 2026
spot_img
Homeਪੰਜਾਬਮਹਿੰਗੀ ਬਿਜਲੀ ਦੇ ਮੁੱਦੇ ’ਤੇ ਸਿੱਧੂ ਨੇ ਪੰਜਾਬ ਸਰਕਾਰ ਨੂੰ ਘੇਰਿਆ

ਮਹਿੰਗੀ ਬਿਜਲੀ ਦੇ ਮੁੱਦੇ ’ਤੇ ਸਿੱਧੂ ਨੇ ਪੰਜਾਬ ਸਰਕਾਰ ਨੂੰ ਘੇਰਿਆ

ਕੰਗ ਬੋਲੇ : ਕਾਂਗਰਸ ਸਰਕਾਰ ਵੇਲੇ ਦਾ ਬਕਾਇਆ ਵੀ ਬਿਜਲੀ ਬੋਰਡ ਨੂੰ ਅਸੀਂ ਮੋੜਿਆ
ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਬਿਜਲੀ ਦਰਾਂ ’ਚ ਕੀਤੇ ਗਏ ਵਾਧੇ ਨੂੰ ਲੈ ਕੇ ਕਾਂਗਰਸੀ ਆਗੂ ਨਵਜੋਤ ਸਿੱਧੂ ਨੇ ‘ਆਪ’ ਸਰਕਾਰ ’ਤੇ ਸਿਆਸੀ ਤੰਜ ਕਸਦਿਆਂ ਇਕ ਟਵੀਟ ਕੀਤਾ ਸੀ। ਉਨ੍ਹਾਂ ਟਵੀਟ ’ਚ ਲਿਖਿਆ ਸੀ ਕਿ ‘ਲੋਕਾਂ ਵੱਲੋਂ ਦਿੱਤੀ ਗਈ ਕੀਮਤੀ ਵੋਟ ਦਾ ਮੁੱਲ ਪੰਜਾਬ ਸਰਕਾਰ ਨੇ ਬਿਜਲੀ ਮਹਿੰਗੀ ਕਰਕੇ ਪੰਜਾਬ ਦੇ ਲੋਕਾਂ ਨੂੰ ਮੋੜ ਦਿੱਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਜਲੀ ਮਹਿੰਗੀ ਕਰਨ ਤੋਂ ਬਾਅਦ ਪੰਜਾਬ ਸਰਕਾਰ ਲੋਕਾਂ ਦੀ ਅੱਖਾਂ ਵਿਚ ਘੱਟਾ ਪਾਉਣ ਲਈ ਕਹਿ ਰਹੀ ਹੈ ਕਿ ਬਿਜਲੀ ਦਰਾਂ ’ਚ ਜੋ ਵਾਧਾ ਕੀਤਾ ਗਿਆ ਹੈ, ਉਸ ਦੀ ਅਦਾਇਗੀ ਪੰਜਾਬ ਸਰਕਾਰ ਵੱਲੋਂ ਕੀਤੀ ਜਾਵੇਗੀ। ਸਿੱਧੂ ਨੇ ਕਿਹਾ ਪੰਜਾਬ ਸਰਕਾਰ ਇਹ ਪੈਸੇ ਕਿੱਥੋਂ ਅਤੇ ਕਿਵੇਂ ਦੇਵੀ ਅਤੇ ਪੈਸਾ ਕਿੱਥੋਂ ਆਵੇਗਾ। ਸਿੱਧੂ ਵੱਲੋਂ ਕੀਤੀ ਗਈ ਟਿੱਪਣੀ ਦਾ ਜਵਾਬ ਦਿੰਦਿਆਂ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਪੰਜਾਬੀਆਂ ਦੇ ਸਿਰ ਵਿਰਾਸਤ ਵਜੋਂ 2 ਲੱਖ 73 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਈ ਹੈ। ਜਿਸ ਦਾ ਸਲਾਨਾ ਵਿਆਜ਼ 20 ਹਜ਼ਾਰ ਕਰੋੜ ਰੁਪਏ ਬਣਦਾ ਹੈ। ਜਦਕਿ ਭਗਵੰਤ ਮਾਨ ਸਰਕਾਰ ਨੇ 20100 ਕਰੋੜ ਰੁਪਏ ਵਿਆਜ ਸਮੇਤ 15946 ਕਰੋੜ ਰੁਪਈ ਦੀ ਮੂਲ ਰਾਸ਼ੀ ਵੀ ਵਾਪਸ ਕੀਤੀ ਹੈ। ਨਾਲ ਹੀ ਮਾਨ ਸਰਕਾਰ ਨੇ ਕਾਂਗਰਸ ਸਰਕਾਰ ਵੇਲੇ ਦਾ 20200 ਕਰੋੜ ਰੁਪਏ ਬਿਜਲੀ ਬੋਰਡ ਦਾ ਬਕਾਇਆ ਵੀ ਕਲੀਅਰ ਕਰਕੇ ਪੰਜਾਬ ਦੇ 90 ਫੀਸਦੀ ਪਰਿਵਾਰਾਂ ਜੁਲਾਈ 2022 ਤੋਂ ਮੁਫ਼ਤ ਬਿਜਲੀ ਦੀ ਸਹੂਲਤ ਦਿੱਤੀ ਜਾ ਰਹੀ ਹੈ।

 

RELATED ARTICLES
POPULAR POSTS