ਬਰੈਂਪਟਨ/ਬਿਊਰੋ ਨਿਊਜ਼
ਚੈਰਿਟੀ ਸੰਸਥਾਨ ‘ਸਾਊਥ ਏਸ਼ੀਅਨ ਕੈਨੇਡੀਅਨ ਹੈਲਥ ਐਂਡ ਸੋਸ਼ਲ ਸਰਵਿਸਿਜ਼’ (ਐੱਸਏਸੀਐੱਚਐੱਸਐੱਸ) ਨੇ ਬਰੈਂਪਟਨ ਦੇ 22 ਮੇਲਾਨੀ ਡਰਾਇਵ ਵਿਖੇ ਆਪਣਾ ਨਵਾਂ ਦਫ਼ਤਰ, ਰੀਹੈਬ ਅਤੇ ਡਰਾਪ-ਇਨ-ਸੈਂਟਰ ਖੋਲ੍ਹਿਆ। ਇਸਦਾ ਉਦਘਾਟਨ ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਕੀਤਾ। ਉਨ੍ਹਾਂ ਨੇ ਸੰਸਥਾਨ ਵੱਲੋਂ ਕੀਤੀਆਂ ਜਾ ਰਹੀਆਂ ਪਹਿਲਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਸੰਸਥਾਨ ਦੇ ਸੰਸਥਾਪਕ ਅਤੇ ਸੱਯਦਾ ਖਾਡੀਜਾ ਸੈਂਟਰ ਮਿਸੀਸਾਗਾ ਦੇ ਇਮਾਮ ਡਾ. ਹਾਮਿਦ ਸਲਿਮੀ ਵੀ ਮੌਜੂਦ ਸਨ।
ਇਸ ਮੌਕੇ ‘ਤੇ ਮੌਜੂਦ ਹੋਰ ਹਸਤੀਆਂ ਵਿੱਚ ਬਰੈਂਪਟਨ ਦੇ ਵਾਰਡ ਨੰਬਰ 7 ਤੇ 8 ਤੋਂ ਕੌਂਸਲਰ ਚਾਰਮੈਨੀ ਵਿਲੀਅਮਜ਼, ਐੱਮਪੀਪੀ ਮਿਸੀਸਾਗਾ-ਮਾਲਟਨ ਦੀਪਕ ਅਨੰਦ, ਤਾਮਿਲਨਾਡੂ ਮਲਟੀਕਲਚਰ ਐਸੋਸੀਏਸ਼ਨ ਆਫ ਕੈਨੇਡਾ, ਪਾਕਿਸਤਾਨ ਪਾਇਨੀਅਰਜ਼ ਆਰਗੇਨਾਈਜੇਸ਼ਨ ਆਫ ਕੈਨੇਡਾ, ਪੀਲ ਚਿਲਡਰਨ ਏਡ ਸੁਸਾਇਟੀ, ਕੈਥੋਲਿਕ ਕਰਾਸ ਕਲਚਰਲ ਸੁਸਾਇਟੀ ਅਤੇ ਬਰੈਂਪਟਨ ਤਾਮਿਲ ਐਸੋਸੀਏਸ਼ਨ ਦੇ ਪ੍ਰਤੀਨਿਧੀ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਐੱਸਏਸੀਐੱਚਐੱਸਐੱਸ ਇੱਕ ਗੈਰ ਮੁਨਾਫਾਕਾਰੀ/ਚੈਰਿਟੀ ਸੰਗਠਨ ਹੈ। ਇਸ ਵੱਲੋਂ ਸਿਹਤ ਸਿੱਖਿਆ, ਮਾਨਸਿਕ ਸਿਹਤ, ਨਸ਼ੇ ਛੁਡਾਉਣ, ਸਟਰੈੱਸ ਪ੍ਰਬੰਧਨ, ਗੁੱਸਾ ਪ੍ਰਬੰਧਨ ਅਤੇ ਸਮਾਜ ਨਾਲ ਸਬੰਧਿਤ ਹੋਰ ਕਾਰਜ ਕੀਤੇ ਜਾਂਦੇ ਹਨ। ਇਸ ਵੱਲੋਂ ਖੋਜ ਕਾਰਜਾਂ ਅਤੇ ਵਿਦਿਆਰਥੀਆਂ ਦੇ ਸਿਖਲਾਈ ਪ੍ਰੋਗਰਾਮਾਂ ਲਈ ਵੀ ਮਦਦ ਮੁਹੱਈਆ ਕਰਾਈ ਜਾਂਦੀ ਹੈ।
Check Also
ਕਾਰਨੀ ਦੀ ਅਗਵਾਈ ਹੇਠ ਲਿਬਰਲ ਪਾਰਟੀ ਦਾ ਮੁੜ ਉਭਾਰ
ਤਾਜ਼ਾ ਸਰਵੇਖਣਾਂ ਵਿੱਚ ਟੋਰੀਆਂ ਨੂੰ ਪਛਾੜਿਆ; ਸਰਵੇਖਣ ‘ਚ ਲਿਬਰਲ ਪਾਰਟੀ ਦੀ ਮਕਬੂਲੀਅਤ ਵਧਣ ਦਾ ਦਾਅਵਾ …