ਮੋਗਾ : ਮੋਗਾ-ਲੁਧਿਆਣਾ ਕੌਮੀ ਸ਼ਾਹਰਾਹ ਦੀ ਹੱਦ ਉਤੇ ਪਿੰਡ ਚੂਹੜਚੱਕ ਮੋੜ ਉੱਤੇ ਬਾਅਦ ਦੁਪਹਿਰ ਇਕ ਪਰਵਾਸੀ ਪੰਜਾਬੀ ਜੋੜੇ ਦੀ ਸਕਾਰਪਿਉ ਦੀ ਲਪੇਟ ਵਿੱਚ ਆਉਣ ਨਾਲ ਮੌਤ ਹੋ ਗਈ। ਮ੍ਰਿਤਕ ਸਾਬਕਾ ਅਧਿਆਪਕ ਆਗੂ ਤੇ ਉੱਘਾ ਵਾਲੀਬਾਲ ਖਿਡਾਰੀ ਸੀ। ਪਰਵਾਸੀ ਪੰਜਾਬੀ ਹਰਨੇਕ ਸਿੰਘ (66) ਪਿੰਡ ਚੂਹੜਚੱਕ ਆਪਣੀ ਪਤਨੀ ਮਹਿੰਦਰ ਕੌਰ ਨਾਲ ਕਸਬਾ ਅਜੀਤਵਾਲ ਤੋਂ ਖਰੀਦਦਾਰੀ ਕਰ ਕੇ ਵਾਪਸ ਸਕੂਟਰ ਉੱਤੇ ਪਿੰਡ ਜਾ ਰਿਹਾ ઠਸੀ। ਇਸ ਦੌਰਾਨ ਜਦੋਂ ਉਹ ਪਿੰਡ ਚੂਹੜਚੱਕ ਮੋੜ ਮੁੜਨ ਲੱਗੇ ਤਾਂ ਪਿੱਛੋਂ ਆ ਰਹੀ ਤੇਜ਼ ਸਕਾਰਪਿਉ ਗੱਡੀ ਨੇ ਸਕੂਟਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਹਿੰਦਰ ਕੌਰ ਦੀ ਮੌਕੇ ਉੱਤੇ ਹੀ ਮੌਤ ਹੀ ਗਈ ਅਤੇ ਹਰਨੇਕ ਸਿੰਘ ਨੂੰ ਲੁਧਿਆਣਾ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਵੀ ਮ੍ਰਿਤਕ ਕਰਾਰ ਦੇ ਦਿੱਤਾ। ਹਾਦਸੇ ਮਗਰੋਂ ਕਾਰ ਚਾਲਕ ਕਾਰ ਲੈ ਕੇ ਫ਼ਰਾਰ ਹੋ ਗਿਆ। ਥਾਣਾ ਅਜੀਤਵਾਲ ਦੇ ਮੁਖੀ ਦਰਸ਼ਨ ਸਿੰਘ ਨੇ ਦੱਸਿਆ ਕਿ ઠਹਰਮਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦੇ ਬਿਆਨਾਂ ਉੱਤੇ ਪੁਲਿਸ ਨੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ઠਹੈ।ਦੱਸਣਯੋਗ ਹੈ ਕਿ ਹਰਨੇਕ ਸਿੰਘ ਤਕਰੀਬਨ 15 ਦਿਨ ਪਹਿਲਾਂ ਹੀ ਕੈਨੇਡਾ ਤੋਂ ਆਪਣੇ ਇਕ ਪੁੱਤਰ ਸਮੇਤ ਪਰਤਿਆ ਸੀ।
Check Also
ਅਮਰੀਕਾ ਨੇ 112 ਹੋਰ ਭਾਰਤੀਆਂ ਨੂੰ ਕੀਤਾ ਡਿਪੋਰਟ
ਡਿਪੋਰਟ ਕੀਤੇ ਜਾਣ ਵਾਲਿਆਂ 31 ਪੰਜਾਬੀ ਵੀ ਸ਼ਾਮਲ ਅੰਮਿ੍ਰਤਸਰ/ਬਿਊਰੋ ਨਿਊਜ਼ : ਅਮਰੀਕਾ ਤੋਂ 31 ਪੰਜਾਬੀਆਂ …