7 C
Toronto
Friday, October 17, 2025
spot_img
Homeਕੈਨੇਡਾਗੁਰਦੇਵ ਸਿੰਘ ਮਾਨ ਤੇ ਪਰਿਵਾਰ ਨੂੰ ਭਾਰੀ ਸਦਮਾ

ਗੁਰਦੇਵ ਸਿੰਘ ਮਾਨ ਤੇ ਪਰਿਵਾਰ ਨੂੰ ਭਾਰੀ ਸਦਮਾ

ਬਰੈਂਪਟਨ/ਡਾ.ਝੰਡ : ਬੜੇ ਦੁਖੀ ਹਿਰਦੇ ਨਾਲ ਇਹ ਬੁਰੀ ਖ਼ਬਰ ਦਿੱਤੀ ਜਾ ਰਹੀ ਹੈ ਕਿ ਗੁਰਦੇਵ ਸਿੰਘ ਮਾਨ ਦੇ ਛੋਟੇ ਭਰਾ ਸ. ਸੁਰਜੀਤ ਸਿੰਘ ਮਾਨ ਜੋ ਕਿ ਪਿਛਲੇ ਕੁਝ ਸਮੇਂ ਤੋਂ ਨਾ-ਮੁਰਾਦ ਬੀਮਾਰੀ ਕੈਂਸਰ ਦਾ ਬੜੀ ਬਹਾਦਰੀ ਨਾਲ ਮੁਕਾਬਲਾ ਮੁਕਾਬਲਾ ਕਰ ਰਹੇ ਸਨ, ਮੰਗਲਵਾਰ 31 ਜੁਲਾਈ ਦੀ ਸਵੇਰ ਨੂੰ ਇਸ ਦੇ ਹੱਥੋਂ ਮਾਤ ਖਾ ਗਏ ਹਨ। ਮਾਨ ਸਾਹਿਬ ਦੇ ਦੱਸਣ ਅਨੁਸਾਰ ਆਖ਼ਰੀ ਸੁਆਸਾਂ ਤੱਕ ਸੁਰਜੀਤ ਸਿੰਘ ਪੂਰੀ ਹੋਸ਼ੋ-ਹਵਾਸ ਵਿਚ ਸਨ ਅਤੇ ਆਪਣੀ ਬੇਟੀ ਤੇ ਪਰਿਵਾਰ ਦੇ ਮੈਂਬਰਾਂ ਨੂੰ ਇਸ ਦੁਨੀਆਂ ਦੇ ਆਪਣੇ ਆਖ਼ਰੀ ਸਫ਼ਰ ਦੀ ਤਿਆਰੀ ਬਾਰੇ ਦੱਸਦਿਆਂ ਕਹਿ ਰਹੇ ਸਨ ਕਿ ਉਨ੍ਹਾਂ ਦੇ ਜਾਣ ਤੋਂ ਬਾਅਦ ਪਰਿਵਾਰ ਕੋਈ ਵੀ ਮੈਂਬਰ ਬਿਲਕੁਲ ਨਾ ਰੋਵੇ ਕੁਰਲਾਵੇ, ਕਿਉਂਕਿ ਇਹ ਇਸ ਜੀਵਨ ਦਾ ਦਸਤੂਰ ਹੈ ਕਿ ਜੋ ਆਇਆ ਹੈ, ਉਸ ਨੇ ਅਖ਼ੀਰ ਜਾਣਾ ਹੀ ਹੈ। ਉਨ੍ਹਾਂ ਦੀ ਉਮਰ 68 ਸਾਲ ਦੇ ਕਰੀਬ ਸੀ। ਸੁਰਜੀਤ ਸਿੰਘ ਮਾਨ ਦੇ ਮਿਰਤਕ ਦਾ ਸਸਕਾਰ ਸਰੀਰ ਵੀਰਵਾਰ 2 ਅਗੱਸਤ ਨੂੰ ਸਵੇਰੇ 11.00 ਵਜੇ ਤੋਂ ਬਾਅਦ ਦੁਪਹਿਰ 1.00 ਵਜੇ ਦੇ ਦਰਮਿਆਨ 30 ਬਰੈਮਵਿਨ ਕੋਰਟ ਸਥਿਤ ਬਰੈਂਪਟਨ ਕਰਿਮੇਟੀਅਮ ਤੇ ਵਿਜ਼ੀਟੇਸ਼ਨ ਵਿਚ ਕੀਤਾ ਜਾਵੇਗਾ ਅਤੇ ਉਨ੍ਹਾਂ ਨਮਿਤ ਗੁਰਦੁਆਰਾ ਸਾਹਿਬ ਸਕਾਰਬਰੋ ਵਿਖੇ ਰਖਾਏ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਅੰਤਮ ਅਰਦਾਸ ਦਾ ਪ੍ਰੋਗਰਾਮ ਸ਼ਾਮ ਨੂੰ 4.00 ਵਜੇ ਤੋਂ 6.00 ਤੱਕ ਹੋਵੇਗਾ। ਦੋਸਤਾਂ-ਮਿੱਤਰਾਂ, ਰਿਸ਼ਤੇਦਾਰਾਂ ਤੇ ਸ਼ੁਭ-ਚਿੰਤਕਾਂ ਨੂੰ ਇਨ੍ਹਾਂ ਆਖ਼ਰੀ ਰਸਮਾਂ ਵਿਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ। ਗੁਰਦੇਵ ਸਿੰਘ ਮਾਨ ਨੂੰ ਉਨ੍ਹਾਂ ਦੇ ਸੈੱਲ ਫ਼ੋਨ 416-881-2000 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES

ਗ਼ਜ਼ਲ

POPULAR POSTS