10.6 C
Toronto
Saturday, October 18, 2025
spot_img
Homeਭਾਰਤਸੀਬੀਆਈ ਨੇ ਫਰੋਲੇ ਵਿਵਾਦਾਂ 'ਚ ਘਿਰੇ ਪਰਲ ਗਰੁੱਪ ਦੇ ਪੋਤੜੇ

ਸੀਬੀਆਈ ਨੇ ਫਰੋਲੇ ਵਿਵਾਦਾਂ ‘ਚ ਘਿਰੇ ਪਰਲ ਗਰੁੱਪ ਦੇ ਪੋਤੜੇ

2ਪੰਜ ਲੱਖ ਨਿਵੇਸ਼ਾਂ ਦੀ 51 ਹਜ਼ਾਰ ਕਰੋੜ ਪੂੰਜੀ ਦੀ ਦੇਣਦਾਰ ਹੈ ਪਰਲ ਕੰਪਨੀ
ਨਵੀਂ ਦਿੱਲੀ/ਬਿਊਰੋ ਨਿਊਜ
ਵਿਵਾਦਾਂ ਵਿੱਚ ਘਿਰੀ ‘ਚਿੱਟ ਫ਼ੰਡ’ ਕੰਪਨੀ ਪਰਲ ਦੀ ਜਾਇਦਾਦ ਬਾਰੇ ਸੀ.ਬੀ.ਆਈ. ਵੱਲੋਂ ਇੱਕ ਹੋਰ ਖੁਲਾਸਾ ਕੀਤਾ ਗਿਆ ਹੈ। ਸੀ.ਬੀ.ਆਈ. ਦੇ ਦਸਤਾਵੇਜ਼ਾਂ ਅਨੁਸਾਰ ਪਰਲ ਗਰੁੱਪ ਦੇ ਨਾਮ ਮੁਹਾਲੀ ਦੇ ਦੋ ਸੈਕਟਰ 100 ਤੇ 104 ਹਨ। ਸੈਕਟਰ 96 ਤੇ 99 ਦਾ ਅੱਧਾ ਹਿੱਸਾ ਵੀ ਪਰਲ ਗਰੁੱਪ ਦੇ ਨਾਮ ਬੋਲਦਾ ਹੈ। ਪੰਜ ਲੱਖ ਨਿਵੇਸ਼ਕਾਂ ਦੀ 51,000 ਕਰੋੜ ਪੂੰਜੀ ਦੀ ਦੇਣਦਾਰ ਪਰਲ ਕੰਪਨੀ ਦੀ ਠੱਗੀ ਦੀ ਸੀ.ਬੀ.ਆਈ. ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸੀ.ਬੀ.ਆਈ. ਦੇ ਸੂਤਰਾਂ ਅਨੁਸਾਰ ਮੁਹਾਲੀ ਦੇ ਸੈਕਟਰ 100 ,104, 96, 99 ਵਿੱਚ ਕੰਪਨੀ ਵੱਲੋਂ ਰਿਹਾਇਸ਼ੀ ਟਾਊਨਸ਼ਿਪ ਪਰਲ ਸਿਟੀ ਦੇ ਨਾਮ ਨਾਲ ਬਣਾਉਣ ਦੀ ਯੋਜਨਾ ਸੀ। ਕੰਪਨੀ ਦੀ ਵੈੱਬਸਾਈਟ ਅਨੁਸਾਰ ਉਪਰੋਕਤ ਸੈਕਟਰ ਵਿੱਚ ਕੰਪਨੀ ਕੋਲ ਕਰੀਬ 5000 ਏਕੜ ਜ਼ਮੀਨ ਹੋਣ ਦਾ ਦਾਅਵਾ ਕੀਤਾ ਗਿਆ ਸੀ। ਸੀ.ਬੀ.ਆਈ. ਦੇ ਸੂਤਰਾਂ ਅਨੁਸਾਰ ਜਾਂਚ ਏਜੰਸੀ ਨੇ ਬਨੂੜ ਵਿਖੇ ਵੀ ਕੰਪਨੀ ਕੋਲ 750 ਏਕੜ ਜ਼ਮੀਨ ਹੋਣ ਦਾ ਪਤਾ ਲਾਇਆ ਹੈ। ਲੁਧਿਆਣਾ ਵਿੱਚ ਵੀ ਕੰਪਨੀ ਕੋਲ 400 ਏਕੜ ਜ਼ਮੀਨ ਹੈ। ਰੀਅਲ ਅਸਟੇਟ ਸੈਕਟਰ ਵਿੱਚ ਤੇਜ਼ੀ ਨਾਲ ਉੱਭਰੇ ਜ਼ੀਰਕਪੁਰ ਵਿੱਚ ਕੰਪਨੀ ਨੇ ‘ਨਿਰਮਲ ਛਾਇਆ’ ਨਾਮ ਉੱਤੇ ਰਿਹਾਇਸ਼ੀ ਕਾਲੋਨੀ ਵੀ ਉਸਾਰੀ ਹੈ। ਸੀ.ਬੀ.ਆਈ. ਪਹਿਲਾਂ ਹੀ 8 ਜਨਵਰੀ ਨੂੰ ਪਰਲ ਗਰੁੱਪ ਦੇ ਚੇਅਰਮੈਨ ਨਿਰਮਲ ਸਿੰਘ ਭੰਗੂ ਤੇ ਉਸ ਦੇ ਤਿੰਨ ਸਾਥੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ।

RELATED ARTICLES
POPULAR POSTS