ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਤੋਂ ਹੈਮਿਲਟਨ ਨੇੜੇ ਟੌਮ ਕ੍ਰਿਸਟੀ ਲੇਕ ਐਂਡ ਕੰਜ਼ਰਵੇਸ਼ਨ ਏਰੀਆ ਦੇ ਟੂਰ ਵਾਸਤੇ ਰੌਕ ਗਾਰਡਨ ਵਲੰਟੀਅਰਜ਼ ਦਾ ਇਕ ਵੱਡਾ ਗੁਰੱਪ ਗੁਰਮੇਲ ਸਿੰਘ ਸੱਗੂ ਅਤੇ ਕਸ਼ਮੀਰਾ ਸਿੰਘ ਦਿਓਲ ਦੀ ਅਗਵਾਈ ਵਿੱਚ ਲੰਘੇ ਸਨਿਚਰਵਾਰ ਨੂੰ ਸਵੇਰ ਵੇਲੇ ਰਵਾਨਾ ਹੋਇਆ ਸੀ ਅਤੇ ਦਿਨ ਭਰ ਪਿਕਨਿਕ ਵਰਗੇ ਮਾਹੌਲ ਦਾ ਆਨੰਦ ਮਾਨਣ ਤੋਂ ਬਾਅਦ ਖੁਸ਼ੀ ਨਾਲ ਵਾਪਸ ਪਰਤੇ। ਈਗਲ ਪਲੇਨਜ਼ ਜੂਨੀਅਰ ਸਕੂਲ ਤੋਂ ਤਿੰਨ ਬੱਸਾਂ ਦਾ ਕਾਫ਼ਲਾ ਇਸ ਟੂਰ ‘ਤੇ ਗਿਆ ਸੀ ਜਿਸ ਵਿੱਚ ਹੋਰ ਸ਼ਖਸੀਅਤਾਂ ਦੇ ਨਾਲ ਪ੍ਰੋ. ਸੁਖਦੇਵ ਰਤਨ ਅਤੇ ਰਜਿੰਦਰ ਸਿੰਘ ਜੰਡਾ ਵੀ ਸ਼ਾਮਿਲ ਸਨ।
ਇਸ ਮੌਕੇ ‘ਤੇ ਵਾਰਡ 9-10 ਤੋਂ ਸਕੂਲ ਟਰੱਸਟੀ ਉਮੀਦਵਾਰ ਸਤਪਾਲ ਸਿੰਘ ਜੌਹਲ ਅਤੇ ਸੀਆ ਲਖਨਪਾਲ ਸੰਬੋਧਨ ਕਰਨ ਪੁੱਜੇ ਹੋਏ ਸਨ। ਸੱਗੂ ਨੇ ਦੱਸਿਆ ਕਿ ਅਜਿਹੇ ਟੂਰ ਹਰੇਕ ਦੀ ਤੰਦਰੁਸਤੀ ਅਤੇ ਵਿਅੱਕਤੀਤਵ ਦੇ ਨਿਖਾਰਨ ਵਿੱਚ ਸਹਾਈ ਹੁੰਦੇ ਹਨ। ਉਨ੍ਹਾਂ ਕਿਹਾ ਕਿ ਹੂ ਫਾਲਜ਼, ਝੀਲ ਅਤੇ ਗਾਰਡਨਜ਼ ਦੇ ਮਾਹੌਲ ਵਿੱਚ ਸਭ ਦਾ ਦਿਲ ਲੱਗਿਆ ਰਿਹਾ ਅਤੇ ਮਨੋਰੰਜਨ ਕਰਦੇ ਰਹੇ। ਦਿਓਲ ਨੇ ਆਖਿਆ ਕਿ ਸਾਡੀ ਟੀਮ ਵਿੱਚ ਸਮੇਂ ਦੀ ਪਾਬੰਦੀ ਤੇ ਅਨੁਸ਼ਾਸਨ ਦਾ ਪੂਰਾ ਖਿਆਲ ਰੱਖਿਆ ਜਾਂਦਾ ਹੈ ਅਤੇ ਰੌਕ ਗਾਰਡਨ ਵਾਲੰਟੀਅਰ ਗਰੁੱਪ ਦਾ ਕੋਈ ਪ੍ਰਧਾਨ, ਸਕੱਤਰ ਜਾਂ ਹੋਰ ਅਹੁਦੇਦਾਰ ਨਹੀਂ ਹੈ। ਸਿੱਟੇ ਵਜੋਂ ਐਸੋਸੀਏਸ਼ਨ ਦੀ ਮੈਂਬਰਸ਼ਿਪ ਲਗਾਤਾਰ ਵੱਧਦੀ ਹੈ ਜਿਸ ਦਾ ਏਰੀਆ ਮੈਕਵੀਨ ਤੋਂ ਕੈਸਲਮੋਰ ਤੱਕ ਹੋ ਚੁੱਕਾ ਹੈ। ਸੱਗੂ ਨੇ ਦੱਸਿਆ ਕਿ ਐਸੋਸੀਏਸ਼ਨ ਦਾ ਅਗਲਾ ਟੂਰ 10 ਸਤੰਬਰ ਨੂੰ ਹੈ ਜਿਸ ਦੀਆ ਤਿਆਰੀਆਂ ਜਾਰੀ ਹਨ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …