ਬਰੈਂਪਟਨ/ਡਾ. ਝੰਡ
ਗੁਰੂ ਗੋਬਿੰਦ ਸਿੰਘ ਚਿਲਡਰਨ ਫ਼ਾਊਂਡੇਸ਼ਨ ਦੇ ਅਧਿਕਾਰਤ ਸੂਤਰਾਂ ਅਨੁਸਾਰ ਇਸ ਸਾਲ 2018 ਵਿਚ 20 ਮਈ ਦਿਨ ਐਤਵਾਰ ਨੂੰ ਹੋਣ ਵਾਲੀ ‘ਛੇਵੀਂ ਇੰਸਪੀਰੇਸ਼ਨਲ ਸਟੈੱਪਸ ਮੈਰਾਥਨ’ ਲਈ ਆਨ-ਲਾਈਨ ਰਜਿਸਟ੍ਰੇਸ਼ਨ ਸ਼ੁਰੂ ਕਰ ਦਿੱਤੀ ਗਈ ਹੈ। ਅਗਾਊਂ ਰਜਿਸਟ੍ਰੇਸ਼ਨ ਕਰਾਉਣ ਵਾਲਿਆਂ ਨੂੰ ‘ਅਰਲੀ ਬਰਡ ਡਿਸਕਾਊਂਟ’ (ਪਿਛਲੇ ਸਾਲ ਜਿੰਨੀ ਹੀ ਰਜਿਸਟ੍ਰੇਸ਼ਨ-ਫ਼ੀਸ) ਦਿੱਤਾ ਜਾਵੇਗਾ। ਇਸ ਦੇ ਬਾਰੇ ਵਿਸਥਾਰ-ਪੂਰਵਕ ਜਾਣਕਾਰੀ ਫ਼ਾਊਂਡੇਸ਼ਨ ਦੀ ਵੈੱਬਸਾਈਟ www.ggscf.com ‘ਤੇ ਜਾ ਕੇ ਪ੍ਰਾਪਤ ਕੀਤੀ ਜਾ ਸਕਦੀ ਹੈ।
ਪ੍ਰਬੰਧਕਾਂ ਨੇ ਦੱਸਿਆ ਕਿ ਇਸ ਵਾਰ ਵੱਖ-ਵੱਖ ਉਮਰ-ਵਰਗ ਦੀਆਂ ਵਧੇਰੇ ਕੈਟੇਗਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਏਗਾ ਅਤੇ ਇਸ ਦੇ ਨਾਲ ਹੀ ‘ਟੀਮ-ਮੈਰਾਥਨ’ (ਚਾਰ ਮੈਂਬਰਾਂ ਦੀ ਟੀਮ) ਨੂੰ ਉਤਸ਼ਾਹਤ ਕੀਤਾ ਜਾਏਗਾ ਤਾਂ ਜੋ ਉਹ ਆਪਣੇ ਸਾਥੀਆਂ ਨੂੰ ਲੰਮੀ ਦੌੜ ਬਾਰੇ ਲੋੜੀਂਦੀ ਸਿਖਲਾਈ ਦੇ ਸਕਣ। ਛੇ ਸਾਲ ਜਾਂ ਇਸ ਤੋਂ ਘੱਟ ਉਮਰ ਦੇ ਬੱਚਿਆਂ ਦੀ ਇਕ ਕਿਲੋਮੀਟਰ ਦੀ ਦੌੜ ਕਰਵਾਈ ਜਾਏਗੀ ਅਤੇ ਜੇਕਰ ਵੀਲ੍ਹ-ਚੇਅਰ ਰੇਸ ਦੇ ਚਾਹਵਾਨ ਅੱਗੇ ਆਉਣਗੇ ਤਾਂ ਉਸ ਦਾ ਵੀ ਪ੍ਰਬੰਧ ਕੀਤਾ ਜਾਏਗਾ। ਉਨ੍ਹਾਂ ਨੂੰ ਇਸ ਸਬੰਧੀ ਪ੍ਰਬੰਧਕਾਂ ਨਾਲ ਸੰਪਰਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਤਜਰਬੇ ਨੂੰ ਮੁੱਖ ਰੱਖਦਿਆਂ ਹੋਇਆਂ ਵੱਖ-ਵੱਖ ਦੌੜਾਂ ਦੇ ਸ਼ੁਰੂ ਕਰਨ ਦੇ ਸਮੇਂ ਇਸ ਹਿਸਾਬ ਨਾਲ ਨਿਸਚਿਤ ਕੀਤੇ ਜਾਣਗੇ ਕਿ ਸਾਰੀਆਂ ਦੌੜਾਂ ਸਵੇਰੇ 9.45 ਤੋਂ ਦੁਪਹਿਰ 12.00 ਵਜੇ ਤੱਕ ਤੱਕ ਸਮਾਪਤ ਹੋ ਜਾਣ। ਜਿਹੜੇ ਵਿਅੱਕਤੀ ਫ਼ਾਊਂਡੇਸ਼ਨ ਦੇ ਮੈਗ਼ਜ਼ੀਨ ‘ਇੰਸਪੀਰੇਸ਼ਨਲ ਸਟੈੱਪਸ’ ਵਿਚ ਆਪਣਾ ਕੋਈ ਆਰਰੀਕਲ ਜਾਂ ਤਜਰਬਾ ਸਾਂਝਾ ਕਰਨਾ ਚਾਹੁੰਦੇ ਹਨ, ਉਹ ਪ੍ਰਬੰਧਕਾਂ ਨੂੰ 31 ਜਨਵਰੀ ਤੱਕ ਜ਼ਰੂਰ ਪਹੁੰਚਾ ਦੇਣ। ਏਸੇ ਤਰ੍ਹਾਂ ਇਸ ਈਵੈਂਟ ਨੂੰ ਸਪਾਂਸਰ ਕਰਨ ਵਾਲੇ ਸੱਜਣ ਵੀ 31 ਜਨਵਰੀ ਤੱਕ [email protected] ‘ਤੇ ਸੰਪਰਕ ਕਰਨ ਦੀ ਖੇਚਲ ਕਰਨ।
ਇਸ ਸਬੰਧੀ ਲੋੜੀਂਦੀ ਜਾਣਕਾਰੀ ਲਈ ਉਹ 416-275-9337, 416-918-6858, ਜਾਂ 647-567-9128 ਫ਼ੋਨ ਨੰਬਰਾਂ ‘ਤੇ ਸੰਪਰਕ ਕਰ ਸਕਦੇ ਹਨ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …