Breaking News
Home / ਕੈਨੇਡਾ / ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 17 ਨਵੰਬਰ ਦੀ ਇਕੱਤਰਤਾ ਵਿਚ ਪ੍ਰੋ. ਰਾਮ ਸਿੰਘ ਦਾ ਪੰਜਾਬੀ ਸਾਹਿਤ ਤੇ ਆਲੋਚਨਾ ਬਾਰੇ ਵਿਸ਼ੇਸ਼ ਭਾਸ਼ਣ ਹੋਵੇਗਾ

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ 17 ਨਵੰਬਰ ਦੀ ਇਕੱਤਰਤਾ ਵਿਚ ਪ੍ਰੋ. ਰਾਮ ਸਿੰਘ ਦਾ ਪੰਜਾਬੀ ਸਾਹਿਤ ਤੇ ਆਲੋਚਨਾ ਬਾਰੇ ਵਿਸ਼ੇਸ਼ ਭਾਸ਼ਣ ਹੋਵੇਗਾ

ਦੋ ਪੁਸਤਕਾਂ ਲੋਕ-ਅਰਪਿਤ ਕੀਤੀਆਂ ਜਾਣਗੀਆਂ ਤੇ ਕਵੀ-ਦਰਬਾਰ ਹੋਵੇਗਾ
ਬਰੈਂਪਟਨ/ਡਾ. ਝੰਡ : ਪਿਛਲੇ ਦਿਨੀਂ ਹੋਈ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਮੀਟਿੰਗ ਵਿਚ ਸਭਾ ਦੀ 17 ਨਵੰਬਰ ਨੂੰ ਹੋਣ ਵਾਲੀ ਮਾਸਿਕ-ਇਕੱਤਰਤਾ ਵਿਚ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ ਹੋਰਾਂ ਦਾ ‘ਪੰਜਾਬੀ ਸਾਹਿਤ ਅਤੇ ਆਲੋਚਨਾ’ ਵਿਸ਼ੇ ‘ਤੇ ਵਿੱਦਿਅਕ-ਲੈੱਕਚਰ ਕਰਾਉਣ ਦਾ ਫ਼ੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਦੋ ਨਵੀਆਂ ਪੁਸਤਕਾਂ ਲੋਕ-ਅਰਪਿਤ ਕੀਤੀਆਂ ਜਾਣਗੀਆਂ ਅਤੇ ਆਮ ਵਾਂਗ ਕਵੀ ਦਰਬਾਰ ਵੀ ਹੋਵੇਗਾ।
ਇਹ ਸਮਾਗ਼ਮ 17 ਨਵੰਬਰ ਨੂੰ ਬਾਅਦ ਦੁਪਹਿਰ 2.00 ਵਜੇ ਤੋਂ ਸ਼ਾਮ 5.00 ਵਜੇ ਤੀਕ ਐੱਫ਼.ਬੀ.ਆਈ ਸਕੂਲ ਵਿਚ ਹੋਵੇਗਾ। ਸਭਾ ਦੇ ਮੈਂਬਰਾਂ ਅਤੇ ਸਾਹਿਤ-ਪ੍ਰੇਮੀਆਂ ਨੂੰ ਸਮੇਂ-ਸਿਰ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪਰਮਜੀਤ ਸਿੰਘ ਢਿੱਲੋਂ (519-709-8586), ਮਲੂਕ ਸਿਘ ਕਾਹਲੋਂ (905-497-1216) ਜਾਂ ਤਲਵਿੰਦਰ ਮੰਡ (416-904-3500) ਨੂੰ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਸਭਾ ਦੇ ਮੈਂਬਰਾਂ ਦੀ ਜਾਣਕਾਰੀ ਲਈ ਦੱਸਿਆ ਜਾਂਦਾ ਹੈ ਕਿ ਪਿਛਲੇ ਮਹੀਨੇ ਸਭਾ ਦੀ ਨਵੀਂ ਕਾਰਜਕਾਰਨੀ ਕਮੇਟੀ ਦੀ ਅਗਲੇ ਸਾਲ ਲਈ ਚੋਣ ਕੀਤੀ ਗਈ ਜਿਸ ਵਿਚ ਬਲਰਾਜ ਚੀਮਾ (ਸਰਪ੍ਰਸਤ), ਕਰਨ ਅਜਾਇਬ ਸਿੰਘ ਸੰਘਾ (ਚੇਅਰਪਰਸਨ), ਪਰਮਜੀਤ ਸਿੰਘ ਢਿੱਲੋਂ (ਕੋਆਰਡੀਨੇਟਰ), ਡਾ. ਜਗਮੋਹਨ ਸਿੰਘ ਸੰਘਾ (ਸਹਾਇਕ-ਕੋਆਰਡੀਨੇਟਰ), ਹਰਜਸਪ੍ਰੀਤ ਗਿੱਲ (ਕੋਆਰਡੀਨੇਟਰ, ਇਸਤਰੀ-ਵਿੰਗ) ਅਤੇ ਮਲੂਕ ਸਿੰਘ ਕਾਹਲੋਂ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਇਕਬਾਲ ਬਰਾੜ, ਮਕਸੂਦ ਚੌਧਰੀ, ਪਰਮਜੀਤ ਸਿੰਘ ਗਿੱਲ, ਕੁਲਜੀਤ ਮਾਨ ਅਤੇ ਪ੍ਰੋ.ਰਾਮ ਸਿੰਘ ਨੂੰ ਕਾਰਜਕਾਰੀ ਮੈਂਬਰ ਬਣਾਇਆ ਗਿਆ।

Check Also

ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਸਬੰਧੀ ‘ਉਨਟਾਰੀਓ ਹੈਲਥ ਟੀਮ’ ਮਤਾ ਪੇਸ਼

ਬਰੈਂਪਟਨ/ਬਿਊਰੋ ਨਿਊਜ਼ : ਸਥਾਨਕ ਹੈਲਥ ਪ੍ਰੋਵਾਈਡਰਾਂ ਨੇ ਉਨਟਾਰੀਓ ਸਰਕਾਰ ਨੂੰ ਸਮੁੱਚੇ ਖੇਤਰ ਵਿੱਚ ਬਿਹਤਰ ਸਿਹਤ …