ਕੇਰਲ ’ਚ 31 ਜੁਲਾਈ ਤੇ 1 ਅਗਸਤ ਨੂੰ ਰਹੇਗਾ ਸੰਪੂਰਨ ਲੌਕਡਾਊਨ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ’ਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਸੀ ਪੰ੍ਰਤੂ ਹੁਣ ਭਾਰਤ ’ਚ ਤੀਜੀ ਲਹਿਰ ਦੀ ਆਮਦ ਦਾ ਖਤਰਾ ਵੀ ਮੰਡਰਾਉਣ ਲੱਗਾ ਹੈ। ਦੇਸ਼ ’ਚ ਫਿਰ ਕਰੋਨਾ ਵਾਇਰਸ ਦੇ ਮਾਮਲੇ ਵਧਣ ਲੱਗੇ ਹਨ। ਲੰਘੇ 24 ਘੰਟਿਆਂ ਦੌਰਾਨ 43,160 ਵਿਅਕਤੀਆਂ ਦੀ ਕਰੋਨਾ ਰਿਪੋਰਟ ਪਾਜੇਟਿਵ ਆਈ ਹੈ। ਜਦਕਿ 38, 525 ਵਿਅਕਤੀ ਇਸ ਭਿਆਨਕ ਬਿਮਾਰੀ ਨੂੰ ਮਾਤ ਦੇ ਕੇ ਤੰਦਰੁਸਤ ਵੀ ਹੋ ਗਏ ਨੇ ਅਤੇ 640 ਵਿਅਕਤੀਆਂ ਦੀ ਜਾਨ ਚਲੀ ਗਈ ਹੈ।
ਇਸ ਸਮੇਂ ਕਰੋਨਾ ਵਾਇਰਸ ਦਾ ਸਭ ਤੋਂ ਜ਼ਿਆਦਾ ਖਤਰਾ ਕੇਰਲ ਸੂਬੇ ’ਤੇ ਮੰਡਰਾ ਰਿਹਾ ਹੈ। ਜਿੱਥੇ ਲੰਘੇ 24 ਘੰਟਿਆਂ ਦੌਰਾਨ 22 ਹਜ਼ਾਰ ਤੋਂ ਵੱਧ ਵਿਅਕਤੀ ਕਰੋਨਾ ਤੋਂ ਪੀੜਤ ਪਾਏ ਗਏ। ਜੋ ਕਿ ਪੂਰੇ ਭਾਰਤ ਅੰਦਰ ਪਾਏ ਗਏ ਕੇਸਾਂ ਦੇ ਮੁਕਾਬਲੇ ਅੱਧੇ ਹਨ। ਕਰੋਨਾ ਦੇ ਵਧਦੇ ਮਾਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਕੇਰਲ ’ਚ ਇਕ ਟੀਮ ਭੇਜਣ ਦਾ ਫੈਸਲਾ ਕੀਤਾ ਹੈ। ਇਹ ਟੀਮ ਕਰੋਨਾ ਰੋਕਥਾਮ ਲਈ ਰਾਜ ’ਚ ਬਾਕੀ ਟੀਮਾਂ ਦੀ ਮਦਦ ਕਰੇਗੀ। ਉਥੇ ਹੀ ਕੇਰਲ ਸਰਕਾਰ ਨੇ ਰਾਜ ’ਚ 31 ਜੁਲਾਈ ਅਤੇ 1 ਅਗਸਤ ਨੂੰ ਸੰਪੂਰਨ ਲੌਕਡਾਊਨ ਦਾ ਐਲਾਨ ਕੀਤਾ ਹੈ।