Breaking News
Home / ਭਾਰਤ / ਜੇਕਰ 500 ਅਤੇ 1000 ਦੇ ਪੁਰਾਣੇ ਨੋਟ ਦਸ ਹਜ਼ਾਰ ਤੋਂ ਜ਼ਿਆਦਾ ਮਿਲੇ ਤਾਂ ਲੱਗੇਗਾ ਭਾਰੀ ਜੁਰਮਾਨਾ

ਜੇਕਰ 500 ਅਤੇ 1000 ਦੇ ਪੁਰਾਣੇ ਨੋਟ ਦਸ ਹਜ਼ਾਰ ਤੋਂ ਜ਼ਿਆਦਾ ਮਿਲੇ ਤਾਂ ਲੱਗੇਗਾ ਭਾਰੀ ਜੁਰਮਾਨਾ

phpthumb_generated_thumbnailਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਨੇ ਨੋਟਬੰਦੀ ‘ਤੇ ਨਵੇਂ ਫਰਮਾਨ ਦਾ ਐਲਾਨ ਕੀਤਾ ਹੈ। ਸਰਕਾਰ ਨੇ ਸਾਫ ਕਿਹਾ ਕਿ ਕਿਸੇ ਦੇ ਕੋਲ ਵੀ 10 ਹਜ਼ਾਰ ਤੋਂ ਜ਼ਿਆਦਾ 500 ਅਤੇ 1000 ਦੇ ਪੁਰਾਣੇ ਨੋਟਾਂ ਵਿਚ ਰਾਸ਼ੀ ਮਿਲਣ ‘ਤੇ ਭਾਰੀ ਜੁਰਮਾਨਾ ਲੱਗੇਗਾ। 30 ਦਸੰਬਰ ਨੂੰ ਪੁਰਾਣੇ ਨੋਟ ਬੈਂਕਾਂ ਵਿਚ ਜਮ੍ਹਾਂ ਕਰਾਉਣ ਦੀ ਆਖਰੀ ਤਰੀਕ ਹੈ ਤੇ ਨਵੇਂ ਹੁਕਮਾਂ ਮੁਤਾਬਕ ਇਕ ਜਨਵਰੀ ਤੋਂ ਬਾਅਦ ਜੇਕਰ 10 ਹਜ਼ਾਰ ਦੀ ਪੁਰਾਣੀ ਕਰੰਸੀ ਕਿਸੇ ਕੋਲੋਂ ਬਰਾਮਦ ਹੁੰਦੀ ਹੈ ਤਾਂ ਪੰਜ ਹਜ਼ਾਰ ਜਾਂ ਪੰਜ ਗੁਣਾ ਜੁਰਮਾਨਾ ਲੱਗੇਗਾ ਤੇ 31 ਮਾਰਚ ਤੋਂ ਬਾਅਦ ਇਹ ਰਾਸ਼ੀ ਬਰਾਮਦ ਹੋਣ ‘ਤੇ ਜੁਰਮਾਨਾ ਵਧਾ ਕੇ 10 ਹਜ਼ਾਰ ਜਾਂ ਪੰਜ ਗੁਣਾ, ਜੋ ਵੀ ਜ਼ਿਆਦਾ ਹੋਵੇ ਉਹ ਦੇਣਾ ਪਵੇਗਾ। ਧਿਆਨ ਰਹੇ ਕਿ ਨੋਟਬੰਦੀ ਨੂੰ ਲਾਗੂ ਹੋਇਆਂ 30 ਦਸੰਬਰ ਨੂੰ 50 ਦਿਨ ਪੂਰੇ ਹੋ ਜਾਣਗੇ ਤੇ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਸੀ ਕਿ 50 ਦਿਨਾਂ ਬਾਅਦ ਹਾਲਾਤ ਐਨ ਠੀਕ ਹੋ ਜਾਣਗੇ ਪਰ ਅਸਲੀਅਤ ਬਿਲਕੁਲ ਇਸਦੇ ਉਲਟ ਹੈ। ਅਜੇ ਵੀ ਦੇਸ਼ ਭਰ ਵਿਚ ਬੈਂਕਾਂ ਅਤੇ ਏਟੀਐਮਾਂ ਦੇ ਬਾਹਰ ਲੰਮੀਆਂ ਕਤਾਰਾਂ ਵੇਖਣ ਨੂੰ ਮਿਲ ਰਹੀਆਂ ਹਨ।

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …