ਕੈਲਗਰੀ : ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ 19ਵਾਂ ਪੁਰਸਕਾਰ ਕੈਨੇਡਾ ਵਿਚ ਰਹਿ ਕੇ ਸਖ਼ਤ ਮਿਹਨਤ ਦੇ ਨਾਲ-ਨਾਲ ਸਾਹਿਤ ਅਤੇ ਸਮਾਜ ਲਈ ਉਸਾਰੂ ਯੋਗਦਾਨ ਪਾਉਣ ਵਾਲੀ ਲੇਖਿਕਾ ਅਤੇ ਪੰਜਾਬੀ ਰੰਗਕਰਮੀ ਬਖ਼ਸ਼ ਸੰਘਾ ਵਾਸੀ ਐਡਮਿੰਟਨ ਨੂੰ ਦਿੱਤਾ ਜਾਵੇਗਾ। ਵਾਈਟਹੌਰਨ ਕਮਿਊਨਿਟੀ ਹਾਲ ਵਿਚ 18 ਅਗਸਤ ਦਿਨ ਸ਼ਨਿੱਚਰਵਾਰ ਨੂੰ ਇਹ ਸਮਾਗਮ 1 ਤੋਂ 4 ਵਜੇ ਤੱਕ ਹੋਵੇਗਾ। ਪਰਮਿੰਦਰ ਰਮਨ ਢੁੱਡੀਕੇ ਦੀ ਕਾਵਿ ਪੁਸਤਕ ਲੋਕ ਅਰਪਣ ਕੀਤੀ ਜਾਵੇਗੀ, ਪੁਸਤਕਾਂ ਦਾ ਸਟਾਲ ਲਗਾਇਆ ਜਾਵੇਗਾ। ਹੈਰੀਟੇਜ ਗਿੱਧਾ ਸਕੂਲ ਵੱਲੋਂ ਸੱਭਿਆਚਾਰਕ ਸਮਾਗਮ ਪੇਸ਼ ਕੀਤਾ ਜਾਵੇਗਾ। ਵੱਖ-ਵੱਖ ਸ਼ਹਿਰਾਂ ਤੋਂ ਵੀ ਲੇਖਕ ਸ਼ਮੂਲੀਅਤ ਕਰਨਗੇ। ਹਰ ਹਾਜ਼ਰੀਨ ਲਈ ਚਾਹ ਅਤੇ ਸਨੈਕਸ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ। ਕੈਲਗਰੀ ਨਿਵਾਸੀਆਂ ਨੂੰ ਬੇਨਤੀ ਹੈ ਕਿ ਜੇਕਰ ਆਪ ਸੱਚਮੁੱਚ ਹੀ ਨਸ਼ੇ, ਲੱਚਰ ਗਾਇਕੀ, ਗੈਂਗਵਾਰ ਦੇ ਵਿਰੋਧੀ ਹੋ ਤਾਂ ਆਪਣੇ ਬੱਚਿਆਂ ਸਮੇਤ ਇਸ ਤਰ੍ਹਾਂ ਦੇ ਨਿੱਗਰ ਸਮਾਜ ਸਿਰਜਕ ਸਮਾਗਮਾਂ ਵਿਚ ਸ਼ਮੂਲੀਅਤ ਵਧਾਓ। ਆਓ ਲੇਖਕਾਂ/ਸ਼ਾਇਰਾਂ ਨੂੰ ਆਪਣੇ ਅਤੇ ਆਪਣੇ ਬੱਚਿਆਂ ਦੇ ਰੋਲ ਮਾਡਲ ਬਣਾਈਏ। ਹੋਰ ਜਾਣਕਾਰੀ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਨਾਲ 403-680-3212 ਜਾਂ ਜਨਰਲ ਸਕੱਤਰ ਰਣਜੀਤ ਸਿੰਘ ਨਾਲ 403-714-6848 ‘ਤੇ ਸਪੰਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …