Breaking News
Home / ਕੈਨੇਡਾ / ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਨ ਮਨਾਇਆ

ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਨ ਮਨਾਇਆ

Ahluwalia Association of North America-3 copy copyਬਰੈਂਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ ਨਾਰਥ ਅਮਰੀਕਾ ਨੇ ਸੁਲਤਾਨਉਲਕੌਮ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਜਨਮ ਦਿਨ ਲੰਘੀ 8 ਮਈ ਦਿਨ ਐਤਵਾਰ ਨੂੰ ਗਲਿਡਨ ਗੁਰਦੁਆਰਾ ਸਾਹਿਬ ਬਰੈਂਪਟਨ ਵਿਚ ਮਨਾਇਆ। ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਗੁਰਬਾਣੀ ਸ਼ਬਦ ਕੀਰਤਨ ਹੋਇਆ।
ਇਸ ਮੌਕੇ ਜਿੱਥੇ ਅਵਤਾਰ ਸਿੰਘ ਵਾਲੀਆ ਨੇ ਹਾਜ਼ਰ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ, ਉਥੇ ਕਮਲਪ੍ਰੀਤ ਕੌਰ ਵਾਲੀਆ ਅਤੇ ਅਵਤਾਰ ਸਿੰਘ ਵਾਲੀਆ ਨੇ ਸਾਰੇ ਸੱਜਣਾਂ ਦਾ ਸਵਾਗਤ ਕਰਨ ਦੇ ਨਾਲ ਹੀ ਜੱਸਾ ਸਿੰਘ ਆਹਲੂਵਾਲੀਆ ਦੇ 298ਵੇਂ ਜਨਮ ਦਿਨ ਮੌਕੇ ਉਹਨਾਂ ਦੇ ਜੀਵਨ ‘ਤੇ ਵਿਚਾਰ ਸਾਂਝੇ ਕੀਤੇ। ਪ੍ਰੋਗਰਾਮ ਦੀਆਂ ਹੋਰ ਰਸਮਾਂ ਨੂੰ ਮਨਮੋਹਨ ਸਿੰਘ ਵਾਲੀਆ ਸਕੱਤਰ ਐਸੋਸੀਏਸ਼ਨ ਨੇ ਨਿਭਾਇਆ। ਸਮਾਰੋਹ ਵਿਚ ਐਸੋਸੀਏਸ਼ਨ ਦੇ ਸਾਰੇ ਮੈਂਬਰ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਸ਼ਾਮਲ ਹੋਏ। ਅਮਰੀਕ ਸਿੰਘ ਆਹਲੂਵਾਲੀਆ ਚੇਅਰਮੈਨ, ਪੀਲ ਪੁਲਿਸ ਸਰਵਿਸਜ਼ ਬੋਰਡ ਨੇ ਵੀ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਹਾਜ਼ਰੀ ਲਗਵਾਉਂਦੇ ਹੋਏ ਸਮਾਗਮ ਦੀ ਸ਼ੋਭਾ ਵਧਾਈ। ਗਗਨ ਸਿਕੰਦ ਐਮ ਪੀ ਵਲੋਂ ਉਹਨਾਂ ਦੇ ਪਿਤਾ ਬਲਜੀਤ ਸਿੰਘ ਵਾਲੀਆ ਨੇ ਵੀ ਸਮਾਰੋਹ ਵਿਚ ਹਿੱਸਾ ਲਿਆ। ਐਸੋਸੀਏਸ਼ਨ ਨੇ ਸਮਾਗਮ ਦੀ ਸਫਲਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …