Breaking News
Home / ਕੈਨੇਡਾ / ਕੈਨੇਡਾ ‘ਚ ਘਰ ਖਰੀਦਣਾ ਹੋ ਰਿਹਾ ਹੈ ਮੁਸ਼ਕਲ

ਕੈਨੇਡਾ ‘ਚ ਘਰ ਖਰੀਦਣਾ ਹੋ ਰਿਹਾ ਹੈ ਮੁਸ਼ਕਲ

ਓਟਵਾ : ਮੈਟ ਜੇਨਰਾਕਸ, ਕੰਸਰਵੇਟਿਵ ਸ਼ੈਡੋ ਮਨਿਸਟਰ ਫਾਰ ਹਾਊਸਿੰਗ ਡਾਇਵਰਸਿਟੀ ਐਂਡ ਇਨਕਲੂਜਨ ਨੇ ਕੈਨੇਡਾ ਦੇ ਰੀਅਲ ਅਸਟੇਟ ਐਸੋਸੀਏਸ਼ਨ (ਸੀਆਰਈਏ) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਸਬੰਧ ਵਿਚ ਕਿਹਾ ਕਿ ਇਕ ਵਾਰ ਫਿਰ ਕੈਨੇਡੀਅਨ ਸਿੱਖ ਰਹੇ ਹਨ ਕਿ ਇਸ ਮੌਜੂਦਾ ਸਰਕਾਰ ਦੇ ਕਾਰਜਕਾਲ ਵਿਚ ਘਰ ਦਾ ਮਾਲਕ ਬਣਨ ਦਾ ਸੁਪਨਾ ਅਤੇ ਇਕ ਸਸਤਾ ਘਰ ਖਰੀਦਣ ਦਾ ਸੁਪਨਾ ਕਿੰਨਾ ਮੁਸ਼ਕਲ ਹੁੰਦਾ ਜਾ ਰਿਹਾ ਹੈ।
ਮਹੀਨੇ-ਦਰ-ਮਹੀਨੇ, ਕੈਨੇਡਾ ਵਿਚ ਨਵੇਂ ਘਰਾਂ ਦੀ ਸਪਲਾਈ ਘੱਟ ਹੋ ਰਹੀ ਹੈ ਅਤੇ ਜਸਟਿਨ ਟਰੂਡੋ ਦੀ ਮੌਜੂਦਾ ਸਰਕਾਰ ਕੁਝ ਨਹੀਂ ਕਰ ਰਹੀ ਹੈ। ਘਰਾਂ ਦੀਆਂ ਕੀਮਤਾਂ ਲਗਾਤਾਰ ਕਾਬੂ ਤੋਂ ਬਾਹਰ ਹੋ ਗਈਆਂ ਹਨ ਅਤੇ ਹੁਣ ਪਿਛਲੇ ਸਾਲ ਦੀ ਤੁਲਨਾ ਵਿਚ ਰਿਕਾਰਡ 28 ਪ੍ਰਤੀਸ਼ਤ ਵਧ ਚੁੱਕੀਆਂ ਹਨ। ਦੇਸ਼ ਭਰ ਵਿਚ ਔਸਤ ਘਰ ਦੀ ਕੀਮਤ ਲਗਾਤਾਰ ਵਧ ਰਹੀ ਹੈ। ਕੈਨੇਡੀਅਨ ਹੁਣ 777,701 ਡਾਲਰ ਦੀ ਔਸਤ ਕੀਮਤ ‘ਤੇ ਆਪਣਾ ਘਰ ਖਰੀਦ ਪਾ ਰਹੇ ਹਨ, ਜੋ ਕਿ ਪਿਛਲੇ ਮਹੀਨੇ ਹੀ 728,561 ਡਾਲਰ ਸੀ।
ਉਨ੍ਹਾਂ ਨੇ ਕਿਹਾ ਕਿ ਲਿਬਰਲ ਸਰਕਾਰ ਘਰਾਂ ਦੀ ਸਪਲਾਈ ਦਾ ਮੁੱਖ ਮੁੱਦਾ ਹੱਲ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਘਰ ਖਰੀਦਣ ਲਈ ਜੋ ਇਨਸੈਨਟਿਵ ਪ੍ਰੋਗਰਾਮ ਸ਼ੁਰੂ ਕੀਤੇ ਹਨ, ਉਨ੍ਹਾਂ ਲਈ ਜ਼ਿਆਦਾਤਰ ਕੈਨੇਡੀਅਨ ਕੁਆਲੀਫਾਈ ਨਹੀਂ ਕਰਦੇ। ਸਰਕਾਰ ਛੇ ਸਾਲ ਤੋਂ ਕੋਈ ਠੋਸ ਯੋਜਨਾ ਲੈ ਕੇ ਨਹੀਂ ਆਈ, ਜਿਸ ਵਿਚ ਲੋਕ ਸਸਤੇ ਘਰ ਖਰੀਦ ਸਕਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਸਲ ਵਿਚ ਕੈਨੇਡਾ ਵਿਚ ਸਸਤੇ ਘਰ ਬਣਾਉਣ ਦੀ ਯੋਜਨਾ ਪੱਕੇ ਪੈਰੀਂ ਬਣਾਉਂਦੀ ਤਾਂ ਲੋਕਾਂ ਲਈ ਆਪਣਾ ਸਸਤਾ ਘਰ ਖਰੀਦਣਾ ਅਸਾਨ ਹੋ ਸਕਦਾ ਸੀ।

 

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …