ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਫੈਡਰਲ ਇਨਫ੍ਰਾਸਟਰਕਚਰ ਅਤੇ ਕਮਿਊਨਿਟੀ ਮੰਤਰੀ ਅਮਰਜੀਤ ਸੋਹੀ ਵੱਲੋਂ ਬਰੈਂਪਟਨ ਸਾਊਥ ਦੇ ਐਮ ਪੀ ਸੋਨੀਆ ਸਿੱਧੂ ਅਤੇ ਬਰੈਂਪਟਨ ਦੀ ਮੇਅਰ ਲਿੰਡਾ ਜੈਫਰੀ ਵੱਲੋਂ ਦੱਸ ਪਾਣੀ ਅਤੇ ਗੰਦੇ ਪਾਣੀ ਬੁਨਿਆਦੀ ਪ੍ਰਾਜੈਕਟਾਂ ਨੂੰ ਬਰੈਂਪਟਨ ਵਿਖੇ ਸ਼ੁਰੂ ਕਰਨ ਲਈ ਓਨਟਾਰੀਓ ਸਰਕਾਰ ਨਾਲ ਸਮਝੌਤਾ ਕਰ ਨਵੇਂ ਫੈਡਰਲ ਬੁਨਿਆਦੀ ਫੰਡਿੰਗ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ ਜਿਸ ਦਾ ਨਾਮ – ਕਲੀਨ ਵਾਟਰ ਅਤੇ ਵੇਸਟਵਾਟਰ ਫੰਡ (Clean Water and Wastewater Fund CWWF) ਹੈ।
ਬੁਨਿਆਦੀ ਢਾਚਿਆਂ ਨੂੰ ਬਹਿਤਰ ਬਣਾਉਣ ਦੀ ਯੋਜਨਾਵਾਂ ਨੂੰ ਲਿਆਉਣ ਨਾਲ ਨੌਕਰੀਆਂ ਦੇ ਮੌਕੇ ਵੱਧਦੇ ਹਨ ਅਤੇ ਮੱਧਮ ਵਰਗ ਦੇ ਬਹਿਤਰ ਆਰਥਿਕ ਭਵਿੱਖ ਨੂੰ ਸੁਧਾਰਨ ਵਿਚ ਵੀ ਸਹਿਯੋਗ ਦਿੰਦੇ ਹਨ। ਕਲੀਨ ਵਾਟਰ ਅਤੇ ਵੇਸਟਵਾਟਰ ਫੰਡ (Clean Water and Wastewater Fund CWWF) ਨੂੰ ਕੁਲ $1.1 ਬਿਲੀਅਨ ਦੀ ਦੋ ਸਰਕਾਰਾਂ ਤੋਂ ਮਿਲੀ ਫੰਡਿੰਗ ਨਾਲ ਇਹ ਯਕੀਨਨ ਬਣਾਇਆ ਜਾਵੇਗਾ ਕਿ ਓਨਟਾਰੀਓ ਵਾਸੀਆਂ ਨੂੰ ਪੂਰੇ ਸੂਬੇ ਵਿਚ ਸਾਫ ਅਤੇ ਸੁਰੱਖਿਅਕ ਪੀਣ ਦਾ ਪਾਣੀ ਮਿਲੇ ਅਤੇ ਨਦੀਆਂ ਅਤੇ ਝੀਲਾਂ ਨੂੰ ਸੁਰੱਖਿਅਕ ਅਤੇ ਸਿਹਤਮੰਦ ਰੱਖਿਆ ਜਾਵੇ। ਬਰੈਂਪਟਨ ਵਿਖੇ ਇਹ ਪ੍ਰਾਜੈਕਟ ਤੂਫਾਨੀ ਪਾਣੀ ਦੇ ਪ੍ਰਬੰਧਨ ਯਾਣੀ ਸਟੋਰਮ ਵਾਟਰ ਦੇ ਪ੍ਰਬੰਧ ਅਤੇ ਇਟੋਬਿਕੋ ਕ੍ਰੀਕ ਨੂੰ ਪੁਨਰਜੀਵਤ ਕਰ ਉਹਨਾਂ ਇਲਾਕਿਆਂ ਦੀ ਜਾਂਚ ਕਰੇਗਾ ਜਿਥੇ ਤੂਫਾਨੀ ਪਾਣੀ ਦੇ ਸੀਵਰ ਸਮਰਥਾ ਨੂੰ ਵਧਾਇਆ ਜਾ ਸਕੇ ਅਤੇ ਹ੍ਹੜ ਰੋਜਮਰਾ ਦਾ ਅਹਿਮ ਪਲਾਨ ਬਣਾ ਕੇ ਸ਼ਹਿਰ ਦੇ ਬਿਹਤਰ ਭਵਿੱਖ ਦੀ ਨੀਂਹ ਮਜ਼ਬੂਤ ਕਰ ਸਕੇ। ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਕਿਹਾ ਕਿ, ”ਓਨਟਾਰੀਓ ਸਰਕਾਰ ਨੇ ਫੈਡਰਲ ਸਰਕਾਰ ਦੀ ਸਹਾਇਤਾ ਨਾਲ ਕਲੀਨ ਵਾਟਰ ਅਤੇ ਵੇਸਟਵਾਟਰ ਫੰਡ (Clean Water and Wastewater Fund CWWF) ਦੀ ਘੋਸ਼ਣਾ ਕੀਤੀ ਜੋ ਕਿ ਖ਼ਾਸ ਤੌਰ ‘ਤੇ ਪਾਣੀ ਸੰਬੰਧਿਤ ਸਮੱਸਿਆਵਾਂ ਦਾ ਸੁਧਾਰ ਕਰਨ ਲਈ ਕੀਤੀ ਗਈ ਹੈ। ਓਨਟਾਰੀਓ ਵਾਸੀਆਂ ਲਈ ਸਾਫ਼ ਅਤੇ ਸੁਰੱਖਿਅਤ ਪਾਣੀ ਪਹੁੰਚਾਉਣਾ ਸਾਡੀ ਸਰਕਾਰ ਦੀ ਅਹਿਮ ਪ੍ਰਾਥਮਿਕਤਾ ਹੈ। ਇਸ ਘੋਸ਼ਣਾ ਤਹਿਤ ਭਵਿੱਖ ਲਈ ਬਿਹਤਰ ਪਾਣੀ, ਸਟੋਰਮ ਵਾਟਰ ਮੈਨੇਜਮੈਂਟ ਅਤੇ ਹੜ੍ਹ ਰੋਜਮਰਾ ਪਲਾਨਿੰਗ ਵਿਚ ਸਹਿਯੋਗ ਮਿਲੇਗਾ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …