-1.9 C
Toronto
Thursday, December 4, 2025
spot_img
Homeਕੈਨੇਡਾਰੀਜ਼ਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਸੀਨੀਅਰਜ਼ ਲਈ ਫਰੀ ਬੱਸ ਸਫਰ ਦਾ...

ਰੀਜ਼ਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਸੀਨੀਅਰਜ਼ ਲਈ ਫਰੀ ਬੱਸ ਸਫਰ ਦਾ ਵਾਅਦਾ ਪੂਰਾ ਕੀਤਾ

ਬਰੈਂਪਟਨ : ਇਸੇ ਮਹੀਨੇ 28 ਫਰਵਰੀ 2022 ਤੋਂ 65 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਬਰੈਂਪਟਨ ਦੇ ਸੀਨੀਅਰਜ਼ ਬਰੈਂਪਟਨ ‘ਚ ਫਰੀ ਬਸ ਸਫਰ ਕਰ ਸਕਣਗੇ। ਇਹ ਵਾਅਦਾ ਰੀਜ਼ਨਲ ਕਾਊਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ 2019 ਵਿਚ ਕੀਤਾ ਸੀ, ਜਿਸ ਨੂੰ ਹੁਣ 2022 ਵਿਚ ਪੂਰਾ ਕੀਤਾ ਗਿਆ ਹੈ। ਸੀਨੀਅਰਜ਼ ਨੂੰ ਬੋਡਿੰਗ ਤੋਂ ਪਹਿਲਾਂ ਇਕ ਬੈਲਿਡ ਪ੍ਰੈਸਟੋ ਅਤੇ ਬਰੈਂਪਟਨ ਟ੍ਰਾਂਜ਼ਿਟ ਸੀਨੀਅਰਜ਼ ਪਹਿਚਾਣ ਪੱਤਰ ਦਿਖਾਉਣਾ ਪਵੇਗਾ। ਇਸ ਮੌਕੇ ਢਿੱਲੋਂ ਨੇ ਕਿਹਾ ਕਿ ਮੈਨੂੰ ਬਰੈਂਪਟਨ ਦੇ ਸੀਨੀਅਰਜ਼ ਲਈ ਬੱਸ ਸੇਵਾ ਮੁਫਤ ਕਰਨ ਦੇ ਆਪਣੇ ਵਾਅਦੇ ਨੂੰ ਪੂਰਾ ਕਰਨ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਕਈ ਸੀਨੀਅਰਜ਼ ਨੂੰ ਟ੍ਰਾਂਜ਼ਿਟ ਸਰਵਿਸਿਜ਼ ਤੱਕ ਪਹੁੰਚਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

 

RELATED ARTICLES
POPULAR POSTS