ਨਵੀਂ ਦਿੱਲੀ : ਦਿੱਲੀ ਦੀ ਕੜਕੜਡੂਮਾ ਅਦਾਲਤ ਨੇ 1984 ਦੇ ਸਿੱਖ ਕਤਲੇਆਮ ‘ਚ ਨਾਮਜ਼ਦ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਪਹਿਲਾਂ ਦਿੱਤੀ ਕਲੀਨ ਚਿੱਟ ਦੇ ਮਾਮਲੇ ਵਿੱਚ ਸੀਬੀਆਈ ਨੂੰ ਦੋ ਮਹੀਨੇ ਵਿੱਚ ਜਾਂਚ ਪੂਰੀ ਕਰਨ ਦੀ ਹਦਾਇਤ ਕੀਤੀ ਤੇ ਕਿਹਾ ਕਿ ਇਨਸਾਫ਼ ਦੇਣ ਵਿੱਚ ਦੇਰੀ ਇਨਸਾਫ਼ ਨਾ ਦੇਣ ਦੇ ਬਰਾਬਰ ਹੈ। ਵਧੀਕ ਮੁੱਖ ਮੈਟਰੋਪਾਲਿਟਨ ਮੈਜਿਸਟ੍ਰੇਟ ਸ਼ਿਵਾਲੀ ਸ਼ਰਮਾ ਨੇ ਸੀਬੀਆਈ ਨੂੰ ਉਪਰੋਕਤ ਮਾਮਲੇ ‘ਚ ਸਹੀ ਕਦਮ ਨਾ ਚੁੱਕਣ ਕਰਕੇ ਸਖ਼ਤ ਝਾੜ ਪਾਈ ਤੇ ਕਿਹਾ ਕਿ ਜੇਕਰ ਦੋ ਮਹੀਨੇ ਵਿੱਚ ਚੰਗੇ ਨਤੀਜੇ ਨਾ ਨਿਕਲੇ ਤਾਂ ਜਾਂਚ ਏਜੰਸੀ ਦੇ ਐਸਪੀ ਨੂੰ ਅਦਾਲਤ ‘ਚ ਆ ਕੇ ਜਵਾਬ ਦੇਣਾ ઠਪਵੇਗਾ। ਅਦਾਲਤ ਵੱਲੋਂ ਇਹ ਹਦਾਇਤ ਉਦੋਂ ਜਾਰੀ ਕੀਤੀ ਗਈ ਜਦੋਂ ਸੀਬੀਆਈ ਦੇ ਵਕੀਲ ਨੇ ਚੱਲ ਰਹੀ ਜਾਂਚ ਦੀ ਸਥਿਤੀ ਰਿਪੋਰਟ ਪੇਸ਼ ਕੀਤੀ। ਅਦਾਲਤ ਨੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਜੋ ਹਦਾਇਤਾਂ ਜਾਂਚ ਪੂਰੀ ਕਰਨ ਲਈ ਦਿੱਤੀਆਂ ਗਈਆਂ ਸਨ ਉਹ ਲਾਗੂ ਨਹੀਂ ਕੀਤੀਆਂ ਗਈਆਂ।ਪੀੜਤਾਂ ਵੱਲੋਂ ਪੇਸ਼ ਵਕੀਲ ਫੂਲਕਾ ਨੇ ਦਲੀਲ ਦਿੱਤੀ ਕਿ ਉਸ ਨੂੰ ਜਾਂਚ ਦੀ ਸਥਿਤੀ ਦਾ ਪਤਾ ਕਰਨ ਦਾ ਪੂਰਾ ਹੱਕ ઠਹੈ ਤੇ ਸੀਬੀਆਈ ਨੂੰ ਕੈਨੇਡਾ ਹਾਈ ਕਮਿਸ਼ਨ ਕੋਲ ਮੁਕੱਦਮੇ ਨਾਲ ਕੀਤੇ ਚਿੱਠੀ ਦੀ ਨਕਲ ਲੈਣ ਲਈ ਸੀਬੀਆਈ ਨੂੰ ਆਖਿਆ ਜਾਣਾ ਚਾਹੀਦਾ ਹੈ। ਜੇਕਰ ਅਗਲੀ ਸੁਣਵਾਈ ਵੇਲੇ 14 ਸਤੰਬਰ ਤੱਕ ਇੱਛਤ ਨਤੀਜੇ ਨਹੀਂ ਆਏ ਤਾਂ ਸੀਬੀਆਈ ਕੈਨੇਡਾ ਹਾਈ ਕਮਿਸ਼ਨ ਨਾਲ ਕੀਤੇ ਸੰਪਰਕ ਦੀ ਨਕਲ ਸ਼ਿਕਾਇਤਕਰਤਾ ਲਖਵਿੰਦਰ ਕੌਰ ਨੂੰ ਦੇਵੇ।
Check Also
ਹਰਿਆਣਾ ’ਚ ਭਾਜਪਾ ਨੂੰ ਮਿਲਿਆ ਬਹੁਮਤ
ਜੰਮੂ ਕਸ਼ਮੀਰ ’ਚ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਗਠਜੋੜ ਦੀ ਜਿੱਤ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਅਤੇ ਜੰਮੂ …