Breaking News
Home / ਕੈਨੇਡਾ / ਜੀਟੀਏ ਦੇ ਨੌਜਵਾਨਾਂ ਦਾ ਵਿਲੱਖਣ ਵੈਲੇਨਟਾਈਨਜ਼ ਡੇ – 8ਵਾਂ “ਗਿਵ ਏ ਹਾਰਟ” 3 ਫਰਵਰੀ ਨੂੰ

ਜੀਟੀਏ ਦੇ ਨੌਜਵਾਨਾਂ ਦਾ ਵਿਲੱਖਣ ਵੈਲੇਨਟਾਈਨਜ਼ ਡੇ – 8ਵਾਂ “ਗਿਵ ਏ ਹਾਰਟ” 3 ਫਰਵਰੀ ਨੂੰ

ਬਰੈਂਪਟਨ/ਬਿਊਰੋ ਨਿਊਜ਼ : ਇੱਕ ਦਹਾਕਾ ਪਹਿਲਾਂ ਅੰਗਦਾਨ ਦੀ ਜਾਗਰਤੀ ਦੇ ਮਕਸਦ ਨਾਲ ਸ਼ੁਰੂ ਹੋਈ ਸੰਸਥਾ ਅਮਰ ਕਰਮਾ ਨੇ ਹੁਣ ਤੱਕ ਕਈ ਹੋਰ ਨਵੀਆਂ ਪੁਲਾਂਘਾਂ ਵੀ ਪੁੱਟ ਲਈਆਂ ਹਨ। ਅੰਗਦਾਨ ਦੇ ਬਾਰੇ ਹੋਕਾ ਦਿੰਦਿਆਂ ਇਨ੍ਹਾਂ ਨੌਜਵਾਨਾਂ ਨੇ ਮਹਿਸੂਸ ਕੀਤਾ ਕਿ ਸਿਹਤ ਸਬੰਧੀ ਹੋਰ ਕਿਨੇ ਹੀ ਮਸਲੇ ਨੇ ਜਿਹੜੇ ਸਾਨੂੰ ਮਿਲ ਕੇ ਸੁਲਝਣੇ ਚਾਹੀਦੇ ਨੇ, ਅਤੇ ਛੋਟੀਆਂ ਛੋਟੀਆਂ ਖੁਸ਼ੀਆਂ ਵੰਡ ਕੇ ਅਸੀਂ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਆਪਣਾ ਹਿੱਸਾ ਪਾ ਸਕਦੇ ਹਾਂ। ਜਿਵੇਂ ਨਾੜੂ ਦਾ ਦਾਨ, ਖੂਨ ਦਾਨ, ਜੇ ਕੋਈ ਵਾਲ ਕੱਟਦਾ ਹੈ, ਤਾਂ ਵਾਲਾਂ ਨੂੰ ਸੁੱਟਣ ਦੀ ਬਜਾਏ ਪੈਕ ਕਰਕੇ ਕੈਂਸਰ ਨਾਲ ਲੜ ਰਹੇ ਭੈਣਾਂ ਭਰਾਵਾਂ ਨੂੰ ਭੇਜਣਾ, ਇਹ ਛੋਟੇ-ਛੋਟੇ ਤੋਹਫੇ ਜੋ ਕੁਦਰਤ ਨੇ ਸਾਨੂੰ ਦਿੱਤੇ ਹਨ। ਉਨ੍ਹਾਂ ਨੂੰ ਬਾਕੀਆਂ ਨਾਲ ਵੰਡਣਾ- ਇਹੀ ਸੁਨੇਹਾ ਦਿੰਦਾ ਹੈ ਅਮਰ ਕਰਮਾ ਦਾ ਵੈਲੇਨਟਾਈਨਜ਼ ਦਾ ਪ੍ਰੋਗਰਾਮ “ਗਿਵ ਏ ਹਾਰਟ” ।
3 ਫਰਵਰੀ ਨੂੰ ਅਪੋਲੋ ਕਨਵੈਨਸ਼ਨ ਹਾਲ ਵਿਚ ਹੋਣ ਵਾਲੇ ਇਸ ਪ੍ਰੋਗਰਾਮ ਦੌਰਾਨ ਸੋਲਾਂ ਸਾਲਾਂ ਦੇ ਬੱਚੇ ਚਾਈਂ ਚਾਈਂ ਅੰਗਦਾਨ ਲਈ ਰਜਿਸਟਰ ਕਰਦੇ ਹਨ ਅਤੇ ਜੋੜੇ ਵੀ ਆਪਣੀ ਖੁਸ਼ੀ ਦਾ ਇਜ਼ਹਾਰ ਕਰਨ ਲਈ ਅੰਗਦਾਨ ਲਈ ਰਜਿਸਟਰ ਕਰਦੇ ਹਨ। ਪ੍ਰੈਗਨੈਂਟ ਮਾਂ-ਬਾਪ ਆਪਣੇ ਹੋਣ ਵਾਲੇ ਬੱਚੇ ਦੇ ਨਾੜੂ ਦਾਨ ਕਰਨ ਦਾ ਦਸਤਾਵੇਜ਼ ਭਰਦੇ ਨੇ। ਇਸ ਤੋਂ ઠਬਿਨਾਂ ਬੱਚਿਆਂ ਦੇ ਹੁਨਰ ਅਤੇ ਕਲਾਵਾਂ ਦਾ ਭਰਵਾਂ ਪ੍ਰਗਟਾਵਾ ਹੁੰਦਾ ਹੈ। ਸੰਸਥਾ ਦੇ ਡਾਇਰੈਕਟਰ ਵਿਪਨ ਮਾਰੋਕ ਕਹਿੰਦੇ ਹਨ ਕਿ ਇਹ ਪ੍ਰੋਗਰਾਮ ਸਾਡੀ ਨਵੀਂ ਪੀੜ੍ਹੀ ਦੇ ਬੱਚਿਆਂ ਲਈ ਉਨ੍ਹਾਂ ਦਾ ਆਪਣਾ ਮੰਚ ਹੈ ਜਿਥੇ ਉਹ ਆਪਣੇ ਹੁਨਰ ਨੂੰ ਸ਼ਿੰਗਾਰ ਸਕਦੇ ਨੇ, ਅਤੇ ਅਸੀਂ ਉਨ੍ਹਾਂ ਉਤਸ਼ਾਹਿਤ ਕਰਨ ਲਈ ਆਪਣੀ ਪੂਰੀ ਵਾਹ ਲਗਾਉਦੇ ਹਾਂ। ਵਲੰਟੀਅਰ ਟੀਮ ਨੂੰ ਜੋੜ ਕੇ ਰੱਖਣ ਵਾਲੀ ਵਿਨੀ ਹੁੰਦਲ ਪਾਬਲਾ ਕਹਿੰਦੀ ਹੈ ਕਿ ਅਸੀਂ ਬੱਚਿਆਂ ਵਿਚ ਬਦਲਾਵ ਆਉਂਦਾ ਵੇਖਿਆ ਹੈ, ਅਤੇ ਇਹੀ ਸਾਨੂੰ ਅੱਗੇ ਚੱਲਦੇ ਰਹਿਣ ਲਈ ਪ੍ਰੇਰਿਤ ਕਰਦਾ ਰਹਿੰਦਾ ਹੈ।ઠਪਿਛਲੇ ਇਕ ਦਹਾਕੇ ਤੋਂ ਅਣਥੱਕ ਕਰਮ ਕਰਦੀ ਇਸ ਸੰਸਥਾ ਨਾਲ ਜੁੜਨ ਅਤੇ ਗਿਵ ਅ ਹਾਰਟ ਵਿਚ ਸ਼ਾਮਿਲ ਹੋਣ ਲਈ amarkarma.org ਤੋਂ ਹੋਰ ਜਾਣਕਾਰੀ ਲਈ ਜਾ ਸਕਦੀ ਹੈ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …